Saturday, February 23, 2013

ਪੀ. ਐਨ. ਬੀ. ਦੇ ਏ.ਟੀ.ਐਮ 'ਚੋਂ 7 ਲੱਖ 80 ਹਜ਼ਾਰ ਦੀ ਨਕਦੀ ਲੱਟੀ



ਬਠਿੰਡਾ, 22 ਫ਼ਰਵਰੀ    ਸਥਾਨਕ ਬੀਬੀ ਵਾਲਾ ਰੋਡ ਸਥਿੱਤ ਪੰਜਾਬ ਨੈਸ਼ਨਲ ਬੈਂਕ ਦੇ ਬੀਬੀ ਵਾਲਾ ਰੋਡ 'ਤੇ ਸਥਿੱਤ ਏ.ਟੀ.ਐਮ ਨੂੰ ਬਹੁਤ ਹੀ ਸ਼ਾਤਰ ਲੁਟੇਰੇ ਨੇ ਆਪਣਾ ਨਿਸ਼ਾਨਾ ਬਣਾਉਦਿਆਂ ਏ.ਟੀ.ਐਮ ਨੂੰ ਖੋਲ੍ਹ ਕੇ ਉਸ ਵਿਚ ਪਈ 7 ਲੱਖ 80 ਹਜ਼ਾਰ ਦੀ ਰਕਮ ਲੁੱਟ ਲਈ | ਏ.ਟੀ.ਐਮ ਦੀ ਹੋਈ ਇਸ ਲੁੱਟ ਦਾ ਬੈਂਕ ਅਧਿਕਾਰੀਆਂ ਨੂੰ ਉਸ ਵੇਲੇ ਪਤਾ ਲੱਗਾ ਜਦੋ ਇਕ ਖਪਤਕਾਰ ਨੇ ਬੈਂਕ ਅਧਿਕਾਰੀਆਂ ਪਾਸ ਸ਼ਿਕਾਇਤ ਕੀਤੀ ਕਿ ਏ.ਟੀ.ਐਮ ਖੱੁਲਾ ਪਿਆ ਹੈ ਜਿਸ 'ਤੇ ਤੁਰੰਤ ਬੈਂਕ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ 'ਤੇ ਪੁੱਜੇ ਅਤੇ ਪੁੁਲਿਸ ਨੂੰ ਸੂਚਨਾ ਦਿੱਤੀ | ਤੁਰੰਤ ਡੀ.ਐਸ.ਪੀ ਸ: ਰਣਜੀਤ ਸਿੰਘ ਅਤੇ ਡੀ.ਐਸ.ਪੀ ਸ੍ਰੀਮਤੀ ਅਵਨੀਤ ਕੌਰ ਸਿੱਧੂ ਮੌਕੇ 'ਤੇ ਪੁੱਜੇ ਅਤੇ ਸਾਰੇ ਮਾਮਲੇ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਅਤੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦਾ ਰਿਕਾਰਡ ਦੇਖਿਆ | ਇਸ ਮੌਕੇ ਡੀ.ਐਸ.ਪੀ. ਸ: ਰਣਜੀਤ ਸਿੰਘ ਨੇ ਦੱਸਿਆ ਕਿ ਇਸ ਲੁੱਟ ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਟਰੇਡ ਯੂਨੀਅਨਾਂ ਦੀ ਹੜਤਾਲ ਹੋਣ ਦਾ ਫ਼ਾਇਦਾ ਚੁੱਕਦਿਆਂ ਲੁਟੇਰੇ ਨੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>