Tuesday, February 26, 2013

ਸੁਦ ਨਰਸਿੰਗ ਹੋਮ ਵਿਖੇ ਅੰਤੜੀਆਂ ਦੀ ਸੰਗੀਨ ਬਿਮਾਰੀ ਦਾ ਅਪ੍ਰੇਸ਼ਨ ਕਰਕੇ ਬਚਾਈ ਜਾਨ


ਬਰਨਾਲਾ, 25 ਫ਼ਰਵਰੀ  -ਸੂਦ ਨਰਸਿੰਗ ਹੋਮ ਬਰਨਾਲਾ ਵਿਖੇ ਇਕ 15 ਸਾਲਾ ਗ਼ਰੀਬ ਪਰਿਵਾਰ ਦੀ ਬੱਚੀ ਕਿਰਨਜੀਤ ਕੌਰ ਦਾ ਅੰਤੜੀਆਂ ਦੀ ਸੰਗੀਨ ਬਿਮਾਰੀ ਦਾ ਸਫ਼ਲ ਅਪ੍ਰੇਸ਼ਨ ਕਰਕੇ ਜਾਨ ਬਚਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਨਰਸਿੰਗ ਹੋਮ ਦੇ ਲਿਪੋਕਰੇਸੀ ਸਰਜਨ ਡਾ: ਰਾਜਵੰਸ਼ ਸੂਦ ਤੇ ਲੇਡੀ ਡਾ: ਅਨੁਰਾਧਾ ਸੂਦ ਨੇ ਆਪਣੇ ਨਰਸਿੰਗ ਹੋਮ ਵਿਚ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਚਾਰ ਦਿਨ ਪਹਿਲਾਂ ਪਿੰਡ ਬਡਬਰ ਦੀ ਲੜਕੀ ਨੂੰ ਬੜੀ ਗੰਭੀਰ ਹਾਲਤ 'ਚ ਇਥੇ ਲਿਆਂਦਾ ਗਿਆ | ਉਹ ਪਿਛਲੇ ਚਾਰ ਦਿਨਾਂ ਤੋਂ ਪਖ਼ਾਨੇ ਜਾਣ ਤੋਂ ਅਸਮਰੱਥ ਸੀ | ਲੜਕੀ ਦੇ ਪਰਿਵਾਰ ਨੇ ਆਰਥਿਕ ਤੰਗੀ ਕਾਰਨ ਬੱਚੀ ਨੂੰ ਡੀ. ਐਮ. ਸੀ. ਜਾਂ ਕਿਸੇ ਹੋਰ ਵੱਡੇ ਹਸਪਤਾਲ ਵਿਚ ਲਿਜਾਣ ਤੋਂ ਅਸਮੱਰਥਾ ਪ੍ਰਗਟ ਕੀਤੀ | ਜਿਸ ਕਾਰਨ ਬੱਚੀ ਦਾ ਅਪ੍ਰੇਸ਼ਨ ਮਾਪਿਆਂ ਦੀ ਸਹਿਮਤੀ ਨਾਲ ਇਸ ਨਰਸਿੰਗ ਹੋਮ 'ਚ ਕਰਨ ਦਾ ਡਾਕਟਰਾਂ ਨੇ ਹੌਾਸਲਾ ਕੀਤਾ | ਡਾਕਟਰਾਂ ਨੇ ਦੱਸਿਆ ਕਿ ਅਪ੍ਰੇਸ਼ਨ ਕਰਨ ਵੇਲੇ ਪਤਾ ਲੱਗਾ ਕਿ ਛੋਟੀ ਅੰਤੜੀ ਜਿਸ ਦੀ ਲੰਬਾਈ 25 ਫ਼ੁੱਟ ਦੇ ਲਗਭਗ ਹੁੰਦੀ ਹੈ ਉਸ ਦਾ ਕੇਵਲ ਇੱਕ ਫੁੱਟ ਹਿੱਸਾ ਹੀ ਠੀਕ ਸੀ ਜਦੋਂ ਬਾਕੀ ਦਾ ਹਿੱਸਾ ਇਨੀ ਪੇਚੀਦਗੀ ਨਾਲ ਗੁੱਛਾ ਬਣਿਆ ਹੋਇਆ ਸੀ ਕਿ ਉਸ ਗੁੱਛੇ ਨੇ ਲੜਕੀ ਦੀ ਬੱਚੇ ਦਾਨੀ ਨੂੰ ਵੀ ਆਪਣੇ ਨਾਲ ਚਿਪਕਾ ਲਿਆ ਸੀ | ਉਨ੍ਹਾਂ ਦੱਸਿਆ ਕਿ ਲਗਭਗ 5 ਘੰਟੇ ਦੇ ਅਪ੍ਰੇਸ਼ਨ ਦੇ ਸਮੇਂ 'ਚ ਛੋਟੀ ਅੰਤੜੀ ਨੂੰ 1-1 ਇੰਚ ਕਰਕੇ ਖੋਲਿ੍ਹਆ ਗਿਆ ਤੇ ਅੰਤ ਵਿਚ ਸਫ਼ਲ ਅਪ੍ਰੇਸ਼ਨ ਸਾਬਤ ਹੋਇਆ | ਲੜਕੀ ਦੇ ਮਾਤਾ-ਪਿਤਾ ਜਸਵੀਰ ਕੌਰ ਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਬੱਚੀ ਦੀ ਬਿਮਾਰੀ ਜਮਾਂਦਰੂ ਹੀ ਸੀ ਜਿਸ ਕਾਰਨ ਉਸ ਨੂੰ ਬਹੁਤ ਵਾਰ ਦਸਤ-ਉਲਟੀਆਂ ਲੱਗਦੀਆਂ ਰਹੀਆਂ ਸਨ | ਉਸ ਦਾ ਸੰਗਰੂਰ ਤੇ ਸੁਨਾਮ ਦੇ ਹਸਪਤਾਲਾਂ ਵਿਚ ਇਲਾਜ ਕਰਵਾਇਆ ਜਾਂਦਾ ਰਿਹਾ ਹੈ ਪੰਰਤੂ ਸਥਾਈ ਰੂਪ ਵਿਚ ਸਫ਼ਲਤਾ ਨਹੀਂ ਸੀ ਮਿਲੀ | ਹੁਣ ਉਨ੍ਹਾਂ ਦੀ ਬੱਚੀ ਦੇ ਤੰਦਰੁਸਤ ਹੋਣ ਦੀ ਸੰਭਾਵਨਾ ਬਣ ਗਈ ਹੈ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>