ਮਿਲਾਵਟੀ ਖੋਰੀ ਦੇ ਜ਼ਮਾਨੇ ਵਿੱਚ ਸੁੱਧ ਚੀਜ਼ ਮਿਲਣੀ ਬਹੁਤ ਮੁਸ਼ਕਿਲ ਹੈ। ਪਰ ਥੋੜੀ ਜਿਹੀ ਸਾਵਧਾਨੀ ਵਰਤ ਕੇ ਮਿਲਾਵਟੀ ਵਸਤੂਆਂ ਦੀ ਪਛਾਣ ਸੌਖੇ ਕੀਤੀ ਜਾ ਸਕਦੀ ਹੈ।
ਉਦਾਹਰਨ ਵਜੋਂ ਤੁਸੀ ਹਲਦੀ ਪਾਊਡਰ ਖਰੀਦ ਰਹੇ ਤਾਂ ਖਿਆਲ ਰੱਖੋ ਹਲਦੀ ਵਿੱਚ ਮੈਟਾਨਿਲ ਯੈਲੋ ਦੀ ਮਿਲਾਵਟ ਕੀਤੀ ਜਾਂਦੀ ਹੈ। ਜਿਸ ਨਾਲ ਕੈਂਸਰ ਵੀ ਹੋ ਸਕਦਾ ਹੈ । ਇਸ ਟੈਸਟ ਕਰਨ ਲਈ ਪੰਜ ਬੂੰਦ ਹਾਈਡਰੋਕਲੋਰਿਕ ਏਸਿਡ ਅਤੇ ਪੰਜ ਬੂੰਦ ਪਾਣੀ ਪਾ ਕੇ ਵਿੱਚ ਥੋੜੀ ਜਿਹੀ ਹਲਦੀ ਪਾਓ । ਜੇਕਰ ਹਲਦੀ ਬੈਂਗਨੀ ਹੋ ਜਾਵੇ ਤਾਂ ਹਲਦੀ ਵਿੱਚ ਮਿਲਾਵਟ ਹੈ।
ਜੇ ਤੁਸੀ ਹਲਦੀ ਪਾਊਡਰ ਵਿੱਚ ਮਿਲਾਵਟ ਤੋਂ ਬਚਣ ਦੇ ਲਈ ਸਾਬਤ ਹਲਦੀ ਪਾਊਡਰ ਨੂੰ ਲੈ ਕੇ ਖੁਦ ਪਿਸਾਉਂਦੇ ਹੋ ਤਾਂ ਵੀ ਇਹ ਕਾਫੀ ਰਿਸਕੀ ਹੈ । ਹਲਦੀ ਦੀ ਪਛਾਣ ਕਰਨ ਲਈ ਸਾਬਤ ਹਲਦੀ ਨੂੰ ਵਿੱਚ ਠੰਡਾ ਪਾਣੀ ਮਿਲਾਓ। ਜੇ ਰੰਗ ਅਲੱਗ ਹੋ ਜਾਵੇ ਤਾਂ ਇਹ ਹਲਦੀ ਪਾਲਿਸ ਕੀਤੀ ਹੋਈ ਹੈ।
ਮਸਾਲੇ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਦਾਲ ਚੀਨੀ ਵਿੱਚ ਅਮਰੂਦ ਦਾ ਛਿੱਲੜ ਮਿਲਾਇਆ ਜਾਂਦਾ ਹੈ। ਇਸ ਨੂੰ ਹੱਥ ਤੇ ਰੱਖ ਕੇ ਰਗੜੋ ਜੇ ਰੰਗ ਹੱਥ ਨੂੰ ਨਹੀਂ ਚੜਿਆ ਤਾਂ ਨਕਲੀ ਹੋਵੇਗੀ ।
ਮਟਰ ਦੇ ਦਾਣੇ ਖਰੀਦੇ ਹਨ ਤਾਂ ਉਸਦੇ ਕੁਝ ਦਾਣੇ ਪਾਣੀ ਵਿੱਚ ਪਾ ਕੇ ਹਿਲਾਓ ਅਤੇ 30 ਮਿੰਟ ਤੱਕ ਛੱਡ ਦਿਓ । ਜੇ ਪਾਣੀ ਰੰਗੀਨ ਹੋ ਜਾਵੇ ਤਾਂ ਇਸ ਵਿੱਚ ਮੇਲਾਕਾਈਟ ਹਰੇ ਰੰਗ ਦੀ ਮਿਲਾਵਟ ਹੈ। ਅਜਿਹੀਆਂ ਮਿਲਾਵਟ ਵਾਲੀਆਂ ਚੀਜ਼ਾਂ ਖਾਣ ਨਾਲ ਪੇਟ ਨਾਲ ਸਬੰਧਿਤ ਗੰਭੀਰ ਬਿਮਾਰੀਆਂ ਜਿਵੇਂ ਅਲਸਰ , ਟਿੳੇੂਮਰ ਆਦਿ ਹੋਣ ਦਾ ਖਤਰਾ ਹੈ।
ਮਿਲਾਵਟੀ ਮੱਛੀਆਂ : ਇਹ ਪੜ੍ਹ ਕੇ ਹੈਰਾਨ ਲੱਗਣਾ ਕਿ ਮਿਲਾਵਟੀ ਮੱਛੀਆਂ ਵੀ ਆ ਰਹੀਆਂ ਹਨ ਪਰ ਜਨਾਬ ਅਜਿਹਾ ਵਾਪਰ ਰਿਹਾ ਹੈ। ਮੁੰਬਈ ਗ੍ਰਾਹਕ ਪੰਚਾਇਤ ਨੇ ਮੱਛੀਆਂ ਉਪਰ ਗੂੰਦ ਲਗਾਉਣ ਦਾ ਖੁਲਾਸਾ ਕੀਤਾ ਹੈ। ਲੋਕ ਪਾਮਫ੍ਰੇਟ ਮੱਛੀ ਦਾ ਸਿਰ ਹਲਕਾ ਜਿਹਾ ਦਬਾ ਕੇ ਦੇਖਦੇ ਹਨ । ਸਫੇਦ ਚਿਪਚਿਪਾ ਪਦਾਰਥ ਮੱਛੀ ਦੀ ਤਾਜ਼ਗੀ ਦਾ ਸਬੂਤ ਮੰਨਿਆ ਜਾਂਦਾ ਹੈ ਪਰ ਹੁਣ ਇਸ ਸਭ ਕੁਝ ਬਾਸੀਆਂ ਮੱਛੀਆਂ ਖਰੀਦਣ ਲਈ ਗੂੰਦ ਲਾ ਦਿੰਦੇ ਹਨ ।
ਚਾਹ ਪੱਤੀ ਵਿੱਚ ਮਿਲਾਵਟ ਦੇਖਣ ਲਈ । ਠੰਡੇ ਪਾਣੀ ਵਿੱਚ ਪੱਤੀ ਪਾਓ । ਜੇਕਰ ਰੰਗ ਛੱਡੇ ਤਾਂ ਸਪੱਸ਼ਟ ਹੈ ਕਿ ਵਾਰ ਇਹ ਚਾਹ ਪੱਤੀ ਪਹਿਲਾਂ ਵਰਤੀ ਜਾ ਚੁੱਕੀ ਹੈ।
ਸੇਬ ਦੀ ਚਮਕ ਦੇਖ ਕੇ ਖੁਸ਼ ਨਾ ਹੋਵੇ । ਇਹਨਾਂ ਉਪਰ ਵੈਕਸ ਪਾਲਿਸ ਕੀਤੀ ਹੋ ਸਕਦੀ । ਇਸਦੀ ਜਾਂਚ ਦੇ ਲਈ ਪਹਿਲਾਂ ਇੱਕ ਬਲੇਡ ਲਵੋ ਅਤੇ ਸੇਬ ਨੂੰ ਹਲਕਾ – ਹਲਕਾ ਖੁਰਚੋ । ਜੇ ਕੁਝ ਸਫੇਦ ਪਦਾਰਥ ਨਿਕਲੇ ਤਾਂ ਖੁਸ਼ ਹੋਵੇ ਕਿ ਤੁਸੀ ਵੈਕਸ ਖਾਣ ਤੋਂ ਬਚ ਗਏ