| ਮੋਗਾ, 21 ਫਰਵਰੀ : ਡਾ. ਦਲਜੀਤ ਸਿੰਘ ਚੀਮਾਂ ਅਤੇ ਜਸਵੰਤ ਸਿੰਘ ਭੁੱਲਰ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਹਾਲੀ ਦੀ ਪ੍ਰੇਰਨਾ ਸਦਕਾ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਖੋਖਰ ਪਰਿਵਾਰ ਵੱਲੋਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤੇ ਅਤੇ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ਬਹੋਨਾ ਚੌਂਕ ਵਿਚ ਖੋਖਰ ਨਰਸਿੰਗ ਹੌਮ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਪ੍ਰੋ: ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸ਼ਾਮਿਲ ਹੋਣ ਵਾਲਿਆਂ ਡਾ. ਨਰਿੰਦਰ ਸਿੰਘ ਖੋਖਰ, ਸੁਖਵਿੰਦਰ ਸਿੰਘ ਖੋਖਰ, ਕੰਵਲਦੀਪ ਸਿੰਘ ਡਿੰਪੀ, ਗੁਰਮੀਤ ਸਿੰਘ ਖੋਖਰ ਅਤੇ ਹੋਰਨਾਂ ਸਾਥੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਯਕੀਨ ਦੁਆਇਆ ਕਿ ਪਾਰਟੀ ਵਿਚ ਉਨਾਂ ਦਾ ਪੂਰਾ ਮਾਣ-ਸਤਿਕਾਰ ਹੋਵੇਗਾ। ਸ. ਬਾਦਲ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਜਿੰਨਾ ਵਿਕਾਸ ਬਾਦਲ ਸਰਕਾਰ ਵੇਲੇ ਮੋਗੇ ਦਾ ਹੋਇਆ ਹੈ, ਉਨਾਂ ਕਿਸੇ ਹੋਰ ਸਰਕਾਰ ਨੇ ਨਹੀਂ ਕੀਤਾ। ਆਉਣ ਵਾਲੇ ਸਾਲਾਂ ਵਿਚ ਮੋਗਾ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚਾ ਕੇ ਸੂਬੇ ਦਾ ਮੋਹਰੀ ਜਿਲ ਬਣਾਇਆ ਜਾਵੇਗਾ। ਉਨ ਕਿਹਾ ਕਿ ਬਾਦਲ ਸਰਕਾਰ ਨੇ ਮੋਗਾ ਵਿਖੇ ਸਟੇਡੀਅਮ, ਜਿਲਾ ਪ੍ਰਬੰਧਕੀ ਕੰਪਲੈਕਸ, ਸਿੱਖਿਆ ਬੋਰਡ ਦਾ ਖੇਤਰੀ ਦਫ਼ਤਰ, ਸ਼ਹਿਰ ਦਾ ਸਮੁੱਚਾ ਵਿਕਾਸ ਅਤੇ ਸੀਵਰੇਜ਼, ਪਾਣੀ ਆਦਿ ਦਾ ਪ੍ਰਬੰਧ ਪਹਿਲ ਦੇ ਅਧਾਰ 'ਤੇ ਕਰਵਾਇਆ। ਹੁਣ ਮੋਗਾ ਜਿਲ ਨੂੰ ਕਾਰਪੋਰੇਸ਼ਨ ਦਾ ਦਰਜਾ ਦੇ ਕੇ ਇਸ ਦਾ ਬਹੁਪੱਖੀ ਵਿਕਾਸ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਉਨ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ 23 ਫਰਵਰੀ ਨੂੰ ਹੋਣ ਵਾਲੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਜੁਗਿੰਦਰਪਾਲ ਜੈਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਬਾਦਲ ਸਰਕਾਰ ਵੱਲੋਂ ਵੱਧ ਤੋਂ ਵੱਧ ਫੰਡ ਦਿੱਤੇ ਜਾ ਸਕਣ। ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਬਰਜਿੰਦਰ ਸਿੰਘ ਮੱਖਣ ਬਰਾੜ, ਸਾਬਕਾ ਕੌਂਸਲਰ ਇੰਦਰਜੀਤ ਸਿੰਘ ਸਹਾਰਨ, ਡਾ. ਗੁਰਨੈਬ ਸਿੰਘ ਸੰਧੂ, ਗੁਰਦਰਸ਼ਨ ਸਿੰਘ, ਨਿਰਮਲ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ ਵਿਰਦੀ, ਡਾ. ਜਸਵਿੰਦਰ ਸਿੱਧੂ, ਡਾ.ਰਾਕੇਸ਼ ਗਰਗ, ਗੁਰਮੇਲ ਸਿੰਘ ਮੇਲਾ, ਬਿੰਦਰ ਸਿੰਘ ਨੰਬਰਦਾਰ, ਪਵਿੱਤਰ ਸਿੰਘ ਕਲੇਰ ਸਾਬਕਾ ਐਮ.ਸੀ., ਬਲਵਿੰਦਰ ਸਿੰਘ ਨੀਟੂ, ਗੁਰਦੀਪ ਸਿੰਘ ਖੋਖਰ, ਬਲਜੀਤ ਸਿੰਘ ਰਣੀਆਂ ਸਾਬਕਾ ਐਮ.ਸੀ, ਜਮਲਾ ਪ੍ਰਧਾਨ, ਘੋਗੀ ਪ੍ਰਧਾਨ, ਬਿੰਦਰ ਠੇਕੇਦਾਰ, ਹਾਕਮ ਸਿੰਘ ਗਿੱਲ, ਰਾਮ ਬਚਨ ਪ੍ਰਧਾਨ, ਗੋਲਡੀ ਸਚਦੇਵਾ ਆਦਿ ਹੋਰ ਵੀ ਮੋਹਤਬਰ ਪਤਵੰਤੇ ਸੱਜਣ ਹਾਜਰ ਸਨ। |
|