Tuesday, February 26, 2013

ਖੇਡਾਂ ਤੇ ਸਿੱਖਿਆ ਖੇਤਰ 'ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਤੇ ਵਿਦਿਆਰਥੀਆਂ ਦਾ ਰਾਜ ਪੱਧਰੀ ਸਨਮਾਨ ਸਮਾਗਮ


ਬਰਨਾਲਾ, 25 ਫਰਵਰੀ  -ਬਰਨਾਲਾ ਸਪੋਰਟਸ ਐਾਡ ਸੋਸ਼ਲ ਵੈੱਲਫੇਅਰ ਕਲੱਬ ਬਰਨਾਲਾ ਵੱਲੋਂ ਗਰੀਨ ਪੈਲੇਸ ਬਰਨਾਲਾ ਵਿਖੇ ਭਾਰਤ ਦੇ ਕੌਮਾਂਤਰੀ ਖਿਡਾਰੀਆਂ ਤੇ ਵਿਦਿਆਰਥੀਆਂ ਦਾ ਰਾਜ ਪੱਧਰੀ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰਵੀਨ ਕੁਮਾਰ ਨੇ ਕਲੱਬ ਵੱਲੋਂ ਖੇਡਾਂ ਤੇ ਪੜ੍ਹਾਈ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦੀ ਸਨਮਾਨ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਵਿਸ਼ੇਸ਼ ਮਹਿਮਾਨ ਵਜੋਂ ਕੁਲਵੰਤ ਸਿੰਘ ਕੀਤੂ, ਨਗਰ ਕੌਾਸਲ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਜਗਜੀਤ ਸਿੰਘ ਐਮ. ਡੀ. ਪਨੇਸਰ ਕੰਬਾਈਨ, ਅਸ਼ੋਕ ਕੁਮਾਰ ਬਾਂਸਲ ਸ੍ਰੀ ਰਾਧਾ ਸੰਕ੍ਰਿਤਨ ਮੰਡਲ ਬਰਨਾਲਾ, ਅਮਨਦੀਪ ਚੈਰੀ ਪੀ. ਏ. ਪਰਮਿੰਦਰ ਢੀਂਡਸਾ ਵਿੱਤ ਮੰਤਰੀ ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਅਮਨਦੀਪ ਚੈਰੀ ਨੇ ਪਰਮਿੰਦਰ ਢੀਂਡਸਾ ਦੇ ਅਖ਼ਤਿਆਰੀ ਕੋਟੇ 'ਚੋਂ ਕਲੱਬ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਸਨਮਾਨ ਸਮਾਰੋਹ ਮੌਕੇ ਬੀਜਿੰਗ ਉਲੰਪਿਕ ਖੇਡਾਂ 'ਚੋਂ ਤਾਂਬੇ ਤੇ ਰਾਸ਼ਟਰ ਮੰਡਲ ਖੇਡਾਂ 'ਚੋਂ ਸੋਨ ਤਮਗ਼ਾ ਜੇਤੂ ਮੁੱਕੇਬਾਜ਼ੀ ਮਨੋਜ ਕੁਮਾਰ ਤੇ ਏਸ਼ੀਅਨ ਖੇਡਾਂ 'ਚੋਂ ਮੁੱਕੇਬਾਜ਼ੀ ਵਿਚ ਤਾਂਬੇ ਤੇ ਏਸ਼ੀਆਈ ਚੈਂਪੀਅਨ ਵਿਚੋਂ ਸੋਨੇ ਦਾ ਤਮਗ਼ਾ ਜੇਤੂ ਪੰਜਾਬ ਦੇ ਅਮਨਦੀਪ ਸਿੰਘ ਨੂੰ ਖੇਡਾਂ ਦੇ ਖੇਤਰ ਲਈ ਜਦਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਦੀ ਪ੍ਰੀਖਿਆ 'ਚੋਂ ਰਾਜ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਮੁਕੇਸ਼ ਕੁਮਾਰ ਵਰਮਾ, +2 ਦੀ ਸਾਇੰਸ ਦੀ ਪ੍ਰੀਖਿਆ ਵਿਚੋਂ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਜਗਰਾਉਂ ਦੀ ਪਾਰੁਲ ਗੁਪਤਾ, +2 ਹਿਊਮਨਟੀਜ਼ ਗਰੁੱਪ ਦੀ ਪ੍ਰੀਖਿਆ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਲੁਧਿਆਣਾ ਦੀ ਰਿਸੂ, +2 ਕਮਰਸ ਦੀ ਪ੍ਰੀਖਿਆ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਰੂਪਨਗਰ ਦੀ ਮਨਪ੍ਰੀਤ ਕੌਰ, +2 ਵੋਕੇਸ਼ਨਲ ਗਰੁੱਪ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲਾ ਪਟਿਆਲਾ ਹਰਮਨਦੀਪ ਸਿੰਘ ਨੂੰ ਸਿੱਖਿਆ ਦੇ ਖੇਤਰ ਲਈ ਜਦਕਿ ਸਾਹਿੱਤ ਦੇ ਖੇਤਰ ਲਈ ਉੱਭਰਦੇ ਨਾਵਲਕਾਰ ਦਰਸ਼ਨ ਸਿੰਘ ਗੁਰੂ, ਕੋਚ ਲਈ ਸ਼ਤਰੰਜ ਦੇ ਕੋਚ ਤਾਰਾ ਸਿੰਘ ਸੰਧੂ ਬਰਨਾਲਾ, ਪਿ੍ੰਸੀਪਲ ਦੀਪਤੀ ਸ਼ਰਮਾ ਗੂੰਗੇ-ਬਹਿਰੇ ਸਕੂਲ ਬਰਨਾਲਾ ਤੇ ਸਮਾਜ ਸੇਵੀ ਰਾਜਿੰਦਰ ਗਾਰਗੀ ਤੋਂ ਇਲਾਵਾ ਬਰਨਾਲਾ ਸ਼ਹਿਰ ਦੇ ਨਵੇਂ ਪੀ. ਸੀ. ਐੱਸ. ਦੀ ਪ੍ਰੀਖਿਆ 'ਚ ਚੁਣੇ ਗਏ ਗੁਰਮੇਲ ਸਿੰਘ ਤੇ ਅਜੀਤ ਪਾਲ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਸਰਪ੍ਰਸਤ ਰਾਮ ਪਾਲ ਸਿੰਗਲਾ, ਪ੍ਰਧਾਨ ਸੰਜੀਵ ਬਾਂਸਲ, ਪ੍ਰਾਜੈਕਟ ਚੇਅਰਮੈਨ ਵਿਨੋਦ ਸ਼ਰਮਾ, ਜਨਰਲ ਸੈਕਟਰੀ ਵੇਦ ਪ੍ਰਕਾਸ਼, ਰਾਜਿੰਦਰ ਬਾਂਸਲ ਰਿੰਪੀ ਸਟੂਡੀਓ, ਚੇਅਰਮੈਨ ਰਵੀ ਸ਼ਰਮਾ, ਕੌਮਾਂਤਰੀ ਮੁੱਕੇਬਾਜ਼ ਹਰਪ੍ਰੀਤ ਹੈਪੀ ਹਾਜ਼ਰ ਸਨ | ਰਾਜ ਭਰ ਵਿਚ ਦਸਵੀਂ ਤੇ +2 ਦੀ ਪ੍ਰੀਖਿਆ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਲੱਬ ਤੋਂ ਇਲਾਵਾ ਮਾਸਟਰ ਮਾਈਾਡ ਸੁਸਾਇਟੀ ਸਮੇਤ ਵੱਖ-ਵੱਖ ਦਰਜਨਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਕਲਾਸਾਂ ਵਿਚੋਂ 80 ਪ੍ਰਤੀਸ਼ਤ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਅਤੇ ਰਾਜ ਪੱਧਰ ਤੇ ਕੌਮੀ ਪੱਧਰ ਤੇ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਤੇ ਕਲੱਬ ਵੱਲੋਂ ਆਮ ਗਿਆਨ ਦੇ ਜੇਤੂ ਵਿਦਿਆਰਥੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ਿਵ ਸਿੰਗਲਾ, ਗੁਰਜੀਤ ਸਿੰਘ ਡਿਪਟੀ ਡੀ.ਓ., ਸਮਾਜ ਸੇਵੀ ਸੇਠ ਲੱਖਪਤ ਰਾਏ, ਸਮਾਜ ਸੇਵੀ ਪਿਆਰਾ ਲਾਲ ਰਾਏਸਰੀਆ, ਇੰਦਰਜੀਤ ਸ਼ਰਮਾ, ਜੈ ਪਾਲ ਸਿੰਘ ਸਰਪੰਚ, ਨਗਰ ਕੌਾਸਲਰ ਧਰਮ ਸਿੰਘ ਫ਼ੌਜੀ, ਕਲੱਬ ਦੇ ਵਾਈਸ ਚੇਅਰਮੈਨ ਜਗਤਾਰ ਸਿੰਘ ਮੱਲ੍ਹੀ, ਵਿਮਲ ਸ਼ਰਮਾ, ਸੁਭਾਸ਼ ਮਿੱਤਲ, ਹਰੀਸ਼ ਬਾਂਸਲ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸੀ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>