Saturday, February 23, 2013

ਸਰਕਾਰ ਖਿਡਾਰੀਆਂ ਨੂੰ ਦੇ ਰਹੀ ਹੈ ਇਨਾਮ ਅਤੇ ਰੁਜ਼ਗਾਰ-ਸ਼ਰਮਾ



ਸਿਰਸਾ, 22 ਫਰਵਰੀ - ਹਰਿਆਣਾ ਸਰਕਾਰ ਜਿਥੇ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕਰ ਰਹੀ ਹੈ, ਉਥੇ ਉਨ੍ਹਾਂ ਨੂੰ ਰੁਜ਼ਗਾਰ ਵੀ ਮੁਹੱਈਆਂ ਕਰਵਾਇਆ ਜਾ ਰਿਹਾ ਹੈ | ਹਰਿਆਣਾ ਸਰਕਾਰ ਦੀ ਖੇਡ ਨੀਤੀ ਸਦਕਾ ਹੀ ਹਰਿਆਣਾ ਦੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ 'ਤੇ ਦੇਸ਼ ਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ | ਇਹ ਗੱਲ ਹਰਿਆਣਾ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਹੁਸ਼ਿਆਰੀ ਲਾਲ ਸ਼ਰਮਾ ਨੇ ਢਾਣਾ ਬਿਲਾਸਪੁਰ ਦੀ ਕਬੱਡੀ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਕਹੀ | ਇਸ ਮੌਕੇ 'ਤੇ ਹੁਸ਼ਿਆਰੀ ਲਾਲ ਨੇ ਖਿਡਾਰੀਆਂ ਨੂੰ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾ. ਆਜ਼ਾਦ ਕੇਹਲਨੀਆਂ, ਰਘੁਵੀਰ, ਰੋਹਤਾਸ਼ ਸਮੇਤ ਕਬੱਡੀ ਟੀਮ ਦੇ ਸਾਰੇ ਖਿਡਾਰੀ ਮੌਜੂਦ ਸਨ | ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਖੇਡ ਨੀਤੀ ਸਦਕਾ ਹਰਿਆਣਾ ਦੇ ਖਿਡਾਰੀਆਂ ਨੇ ਉਲੰਪਿਕ ਵਿੱਚ ਤਮਗੇ ਜਿੱਤ ਕੇ ਸੂਦੇ ਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ | ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੋਚ ਹੈ ਕਿ ਸੂਬਾ ਤਰਕੀ ਕਰੇ | ਬਿਨ੍ਹਾਂ ਕਿਸੇ ਵਿਤਕਰੇ ਦੇ ਖਿਡਾਰੀਆਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ | ਪਿੰਡਾਂ ਵਿੱਚ ਖੇਡਸਟੇਡੀਅਮਾਂ ਦਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਐਕਡਮੀਆਂ ਦੀ ਸਥਾਪਨਾ ਕੀਤਾ ਗਈ ਹੈ | ਖਿਡਾਰੀਆਂ ਨੂੰ ਮੁਫ਼ਤ ਬੱਸ ਸੁਵਿਧਾ ਅਤੇ ਰੁਜ਼ਗਾਰ ਦਿੱਤਾ ਗਿਆ ਹੈ | ਇਸ ਮੌਕੇ 'ਤੇ ਕਈ ਕਾਂਗਰਸੀ ਕਾਰਕੁਨ ਮੌਜੂਦ ਸਨ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>