Saturday, February 23, 2013

ਕੈਲੀਫੋਰਨੀਆ ਤੋਂ ਆਏ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ



ਅੰਮਿ੍ਤਸਰ, 22 ਫਰਵਰੀ  =ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਕੈਲੀਫੋਰਨੀਆ ਦੇ ਵਸਨੀਕ ਸਿੱਖ ਸ: ਦੀਦਾਰ ਸਿੰਘ ਬੈਂਸ ਦੇ ਸਪੁੱਤਰ ਸ: ਕਰਮਦੀਪ ਸਿੰਘ ਬੈਂਸ ਪ੍ਰਧਾਨ ਖੇਤੀਬਾੜੀ ਲੀਡਰਸ਼ਿਪ ਫਾਊਾਡੇਸ਼ਨ ਦੀ ਅਗਵਾਈ ਹੇਠ 31 ਮੈਂਬਰੀ ਵਫ਼ਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ | ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਵੀ ਕੀਤੀ | ਸਿੰਘ ਸਾਹਿਬ ਨੇ ਸ: ਦੀਦਾਰ ਸਿੰਘ ਬੈਂਸ ਤੇ ਉਨ੍ਹਾਂ ਦੇ ਸਪੁੱਤਰ ਸ: ਕਰਮਦੀਪ ਸਿੰਘ ਬੈਂਸ ਸਮੇਤ ਖੇਤੀਬਾੜੀ ਫਾਊਾਡੇਸ਼ਨ ਦੇ ਵਫ਼ਦ ਦੇ ਮੈਂਬਰ ਡਾ: ਮਾਈਕਲ ਥੋਮਸ ਡਾਇਰੈਕਟਰ ਆਫ ਐਜੂਕੇਸ਼ਨ ਕੈਲੀਫੋਰਨੀਆ, ਚਾਰਲਸ ਡੀ ਬਾਇਰ, ਪੀ. ਐਚ. ਡੀ. ਡੀਨ ਜੌਰਡਨ ਕਾਲਜ ਆਫ ਐਗਰੀਕਲਚਰ ਸਾਇੰਸਜ ਐਾਡ ਟੈਕਨਾਲੋਜੀ, ਜੋ ਏਾਜ ਸੈਲੀਨਾਸ ਤੋਂ ਇਲਾਵਾ ਸ: ਜਸਵਿੰਦਰ ਸਿੰਘ ਪੁਰੇਵਾਲ, ਸ: ਰੇਸ਼ਮ ਸਿੰਘ ਪੁਰੇਵਾਲ, ਬਾਬਾ ਨਿਰਮਲ ਸਿੰਘ ਨੂੰ ਸਨਮਾਨਿਤ ਕੀਤਾ | ਇਸ ਸਮੇਂ ਸ: ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਕਮੇਟੀ, ਸ: ਰੂਪ ਸਿੰਘ ਸਕੱਤਰ, ਸ: ਕੁਲਦੀਪ ਸਿੰਘ ਬਾਵਾ ਵਧੀਕ ਸਕੱਤਰ, ਸ: ਕੁਲਵਿੰਦਰ ਸਿੰਘ ਰਮਦਾਸ ਅਤੇ ਸ: ਜਸਵਿੰਦਰ ਸਿੰਘ ਜੱਸੀ ਸੂਚਨਾ ਅਧਿਕਾਰੀ ਵੀ ਮੌਜੂਦ ਸਨ | ਵਫ਼ਦ ਦੇ ਸਾਰੇ ਮੈਂਬਰ 2 ਘੰਟੇ ਤੋਂ ਵੱਧ ਸਮਾਂ ਸ੍ਰੀ ਹਰਿਮੰਦਰ ਸਾਹਿਬ ਰਹੇ ਅਤੇ ਲੰਗਰ ਘਰ ਸ੍ਰੀ ਗੁਰੂ ਰਾਮਦਾਸ ਵਿਖੇ ਜਾ ਕੇ ਸ: ਕੁਲਦੀਪ ਸਿੰਘ ਵਧੀਕ ਸਕੱਤਰ ਪਾਸੋਂ ਲੰਗਰ ਪ੍ਰਥਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>