Tuesday, February 26, 2013

ਸੋਬਰਾਜਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਰੋਸ ਮੁਜ਼ਾਹਰਾ 3 ਨੂੰ


ਬਰਨਾਲਾ, 25 ਫਰਵਰੀ  -ਸੜਕ ਦੁਰਘਟਨਾ 'ਚ ਮਾਰੇ ਗਏ ਸੋਬਰਾਜਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਮੇਲ ਸਿੰਘ ਠੁੱਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਗੁਰਮੀਤ ਸੁਖਪੁਰਾ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਇਸ ਢਿੱਲਮੱਠ ਦੇ ਰਵੱਈਏ ਵਿਰੁੱਧ ਫ਼ੈਸਲਾ ਕੀਤਾ ਗਿਆ ਹੈ ਕਿ 3 ਮਾਰਚ ਸਵੇਰੇ 11 ਵਜੇ ਐੱਸ. ਐੱਸ. ਪੀ. ਦਫ਼ਤਰ ਦੇ ਸਾਹਮਣੇ ਦਾਣਾ ਮੰਡੀ ਬਰਨਾਲਾ ਵਿਖੇ ਇਕ ਰੋਸ ਰੈਲੀ ਕਰਨ ਉਪਰੰਤ ਬਰਨਾਲਾ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਰੋਸ ਮੁਜ਼ਾਹਰਾ ਕੀਤਾ ਜਾਵੇਗਾ | ਦੱਸਣਯੋਗ ਹੈ ਕਿ 28 ਜਨਵਰੀ ਦੀ ਰਾਤ ਨੂੰ ਸਥਾਨਕ ਡੀਸੈਂਟ ਹੋਟਲ ਨਜ਼ਦੀਕ ਸੜਕ ਦੁਰਘਟਨਾ ਵਿਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਸਾਥੀ ਸੋਹਣ ਸਿੰਘ ਦਾ ਇਕਲੌਤਾ ਬੇਟਾ ਸੋਬਰਾਜਜੀਤ ਸਿੰਘ 6 ਫਰਵਰੀ ਨੂੰ ਡੀ. ਐਮ. ਸੀ. ਲੁਧਿਆਣਾ ਵਿਖੇ ਦਮ ਤੋੜ ਗਿਆ ਸੀ ਤੇ ਉਸ ਦੁਰਘਟਨਾ ਦੀ ਜ਼ਿੰਮੇਵਾਰੀ ਉਕਤ ਐਕਸ਼ਨ ਕਮੇਟੀ ਅਨੁਸਾਰ ਨਗਰ ਕੌਾਸਲ ਬਰਨਾਲਾ ਤੇ ਇਥੋਂ ਦੇ ਸੀਵਰੇਜ ਬੋਰਡ ਅਧਿਕਾਰੀਆਂ ਦੀ ਲਾਪਰਵਾਹੀ ਸੀ ਪ੍ਰੰਤੂ ਸਥਾਨਕ ਪੁਲਿਸ ਨੇ ਆਪਣੀ ਤਫ਼ਤੀਸ਼ ਅਨੁਸਾਰ ਇਸ ਦੁਰਘਟਨਾ ਨੂੰ ਕੁਦਰਤੀ ਕਰਾਰ ਦਿੱਤਾ ਸੀ ਜਦਕਿ ਇਹ ਦੁਰਘਟਨਾ ਜਿਥੇ ਸਥਾਨਕ ਸਰਕਾਰਾਂ ਦੀ ਅਣਗਹਿਲੀ ਕਾਰਨ ਹੋਈ ਹੈ ਉਥੇ ਡੀ. ਐੱਮ. ਸੀ. ਲੁਧਿਆਣਾ ਦੇ ਡਾਕਟਰਾਂ ਨੇ ਵੀ ਇਲਾਜ ਕਰਨ ਮੌਕੇ ਲਾਪਰਵਾਹੀ ਦਾ ਹੀ ਦੁਖਦਾਇਕ ਕੰਮ ਕੀਤਾ ਸੀ | ਐਕਸ਼ਨ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਬਰਨਾਲਾ ਨੂੰ ਲਾਪਰਵਾਹੀ ਵਰਤਣ ਵਾਲੀਆਂ ਧਿਰਾਂ ਦੇ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਸੀ | ਬਾਅਦ 'ਚ ਵੀ ਐਕਸ਼ਨ ਕਮੇਟੀ ਦਾ ਵਫ਼ਦ ਡੀ. ਸੀ. ਤੋਂ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਮਿਲਿਆ ਸੀ ਪ੍ਰੰਤੂ ਡਿਪਟੀ ਕਮਿਸ਼ਨਰ ਡਾ: ਇੰਦੂ ਮਲਹੋਤਰਾ ਦੀ ਗੈਰ ਮੌਜੂਦਗੀ ਹੋਣ ਕਾਰਨ ਵਫ਼ਦ ਡਿਪਟੀ ਕਮਿਸ਼ਨਰ ਦੇ ਜੀ. ਏ. ਸ੍ਰੀ ਅਮਿੱਤ ਮਹਾਜਨ ਨੂੰ ਮਿਲਿਆ ਸੀ ਤੇ ਸਮੁੱਚੇ ਮਾਮਲੇ ਬਾਰੇ ਵਿਸਥਾਰ ਨਾਲ ਜਾਣੰੂ ਕਰਵਾਇਆ ਸੀ ਪ੍ਰੰਤੂ ਅਜੇ ਤੱਕ ਕੋਈ ਸਾਰਥਿਕ ਸਿੱਟਾ ਸਾਹਮਣੇ ਨਹੀਂ ਆਇਆ ਜਿਸ ਕਾਰਨ ਐਕਸ਼ਨ ਕਮੇਟੀ ਨੂੰ ਕੋਈ ਸਖ਼ਤ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਮੀਟਿੰਗ 'ਚ ਦਰਸ਼ਨ ਸਿੰਘ ਉੱਗੋਕੇ, ਸਾਹਿਬ ਸਿੰਘ, ਪ੍ਰੇਮ ਕੁਮਾਰ, ਗੁਰਜੰਟ ਸਿੰਘ, ਰਾਜੀਵ ਕੁਮਾਰ, ਖੁਸ਼ਵਿੰਦਰ ਪਾਲ, ਰੂਪ ਸਿੰਘ ਛੰਨਾ, ਜਗਜੀਤ ਸਿੰਘ, ਜਗਰਾਜ ਸਿੰਘ, ਨਵਕਿਰਨ ਸਿੰਘ, ਬਲਵਿੰਦਰ ਬਰਨਾਲਾ, ਹੇਮ ਰਾਜ ਸਟੈਨੋ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਮੌਜੂਦ ਸਨ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>