Monday, February 25, 2013

ਨਾਮਧਾਰੀਆਂ ਦੇ ਦੋ ਧੜਿਆਂ ਵਿੱਚ ਖੜਕੀ , 5 ਜ਼ਖਮੀ ।

ਅੰਮ੍ਰਿਤਸਰ  = FEB 25  
  ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਮਗਰੋਂ ਨਾਮਧਾਰੀ  ਸੰਪਰਦਾ ਦੋ ਧੜਿਆਂ ਵਿੱਚ ਵੰਡੀ ਗਈ ਹੈ। ਪਰ  ਅੱਜ  ਇਸ ਚੌਧਰ ਦੀ ਭੁੱਖ ਗੋਲੀਬਾਰੀ ਤੱਕ ਪਹੁੰਚ ਗਈ । ਅੰਮ੍ਰਿਤਸਰ ਦੇ ਰਾਮ ਬਾਗ ਇਲਾਕੇ ਵਿੱਚ  ਸਤਿਗੁਰੂ  ਜਗਜੀਤ ਸਿੰਘ ਨੂੰ ਸਮਰਪਿਤ  ਇੱਕ ਸਮਾਗਮ ਚੱਲ ਰਿਹਾ ਸੀ । ਜਦੋਂ ਦਲੀਪ ਸਿੰਘ ਧੜੇ ਨਾਲ ਸਬੰਧਿਤ ਵਿਅਕਤੀ  ਸਟੇਜ ਵੱਲ ਜਾਣ ਲੱਗੇ ਤਾਂ ਠਾਕੁਰ ਉਦੈ ਸਿੰਘ ਦੇ ਹਮਾਇਤੀਆਂ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ । ਜਿਸ ਕਾਰਨ ਦੋਵਾਂ ਧਿਰਾਂ ਵਿੱਚ ਝੜਪ ਹੋਈ ਅਤੇ ਗੋਲੀਆਂ ਚੱਲਣ ਲੱਗੀਆਂ ।
 ਸੂਤਰਾਂ ਮੁਤਾਬਿਕ ਜਦੋਂ ਗੋਲੀਬਾਰੀ ਹੋ ਰਹੀ ਤਾਂ ਪੁਲੀਸ ਵਾਲੇ  ਤਮਾਸ਼ਬੀਂ ਬਣੇ ਹੋਏ ਸਨ ।   ਪੁਲੀਸ ਕਮਿਸ਼ਨਰ ਰਾਮ ਸਿੰਘ ਮੁਤਾਬਿਕ 2 ਡੀਐਸਪੀ  ਦੀ ਨਿਗਰਾਨੀ ਹੇਠ ਪੁਲੀਸ ਫੋਰਸ ਭੇਜੀ ਗਈ ਸੀ ਪਰ  ਇਸਦੇ ਬਾਵਜੂਦ ਵੀ ਗੋਲੀਆਂ ਚੱਲੀਆਂ । ਇਸ  ਦੌਰਾਨ 5 ਵਿਅਕਤੀ ਜ਼ਖ਼ਮੀ ਹੋ ਗਏ ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>