Tuesday, February 26, 2013

ਅੱਤਵਾਦੀ ਹਮਲੇ ਦਾ ਡਰ ਪੰਜਾਬ ਵਿਚ

ਜਲੰਧਰ, 22 ਫਰਵਰੀ :- ਆਂਧਰਾ ਪ੍ਰਦੇਸ਼ ਦੇ ਸ਼ਹਿਰ ਹੈਦਰਾਬਾਦ ਵਿਖੇ ਹੋਏ ਭਿਆਨਕ ਅੱਤਵਾਦੀ ਹਮਲੇ ਪਿਛੋਂ ਹੁਣ ਪੰਜਾਬ ਵਿਚ ਵੀ ਅੱਤਵਾਦੀ ਹਮਲੇ ਦਾ ਡਰ ਇੰਟੈਲੀਜੈਂਸ ਏਜੰਸੀਆਂ ਵਲੋਂ ਪ੍ਰਗਟਾਇਆ ਗਿਆ ਹੈ।
ਹੈਦਰਾਬਾਦ ਵਿਖੇ ਬੰਬ ਧਮਾਕੇ  ਪਿੱਛੋਂ ਪੰਜਾਬ ਪੁਲਸ ਵਲੋਂ ਪੂਰੇ ਸੂਬੇ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਿਸ ਅਧੀਨ ਪੁਲਸ ਅਧਿਕਾਰੀਆਂ ਨੂੰ ਆਪਣੇ ਆਪਣੇ ਜ਼ਿਲਿਆਂ 'ਚ ਚੌਕਸ ਰਹਿਣ ਅਤੇ ਅੱਤਵਾਦੀ ਸੰਗਠਨਾਂ 'ਤੇ ਨਿਗਰਾਨੀ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੂਬੇ ਵਿਚ ਪੈਂਦੇ ਭਾਖੜਾ ਡੈਮ, ਵੱਡੇ ਵਪਾਰਕ ਮਾਲਜ਼, ਬੱਸ ਸਟੈਂਡਸ, ਰੇਲਵੇ ਸਟੇਸ਼ਨ ਅਤੇ ਹੋਰਨਾਂ ਨਾਜ਼ੁਕ ਥਾਵਾਂ 'ਤੇ ਸੁਰੱਖਿਆ ਫੋਰਸਾਂ ਦੇ ਵਾਧੂ ਜਵਾਨ ਤਾਇਨਾਤ ਕਰਨ ਲਈ ਕਿਹਾ ਗਿਆ ਹੈ। ਕੇਂਦਰੀ  ਇੰਟੈਲੀਜੈਂਸ ਬਿਊਰੋ ਨੇ ਇਸ ਤੋਂ ਪਹਿਲਾਂ  ਵੀ ਪੰਜਾਬ ਵਿਚ ਬੱਬਰ ਖਾਲਸਾ ਦੀਆਂ ਸਰਗਰਮੀਆਂ ਨੂੰ ਲੈ ਕੇ 2-3 ਵਾਰ ਅਲਰਟ ਜਾਰੀ ਕੀਤਾ ਹੋਇਆ ਹੈ। ਪੰਜਾਬ ਦੇ ਅੱਤਵਾਦੀਆਂ ਤੋਂ ਇਲਾਵਾ ਕਸ਼ਮੀਰ ਦੇ ਅੱਤਵਾਦੀਆਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਭਾਵੇਂ ਫਿਲਹਾਲ ਸੂਬੇ 'ਚ ਕੋਈ ਵੀ ਅੱਤਵਾਦੀ ਨੇਤਾ ਮੌਜੂਦ ਨਹੀਂ ਪਰ ਇਸ ਦੇ ਬਾਵਜੂਦ ਹੈਦਰਾਬਾਦ ਬੰਬ ਧਮਾਕੇ ਦੀ ਘਟਨਾ ਪਿਛੋਂ ਚੋਟੀ ਦੇ ਅਧਿਕਾਰੀ ਚੌਕਸ ਜ਼ਰੂਰ ਹੋ ਗਏ ਹਨ।
ਦੂਜੇ ਪਾਸੇ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਸਰਹੱਦ 'ਤੇ ਵੀ ਚੌਕਸੀ ਵਧਾਈ ਗਈ ਹੈ। ਬੀ. ਐੱਸ. ਐੱਫ. ਦੇ ਜਵਾਨ 24 ਘੰਟੇ ਸਰਹੱਦ ਪਾਰ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣਗੇ। ਸੂਬੇ 'ਚ ਹੁਣੇ ਜਿਹੇ ਹੀ ਪੰਜਾਬ ਪੁਲਸ ਵਲੋਂ ਇਕ ਵਾਰ ਮੁੜ ਤੋਂ ਕਾਂਗਰਸੀ ਨੇਤਾਵਾਂ ਅਤੇ ਹਮਾਇਤੀਆਂ ਦੀ ਸੁਰੱਖਿਆ ਵਿਚ ਜਿਸ ਤਰ੍ਹਾਂ ਕਟੌਤੀ ਕੀਤੀ ਗਈ ਹੈ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਜਾ ਰਹੀ ਹੈ। ਜੇ ਕੱਲ ਨੂੰ ਕੋਈ ਵਾਰਦਾਤ ਹੁੰਦੀ ਹੈ ਤਾਂ ਉਸ ਲਈ ਸੂਬਾਈ ਪੁਲਸ ਦੇ ਚੋਟੀ ਦੇ ਅਧਿਕਾਰੀ ਜ਼ਿੰਮੇਵਾਰ  ਹੋਣਗੇ। ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮਾਮਲੇ 'ਚ ਜਿਸ ਤਰ੍ਹਾਂ ਕਾਂਗਰਸ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਦੀ ਜਾਣਕਾਰੀ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਦਿੱਤੀ ਗਈ ਹੈ ਅਤੇ ਜਲਦੀ ਹੀ ਸਾਰਾ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਦੇ ਸਾਹਮਣੇ ਉਠਾਇਆ ਜਾਵੇਗਾ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>