Tuesday, February 26, 2013

ਵਕੀਲ ਵੱਲੋਂ ਨੌਕਰੀ ਦਾ ਝਾਂਸਾ ਦੇ ਕੇ ਜਬਰ-ਜਨਾਹ ਦੀ ਕੋਸ਼ਿਸ਼

ਚੰਡੀਗੜ੍ਹ, 25 ਫਰਵਰੀ  - ਚੰਡੀਗੜ੍ਹ ਦੇ ਡੱਡੂ ਮਾਜਰਾ ਦੀ ਨਿਵਾਸੀ ਇਕ ਔਰਤ ਨੇ ਸੈਕਟਰ 9 'ਚ ਰਹਿੰਦੇ ਇਕ ਵਕੀਲ 'ਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਜਬਰ ਜ਼ਿਨਾਹ ਦੀ ਕੋਸ਼ਿਸ ਕਰਨ ਦਾ ਦੋਸ਼ ਲਾਇਆ ਹੈ | ਪੁਲਿਸ ਅਨੁਸਾਰ ਉਕਤ ਵਕੀਲ ਨੇ ਔਰਤ ਨੂੰ ਬੁਲਾਇਆ ਅਤੇ ਕਾਰ ਵਿਚ ਬਿਠਾ ਕੇ ਇਹ ਕਹਿ ਕੇ ਲੈ ਗਿਆ ਕਿ ਕਿਸੇ ਨਾਲ ਮਿਲਵਾਉਣਾ ਹੈ ਅਤੇ ਇੰਟਰਵਿਊ ਵੀ ਦਿਵਾਉਣੀ ਹੈ, ਪਰ ਰਸਤੇ ਵਿਚ ਇਕ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਉਸ ਨੇ ਕਾਰ ਵਿਚ ਹੀ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ, ਔਰਤ ਵੱਲੋਂ ਰੌਲਾ ਪਾਉਣ 'ਤੇ ਉਕਤ ਵਕੀਲ ਔਰਤ ਨੂੰ ਕਾਰ 'ਚੋਂ ਬਾਹਰ ਸੁੱਟ ਕੇ ਖ਼ੁਦ ਫਰਾਰ ਹੋ ਗਿਆ |
ਇਕ ਹੋਰ ਮਾਮਲੇ ਵਿਚ ਖੁੱਡਾ ਅਲੀਸ਼ੇਰ ਨਿਵਾਸੀ ਇਕ 16 ਸਾਲਾ ਨਾਬਾਲਗ ਲੜਕੀ ਨੇ ਖੁੱਡਾ ਅਲੀਸ਼ੇਰ ਦੇ ਹੀ ਇਸਤਿਖ਼ਾਰ ਮੁਹੰਮਦ (21) 'ਤੇ ਵਿਆਹ ਦਾ ਝਾਂਸਾ ਦੇ ਕੇ ਜਬਰ ਜ਼ਿਨਾਹ ਕਰਨ ਦਾ ਦੋਸ਼ ਲਾਇਆ ਹੈ | ਪੁਲਿਸ ਅਨੁਸਾਰ ਲੜਕੀ ਨੇ ਦੱਸਿਆ ਕਿ ਉਕਤ ਲੜਕਾ ਸੈਕਟਰ 22 ਵਿਚ ਇਕ ਫ਼ੋਟੋ ਸਟੂਡੀਓ ਵਿਚ ਐਲਬਮ ਬਣਾਉਣ ਦਾ ਕੰਮ ਕਰਦਾ ਹੈ, ਉਸ ਨੇ ਵਿਆਹ ਦਾ ਝਾਂਸਾ ਦੇ ਕੇ ਇਕ ਮਹੀਨਾ ਪਹਿਲਾ ਉਸ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਸਨ, ਪਰ ਬਾਅਦ ਵਿਚ ਉਸ ਨੇ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ | ਪੁਲਿਸ ਨੇ ਇਸਤਿਖ਼ਾਰ ਨੂੰ ਗਿ੍ਫ਼ਤਾਰ ਕਰ ਲਿਆ, ਜਿਸ ਨੇ ਪੁਲਿਸ ਕੋਲ ਆਪਣੇ ਗੁਨਾਹ ਦਾ ਇਕਬਾਲ ਕਰ ਲਿਆ | ਦੋਵਾਂ ਹੀ ਮਾਮਲਿਆਂ ਵਿਚ ਥਾਣਾ ਸੈਕਟਰ 34 ਅਤੇ ਥਾਣਾ ਸੈਕਟਰ 3 ਵਿਖੇ ਦੋਸ਼ੀਆਂ ਵਿਰੁੱਧ ਮਾਮਲੇ ਦਰਜ ਕਰ ਲਏ ਗਏ ਹਨ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>