Monday, February 25, 2013

ਤਖਤ ਦਮਦਮਾ ਸਾਹਿਬ ਨੂੰ ਰੇਲਵੇ ਲਿੰਕ ਨਾਲ ਜੋੜਿਆ ਜਾਵੇਗਾ-ਸ੍ਰ: ਬਰਾੜ


ਪੰਜਾਬ ਸਰਕਾਰ ਜਮੀਨ ਦੇਵੇ ਤਾਂ ਕੇਂਦਰ ਰਾਜ ’ਚ ਰੇਲਵੇ ਕੋਚ ਫੈਕਟਰੀ ਲਾਉਣ ਨੂੰ ਤਿਆਰ

ਤਲਵੰਡੀ ਸਾਬੋ-ਬਠਿੰਡਾ/25 ਫਰਵਰੀ/ 


       ਕੱਲ੍ਹ ਪੇਸ ਹੋ ਰਹੇ ਰੇਲਵੇ ਬੱਜਟ ਰਾਹੀਂ ਨਾ ਸਿਰਫ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਲਿੰਕ ਨਾਲ ਜੋੜਿਆ ਜਾਵੇਗਾ ਬਲਕਿ ਪੰਜਾਬ ਨੂੰ ਕਈ ਹੋਰ ਗੱਫੇ ਵੀ ਮਿਲਣ ਦੀਆਂ ਸੰਭਾਵਨਾਵਾਂ ਹਨ। ਇਹ ਪ੍ਰਗਟਾਵਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸ੍ਰ: ਜਗਮੀਤ ਸਿੰਘ ਬਰਾੜ ਨੇ ਅੱਜ ਇੱਥੇ ਕੀਤਾ।

       ਇੱਕ ਪ੍ਰੈਸ ਕਾਨਫਰੰਸ ਦੌਰਾਨ ਸ੍ਰ: ਬਰਾੜ ਨੇ ਦੱਸਿਆ ਕਿ 13 ਜਨਵਰੀ ਨੂੰ ਮਾਘੀ ਦੇ ਮੇਲੇ ਮੌਕੇ ਸ੍ਰੀ ਮੁਕਤਸਰ ਵਿਖੇ ਰੇਲਵੇ ਮੰਤਰੀ ਸ੍ਰੀ ਪਵਨ ਕੁਮਾਰ ਬਾਂਸਲ ਨੇ ਸਿੱਖਾਂ ਦੇ ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀਸਾਬੋ ਨੂੰ ਰੇਲਵੇ ਲਿੰਕ ਨਾਲ ਜੋੜਣ ਦਾ ਜੋ ਭਰੋਸਾ ਦਿਵਾਇਆ ਸੀ, ਰੇਲਵੇ ਵਿਭਾਗ ਵੱਲੋਂ ਕੀਤੇ ਜਾ ਰਹੇ ਹੋਮ ਵਰਕ ਦੇ ਅਧਾਰ ਤੇ ਉਹਨਾਂ ਨੂੰ ਇਹ ਪੂਰਾ ਯਕੀਨ ਹੈ ਕਿ ਕੱਲ੍ਹ ਦੇ ਰੇਲਵੇ ਬੱਜਟ ਰਾਹੀਂ ਇਸਦਾ ਐਲਾਨ ਕਰ ਦਿੱਤਾ ਜਾਵੇਗਾ। ਸ੍ਰ: ਬਰਾੜ ਨੇ ਦੱਸਿਆ ਕਿ ਧਾਰਮਿਕ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਵੀ ਇਸ ਅਹਿਮ ਮੰਗ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਨਾ ਸਿਰਫ ਉਹ ਖ਼ੁਦ ਬਲਕਿ ਸਥਾਨਕ ਕਾਂਗਰਸੀ ਵਿਧਾਇਕ ਸ੍ਰੀ ਜੀਤ ਮੁਹਿੰਦਰ ਸਿੰਘ ਸਿੱਧੂ ਭਾਰੀ ਜੱਦੋਜਹਿਦ ਕਰਦੇ ਆ ਰਹੇ ਹਨ।

       ਉਹਨਾਂ ਦੱਸਿਆ ਕਿ ਇਹ ਵੀ ਉਮੀਦ ਹੈ ਕਿ ਆਪਣੇ ਵਾਅਦੇ ਅਨੁਸਾਰ ਰੇਲਵੇ ਮੰਤਰੀ ਸਹੀਦੇ ਆਜਮ ਸ੍ਰ: ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਸਮਰਪਿਤ ਫਿਰੋਜਪੁਰ ਤੋਂ ਦਿੱਲੀ ਤੱਕ ਜਨ ਸਤਾਬਦੀ ਰੇਲ ਗੱਡੀ ਸੁਰੂ ਕਰਨ ਤੋਂ ਇਲਾਵਾ ਰਿਸੀਕੇਸ ਵਾਸਤੇ ਇੱਕ ਨਵੀਂ ਟਰੇਨ ਤੇ ਹਜੂਰ ਸਾਹਿਬ ਦੇ ਦਰਸਨਾਂ ਲਈ ਜਾਣ ਵਾਲੀ ਰੇਲ ਦਾ ਸਮਾਂ ਵਧਾ ਕੇ ਤਿੰਨ ਦਿਨ ਕਰਨਗੇ। ਉਹਨਾਂ ਇਹ ਵੀ ਦੱਸਿਆ ਕਿ ਕੋਟਕਪੂਰਾ ਤੇ ਮੋਗਾ ਨੂੰ ਜੋੜਣ ਲਈ ਜਿੱਥੇ ਸਰਵੇ ਕਰਵਾਉਣ ਦੇ ਐਲਾਨ ਦੀਆਂ ਸੰਭਾਵਨਾਵਾਂ ਹਨ ਉ¤ਥੇ ਮਾਲਵੇ ਤੇ ਮਾਝੇ ਦੀ ਦੂਰੀ ਨੂੰ ਘਟਾਉਣ ਵਾਸਤੇ ਫਿਰੋਜਪੁਰ ਤੇ ਪੱਟੀ ਨੂੰ ਵੀ ਰੇਲ ਲਿੰਕ ਨਾਲ ਜੋੜਿਆ ਜਾਵੇਗਾ।

       ਕਾਂਗਰਸੀ ਆਗੂ ਨੇ ਦੱਸਿਆ ਕਿ ਅਗਰ ਪੰਜਾਬ ਸਰਕਾਰ ਮੁਫ਼ਤ ਜਮੀਨ ਦੇਣ ਲਈ ਸਹਿਮਤ ਹੋ ਜਾਵੇ ਤਾਂ ਰੇਲਵੇ ਮੰਤਰੀ ਸ੍ਰੀ ਪਵਨ ਬਾਂਸਲ ਨੇ ਉਹਨਾਂ ਨੂੰ ਇਹ ਭਰੋਸਾ ਵੀ ਦੁਆਇਆ ਹੈ ਕਿ ਪੰਜਾਬ ਵਿੱਚ ਇੱਕ ਹੋਰ ਰੇਲ ਕੋਚ ਫੈਕਟਰੀ ਸਥਾਪਤ ਕਰਨ ਲਈ ਉਹ ਤਿਆਰ ਹਨ, ਜਿਸ ਵਿੱਚ ਸਥਾਨਕ ਵਸਨੀਕਾਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰੇਲ ਮੰਤਰੀ ਦੀ ਇਸ ਪੇਸਕਸ ਨੂੰ ਪਹਿਲ ਦੇ ਅਧਾਰ ਤੇ ਪ੍ਰਵਾਨ ਕਰੇ ਤਾਂ ਕਿ ਬੇਰੁਜਗਾਰੀ ਦਾ ਸਾਹਮਣਾ ਕਰ ਰਹੇ ਪੰਜਾਬੀ ਨੌਜਵਾਨਾਂ ਨੂੰ ਕੰਮ ਮਿਲ ਸਕੇ। ਇਸ ਮੌਕੇ ਸਰਵ ਸ੍ਰੀ ਬਲਤੇਜ ਸਿਘ, ਗੁਰਤੇਜ ਸਿੰਘ ਜੀਦਾ, ਰਣਬੀਰ ਸਿੰਘ ਸਿੱਧੂ, ਬੀਰਦਵਿੰਦਰ ਸਿੰਘ ਗੁੱਡੂ, ਰਾਜਵਿੰਦਰ ਸਿੰਘ ਸਿੱਧੂ, ਸਤਵੰਤ ਸਿੰਘ ਔਲਖ ਆਦਿ ਮੌਜੂਦ ਸਨ।

ਇਸਤੋਂ ਪਹਿਲਾਂ ਸ੍ਰ: ਬਰਾੜ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਸਿੰਘ ਸਾਹਿਬਾਨ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਉਹਨਾਂ ਨੂੰ ਸਿਰੋਪਾ ਬਖਸਿਸ ਕੀਤਾ ਅਤੇ ਸਨਮਾਨਿਤ ਕੀਤਾ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>