ਮੈਲਬੌਰਨ (ਆਸਟ੍ਰੇਲੀਆ)ਆਇਆਂ ਹਾਲੇ ਮੈਨੂੰ ਥੋੜਾ ਚਿਰ ਹੀ ਹੋਇਆ ਸੀ।ਪਤਾ ਨਹੀਂ ਕਿਉਂ ਕੁਝ ਦਿਨਾਂ ਤੋਂ ਮੈਨੂੰ ਕੁਝ ਜ਼ਿਆਦਾ ਹੀ ਠੰਢ ਮਹਿਸੂਸ ਹੋਣ ਲੱਗੀ ਸੀ ਤੇ ਹਰ ਵੇਲੇ ਕਾਂਬਾ ਜਿਹਾ ਛਿੜਿਆ ਰਹਿੰਦਾ। ਭਾਵੇਂ ਘਰ ਵਿਚ ਇੰਟਰਨਲ ਹੀਟਿੰਗ ਦਾ ਬੰਦੋਬਸਤ ਸੀ, ਪਰ ਮੈਂ ਸਾਰਾ ਦਿਨ ਘਰੇ ਤਾਂ ਨਹੀਂ ਬੈਠੇ ਰਹਿਣਾ ਸੀ। ਕੰਮ ਕਾਜ ਵੀ ਤਾਂ ਕਰਨਾ ਸੀ।..ਤੇ ਜ਼ਿਆਦਾ ਹੀਟਿੰਗ ਦਾ ਵਾਧੂ ਬਿਲ ਵੀ ਤਾਂ ਮੈਨੂੰ ਹੀ ਭਰਨਾ ਪੈਣਾ ਸੀ।
ਮੈਂ ਕਿੰਨੇ ਸਾਰੇ ਕਪੜੇ ਪਾ ਲਏ। ਪਰ ਇਸ ਤਰਾ੍ਹਂ ਤੁਰਨ ਵੇਲੇ ਔਖਿਆਈ ਹੁੰਦੀ ਸੀ ਅਤੇ ਥੋੜਾ ਤੁਰਨ ਮਗਰੋਂ ਹੀ ਸਾਹ ਚੜ੍ਹ ਜਾਂਦਾ। ਆਖਿਰਕਾਰ ਮੈਂ ਥੌਰਨਬਰੀ ਦੇ ਲਾਗੇ ਇਕ ਫਾਰਮੇਸੀ ਤੇ ਦਵਾਈ ਲੈਣ ਲਈ ਚਲਾ ਗਿਆ। ਪਰ ਕਾਊਂਟਰ ਤੇ ਖਲੋਤੀ ਗੋਰੀ ਕੁੜੀ ਨੇ ਡਾਕਟਰ ਦੀ ਪਰਿਸਕਰਿਪਸ਼ਨ ਤੋਂ ਬਿਨਾ ਦਵਾਈ ਦੇਣ ਤੋਂ ਨਾਹ ਕਰ ਦਿੱਤੀ। ਮੈਂ ਡੰਡਾਸ ਸਟ੍ਰੀਟ, ਮੁਰਰੇ ਰੋੜ ਅਤੇ ਹਾਈ ਵੇ ਸਟਰੀਟ ਤੇ ਸਥਿਤ ਫਾਰਮੇਸੀਆਂ ਤੇ ਵੀ ਗਿਆ, ਪਰ ਕੋਈ ਵੀ ਦੁਆਈ ਦੇਣ ਲਈ ਨਹੀਂ ਮੰਨਿਆ।
ਮੈਨੂੰ ਬੜੀ ਖਿਝ ਆਈ। ਲ਼ੈ ਹੁਣ ਐਨੀ ਕੁ ਗੱਲ ਲਈ ਡਾਕਟਰ ਕੋਲ ਜਾਣਾ ਪਵੇਗਾ? ਲੁਧਿਆਣੇ ਹੁੰਦਾ ਤਾਂ ਲੋਕਾਂ ਨੇ ਹੀ ਬਥੇਰੀਆਂ ਦਵਾਈਆਂ ਦੱਸ ਦੇਣੀਆਂ ਸਨ, ਨਹੀਂ ਤਾਂ ਕੈਮਿਸਟ ਨੇ ਆਪੇ ਦੇ ਦੇਣੀ ਸੀ।
ਵਾਕਿਫ਼ ਬੰਦਿਆਂ ਤੋਂ ਪਤਾ ਲੱਗਿਆ ਕਿ ਐਥੇ ਤਾਂ ਡਾਕਟਰ ਤੋਂ ਪਹਿਲਾਂ ਸਮਾਂ ਲੈਣਾ ਪੈਂਦਾ ਹੈ। ਇਹ ਨਹੀਂ ਕਿ ਜਦੋਂ ਜੀਅ ਕੀਤਾ ਮੂੰਹ ਚੁੱਕ ਕੇ ਤੁਰ ਪਏ।
ਇਕ ਚੀਨੀ ਡਾਕਟਰ ਗਾਵਰ ਸਟਰੀਟ ਤੇ ਸੀ। ਉਸ ਬਾਰੇ ਕਹਿੰਦੇ ਸੀ ਕਿ ਉਹ ਹੋਰਾਂ ਦੇ ਮੁਕਾਬਲੇ 'ਚ ਘੱਟ ਡਾਲਰ ਲੈਂਦਾ ਹੈ। ਫੋਨ ਕਰਕੇ ਪਤਾ ਕੀਤਾ। ਉਸ ਕੋਲ ਤਾਂ ਰਾਤ ਤੱਕ ਵਾਰੀ ਨਹੀਂ ਆਉਣੀ ਸੀ। ਪਰ ਹਾਈ ਵੇ ਵਾਲੇ ਡਾਕਟਰ ਨੇ ਗਿਆਰਾਂ ਵਜੇ ਦਾ ਸਮਾਂ ਦੇ ਦਿੱਤਾ।
ਮੈਂ ਸਮੇਂ ਸਿਰ ਉਸ ਦੀ ਕਲੀਨਿਕ ਤੇ ਜਾ ਪੁੱਜਾ। ਡਾਕਟਰ ਨੇ ਆਪਣਾ ਪਰੀਚੈ ਮੈਨੂੰ ਦਿੱਤਾ ਤੇ ਪੁੱਛਿਆ ਕਿ ਉਹ ਮੇਰੇ ਲਈ ਕੀ ਕਰ ਸਕਦਾ ਹੈ।
''ਡਾਕਟਰ ਆਈ'ਮ ਫੀਲਿੰਗ ਕੋਲਡ'' ਮੈਂ ਉਸ ਨੂੰ ਦੱਸਿਆ ਤਾਂ ਉਸ ਮੈਨੂੰ ਫੇਰ ਪੁੱਛਿਆ-''ਕਦੋਂ ਤੋਂ..?''
''ਜੀ, ਤਿੰਨ ਚਾਰ ਦਿਨ ਤਾਂ ਹੋ ਹੀ ਗਏ''।
''ਕੀ ਥੋਡਾ ਨੰਕ ਬੰਦ ਰਹਿੰਦੈ ਜਾਂ ਵਗਦੈ?'' ਉਸ ਫੇਰ ਪੁੱਛਿਆ।
''ਨੋ ਡਾਕਟਰ?''
''ਛਿੱਕਾ ਆਉਂਦੀਆਂ ਨੇ?''
''ਨੋ ਸਰ?''
''ਗਲੇ 'ਚ ਖਰਾਸ ਜਾਂ ਦਰਦ..?''
''ਨਹੀਂ ਡਾਕਟਰ?''
''ਖਾਂਸੀ ਆਉਂਦੀ ਐ? ਬਲਗਮ ਤਾਂ ਨਹੀਂ ਨਿਕਲਦੀ?''
''ਨਹੀਂ ਡਾਕਟਰ ਸਾਹਿਬ, ਅਜਿਹਾ ਤਾਂ ਕੁਝ ਵੀ ਨਹੀਂ ਹੁੰਦਾ?'' ਮੇਰੇ ਇੰਜ ਆਖਣ ਤੇ ਡਾਕਟਰ ਜਿਵੇਂ ਕੁਝ ਸੋਚਣ ਲੱਗਾ ਸੀ। ਮੈਂ ਵੀ ਸੋਚੀਂ ਪੈ ਗਿਆ ਸੀ । ਕਿਤੇ ਡਾਕਟਰ ਮੇਰੇ 'ਕੋਲਡ' ਆਖਣ ਨੂੰ ਜ਼ੁਕਾਮ ਤਾਂ ਨਹੀਂ ਸਮਝ ਰਿਹਾ। ਪਰ ਜ਼ੁਕਾਮ ਨੂੰ ਤਾਂ ਅੰਗ੍ਰਜ਼ੀ ਵਿਚ 'ਬੈਡ ਕੋਲਡ' ਆਖਦੇ ਹਨ, ਮੈਂ ਸੋਚਿਆ।
ਡਾਕਟਰ ਨੇ ਸਟੈਥੋਸਕੋਪ ਨਾਲ ਮੇਰੇ ਦਿਲ ਦੀ ਧੜਕਨ ਵੇਖੀ। ਮੇਰੀ ਬਾਂਹ ਤੇ ਇਕ ਪਟਾ ਜਿਹਾ ਲਪੇਟ ਦਿੱਤਾ ਤੇ ਇਕ ਮਸ਼ੀਨ ਰਾਹੀਂ ਮੇਰਾ ਬਲੱਡ ਪਰੈਸ਼ਰ ਅਤੇ ਪਲਸ ਰੇਟ ਵੀ ਮਾਪਿਆ। ਉਸ ਕੁਝ ਹੋਰੇ ਤਰਾ੍ਹਂ ਦਾ ਥਰਮਾਮੀਟਰ ਮੇਰੇ ਕੰਨ ਵਿਚ ਲਾ ਕੇ ਟੈਂਪਰੇਚਰ ਨੋਟ ਕੀਤਾ। ਮੇਰੇ ਲਈ ਹੈਰਾਨੀ ਵਾਲੀ ਗੱਲ ਸੀ ਕਿ ਟੈਂਪਰੇਚਰ ਕੰਨ ਰਾਹੀਂ ਵੀ ਵੇਖਿਆ ਜਾਂਦਾ ਹੈ।
ਤੇ ਮੈਂ ਇਹ ਸੋਚਦਿਆਂ ਕਿ ਡਾਕਟਰ ਕਿਤੇ ਮੈਨੂੰ ਜ਼ੁਕਾਮ ਹੋਇਆ ਤਾਂ ਨਹੀਂ ਸਮਝ ਰਿਹਾ, ਮੁੜ ਆਖਿਆ-''ਆਈ ਡਾਂਟ ਹੈਵ ਕੋਲਡ, ਬਟ ਫੀਲਿੰਗ ਕੋਲਡ।''
''ਸੌਰੀ ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਕੀ ਕਹਿ ਰਹੇ ਹੋ'' ਡਾਕਟਰ ਬੋਲਿਆ-''ਪਲੀਜ ਟਰਾਈ ਟੂ ਐਕਸਪਲੇਨ ਪਰੋਪਰਲੀ।'' (ਮੈਨੂੰ ਚੰਗੀ ਤਰ੍ਹਾਂ ਸਮਝਾਓ)
ਮੈਂ ਸੋਚਿਆ ਠੰਢ ਦੀ ਅੰਗ੍ਰੇਜ਼ੀ 'ਕੋਲਡ' ਸ਼ਾਇਦ ਇਸ ਨੂੰ ਸਮਝ ਨਹੀਂ ਆਈ। ਮੈਨੂੰ ਕਈ ਵਾਰੀ ਕਾਂਬਾ ਜਿਹਾ ਵੀ ਲੱਗਦਾ ਸੀ। ਇਸ ਲਈ ਮੈਂ ਝੱਟ ਆਖਿਆ-''ਆਈ ਐਮ ਸ਼ਿਵਰਿੰਗ ਆਲਸੋ।'' (ਮੈਨੂੰ ਕਾਂਬਾ ਵੀ ਲਗਦੈ)
''ਓ ਆਈ ਸੀ'' ਡਾਕਟਰ ਨੇ ਮੈਨੂੰ ਬੈੱਡ ਤੇ ਲੇਟਣ ਦਾ ਇਸ਼ਾਰਾ ਕੀਤਾ।
''ਤੁਸੀਂ ਕਦੇ ਬਲੱਡ ਟੈਸਟ ਕਰਵਾਇਐ?''
''ਹਾਂ ਜੀ, ਡਾਕਟਰ।''
''ਹੀਮੋਗਲੋਬਿਨ ਕਿੰਨੀ ਸੀ?''
''ਜੀ ਪੂਰੀ ਤਰ੍ਹਾਂ ਤਾਂ ਚੇਤੇ ਨੀ, ਪਰ ਵਾਹਵਾ ਸੀ।'' ਮੈਂ ਦੱਸਿਆ।
''ਤੁਸੀਂ ਵੈੱਜ ਹੋ ਜਾਂ ਨੌਨ ਵੱੈਜ?''
''ਜੀ ਮੈਂ ਤਾਂ ਪੱਕਾ ਵੈਜੀਟੇਰੀਅਨ ਹਾਂ। ਆਂਡਾ ਵੀ ਨਹੀਂ ਖਾਂਦਾ।''
''ਤੁਹਾਨੂੰ ਬਲੱਡ ਟੈਸਟ ਕਰਵਾਉਣਾ ਚਾਹੀਦਾ। ਕਮਜੋਰੀ ਕਰਕੇ ਵੀ ਜ਼ਿਆਦਾ ਠੰਢ ਮਹਿਸੂਸ ਹੋਣ ਲਗਦੀ ਹੈ। ਨਾਲੇ ਵੈਜੀਟੇਰੀਅਨ ਲੋਕਾਂ ਵਿਚ ਆਮ ਤੌਰ ਤੇ ਹਿਮੋਗਲੋਬਿਨ ਦੀ ਘਾਟ ਹੁੰਦੀ ਹੈ।'' ਡਾਕਟਰ ਨੇ ਆਪਣੀ ਰਾਇ ਦੱਸੀ।
ਉਸ ਮੇਰੀਆਂ ਉਂਗਲਾਂ ਦੇ ਨਹੁੰ, ਜੀਭ ਅਤੇ ਅੱਖਾਂ ਦੀਆਂ ਪਲਕਾਂ ਦਾ ਅੰਦਰਲਾ ਪਾਸਾ ਚੈੱਕ ਕੀਤਾ।
ਮੈਂ ਬੈੱਡ ਤੇ ਲੰਮਾ ਪੈ ਗਿਆ ਸੀ। ਉਸ ਮੇਰੇ ਸ਼ਰੀਰ ਤੇ ਕਈ ਥਾਵਾਂ ਤੇ ਹੱਥ ਨਾਲ ਦਬਾ ਕੇ ਪੁੱਛਿਆ ਕਿ ਉੱਥੇ ਦਰਦ ਤਾਂ ਨਹੀਂ ਹੁੰਦਾ। ਹੱਥ ਫੇਰਦਿਆਂ ਫੇਰਦਿਆਂ ਉਸ ਨੇ ਹੱਥ ਨਾਲ ਜਦੋਂ ਮੇਰੀ ਛਾਤੀ ਤੇ ਦਿਲ ਦੇ ਲਾਗੇ ਦੱਬਿਆ ਤਾਂ ਮੇਰੇ ਮੂੰਹ 'ਚੋਂ 'ਹਾਇ' ਨਿਕਲ ਗਈ।
''ਕੀ ਐਥੇ ਦਰਦ ਹੁੰਦੈ?'' ਮੇਰੇ ਚਿਹਰੇ ਦੇ ਭਾਵ ਪੜ੍ਹਦਿਆਂ ਉਸ ਪੁੱਛਿਆ।
''ਜੀ ਹਾਂ।''
''ਕਦੋਂ ਤੋਂ?''
''ਕੁਝ ਦਿਨਾਂ ਤੋਂ''। ਮੈਂ ਆਖ ਤਾਂ ਦਿੱਤਾ ਪਰ ਉਸੇ ਵੇਲੇ ਮੈਨੂੰ ਖਿਆਲ ਆਇਆ ਕਿ ਮੇਰੀ ਛਾਤੀ ਤੇ ਤਾਂ ਬਾਲ ਤੋੜ ਹੋਇਆ ਹੈ। ਇਸ ਲਈ ਡਾਕਟਰ ਦੇ ਦੱਬਣ ਨਾਲ ਪੀੜ ਹੋਈ ਸੀ। ਮੈਂ ਡਾਕਟਰ ਨੂੰ ਇਹ ਦੱਸਣਾ ਚਾਹੁੰਦਾ ਸਾਂ ਪਰ ਮੈਥੋਂ ਬਾਲ ਤੋੜ ਦੀ ਅੰਗ੍ਰੇਜ਼ੀ ਹੀ ਨਹੀਂ ਬਣ ਰਹੀ ਸੀ। ਮੈਂ ਹਾਲੇ ਸੋਚੀਂ ਹੀ ਪਿਆ ਹੋਇਆ ਸੀ ਕਿ ਉਸ ਮੈਨੂੰ ਫੇਰ ਪੁੱਛ ਲਿਆ-''ਜਦੋਂ ਦਰਦ ਹੁੰਦੈ ਤਾਂ ਕੀ ਖੱਬੀ ਬਾਂਹ ਵੱਲ ਵੀ ਜਾਂਦੈ?''
''ਜੀ ਕਦੇ ਕਦਾਈ ਇੰਜ ਵੀ ਹੁੰਦਾ ਹੈ।''
ਪਰ ਉਸੇ ਵੇਲੇ ਮੈਨੂੰ ਖਿਆਲ ਆਇਆ ਕਿ ਬਾਂਹ 'ਚ ਪੀੜ ਤਾਂ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਮੈਨੂੰ ਸੌਣ ਵੇਲੇ ਸਿਰ ਹੇਠਾਂ ਬਾਂਹ ਲੈਣ ਦੀ ਆਦਤ ਹੈ। ਪਰ ਹਾਲੇ ਮੈਂ ਅੰਗ੍ਰੇਜ਼ੀ ਬਣਾ ਵੀ ਨਹੀਂ ਸਕਿਆ ਸੀ ਕਿ ਡਾਕਟਰ ਨੇ ਕੁਝ ਟੈਸਟ ਕਰਵਾਉਣ ਦੀ ਸਲਾਹ ਦਿੱਤੀ।
ਮੈਂ ਸੋਚਣ ਲੱਗਾ ਕਿ ਕਿਤੇ ਮੇਰੇ ਬਾਲ ਤੋੜ ਅਤੇ ਬਾਂਹ ਵਿਚ ਹੁੰਦੀ ਪੀੜ ਕਰਕੇ ਡਾਕਟਰ ਹਾਰਟ ਪ੍ਰਾਬਲਮ ਨਾਲ ਤਾਂ ਨਹੀਂ ਮੇਲ ਰਿਹਾ।
ਮੈਂ ਆਪਣੇ ਵੱਲੋਂ ਉਸ ਨੂੰ ਅੰਗ੍ਰੇਜ਼ੀ ਵਿਚ ਬਥੇਰਾ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਕੋਈ ਫਾਇਦਾ ਨਾ ਹੋਇਆ।
ਮੈਨੂੰ ਡਾਕਟਰ ਤੇ ਖਿਝ ਵੀ ਆ ਰਹੀ ਸੀ ।ਇਹ ਕਿੱਦਾਂ ਦਾ ਡਾਕਟਰ ਹੈ ਜਿਹੜਾ ਐਨੀ ਗੱਲ ਵੀ ਨਹੀਂ ਸਮਝ ਸਕਦਾ।
ਅਚਾਨਕ ਹੀ ਮੈਨੂੰ ਆਪਣੇ ਪਿੰਡ ਖਿਜ਼ਰਾਬਾਦ 'ਚ ਪੜ੍ਹਨ ਵੇਲੇ ਦੇ ਦਿਨ ਚੇਤੇ ਆ ਗਏ। ਸਾਨੂੰ ਪੜਾਉਣ ਵਾਲੇ ਗਿਆਨੀ ਜੀ ਪੜਾਉਂਦੇ ਤਾਂ ਪੰਜਾਬੀ ਸਨ ਪਰ ਅੰਗ੍ਰੇਜ਼ੀ ਨੂੰ ਵੀ ਲੋੜੋਂ ਵੱਧ ਮੂੰਹ ਮਾਰਦੇ ਸਨ।
ਗਿਆਨੀ ਜੀ ਕਿਸੇ ਮੁੰਡੇ ਨੂੰ ਕਿਤੇ ਜਾਣ ਲਈ ਆਖਦੇ, ਤੇ ਜੇ ਉਹ ਰਤਾ ਕੁ ਵੀ ਨਾਹ ਨੁੱਕਰ ਕਰਦਾ ਤਾਂ ੳਹ ਝੱਟ ਅੰਗ੍ਰੇਜ਼ੀ ਵਿਚ ਆਖਦੇ-''ਯੂ ਗੋ, ਨੌਟ ਗੋ, ਵਟ ਮਾਈ ਗੋ'' ਯਾਨੀ ਜਾਣੈ ਜਾਹ, ਨਹੀਂ ਜਾਣੈ ਨਾ ਜਾਹ, ਮੈਨੂੰ ਕੀ।''
ਇਸੇ ਤਰ੍ਹਾਂ ਜੇ ਉਹਨਾਂ ਨਾਲ ਗੱਲ ਕਰਦਿਆਂ ਕੋਈ ਟੋਕ ਦਿੰਦਾ ਤਾਂ ਉਹ ਗੁੱਸੇ ਵਿਚ ਆਖਿਆ ਕਰਦੇ-''ਵੇਨ ਆਈ ਟੌਕ,ਹੀ ਟੌਕ, ਵਾਈ ਯੂ ਮਿਡਲ ਮਿਡਲ ਟੌਕ''..ਤੇ ਅਸੀਂ ਉਨ੍ਹਾਂ ਦੀ ਅੰਗ੍ਰੇਜ਼ੀ ਸਮਝ ਜਾਇਆ ਕਰਦੇ ਸਾਂ ਕਿ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜਦੋਂ ਮੈਂ ਤੇ ਉਹ ਗੱਲਾਂ ਕਰ ਰਹੇ ਹਾਂ ਤਾਂ ਤੂੰ ਵਿਚਕਾਰ ਕਿਉਂ ਬੋਲਦਾ ਏ..।
ਪਰ ਪਤਾ ਨਹੀਂ ਇਹ ਅੰਗ੍ਰੇਜ਼ ਡਾਕਟਰ ਕਿੱਥੋਂ ਦਾ ਪੜ੍ਹਿਆ ਹੋਇਆ ਸੀ ਜਿਸ ਨੂੰ ਮੇਰੀ ਗੱਲ ਹੀ ਸਮਝ ਨਹੀਂ ਆ ਰਹੀ ਸੀ।
ਸਾਡੇ ਪਿੰਡ ਦੀ ਇਕ ਕੁੜੀ ਲੰਡਨ 'ਚ ਵਿਆਹੀ ਹੋਈ ਸੀ। ਇਕ ਵਾਰੀ ਉਸ ਦਾ ਮੁੰਡਾ ਥੋੜਾ ਢਿੱਲਾ ਪੈ ਗਿਆ। ਉਹ ਉਸ ਨੂੰ ਇਕ ਅੰਗ੍ਰੇਜ਼ ਡਾਕਟਰ ਕੋਲ ਲੈ ਗਈ ਤੇ ਉਸ ਦੀ ਬੀਮਾਰੀ ਦੱਸਣ ਲੱਗੀ-''ਜੀ, ਨਾ ਤਾਂ ਏਹ ਈਟਦਾ, ਨਾ ਡਰਿੰਕਦਾ, ਬਸ ਵੀਪਦਾ ਈ ਵੀਪਦਾ।''
ਡਾਕਟਰ ਤੁਰਤ ਸਮਝ ਗਿਆ ਤੇ ਬੋਲਿਆ-''ਨੋ ਈਟਿੰਗ, ਨੋ ਡਰਿੰਕਿੰਗ, ਆਲਵੇਜ਼ ਵੀਪਿੰਗ''..ਤੇ ਉਸ ਚੈੱਕ ਕਰਕੇ ਦਵਾਈ ਦੇ ਦਿੱਤੀ।
ਮੈਂ ਲਗਭਗ ਹਰ ਰੋਜ਼ ਪਰੈਸਟਨ ਵਿਖੇ ਡੈਰੀਬਨ ਲਾਈਬ੍ਰੇਰੀ ਵਿਚ ਜਾਇਆ ਕਰਦਾ ਸੀ। ਉੱਥੇ ਇਕ ਚੀਨੀ ਕੁੜੀ ਨਾਲ ਦੋਸਤੀ ਹੋ ਗਈ ਸੀ। ਕਿਸੇ ਕਾਰਨ ਮੈਂ 7-8 ਦਿਨ ਲਾਈਬ੍ਰੇਰੀ ਨਾ ਜਾ ਸਕਿਆ। ਜਦੋਂ ਗਿਆ ਤਾਂ ਉਹ ਚੀਨਣ ਮੈਨੂੰ ਵੇਖਦਿਆਂ ਸਾਰ ਹੀ ਬੋਲੀ-''ਲੌਂਗ ਟਾਈਮ, ਨੋ ਸੀ।'' ਪਹਿਲਾਂ ਤਾਂ ਮੇਰੇ ਕੁਝ ਪੱਲੇ ਨਾ ਪਿਆ ਪਰ ਜਦੋਂ ਮੈਂ ਆਪਣੇ ਗਿਆਨੀ ਜੀ ਦੀ ਅੰਗ੍ਰੇਜ਼ੀ ਨਾਲ ਮੇਲ ਕੀਤਾ ਤਾਂ ਤੁਰਤ ਸਾਰੀ ਗੱਲ ਸਮਝ ਆ ਗਈ ਕਿ ਉਸ ਦੇ ਕਹਿਣ ਦਾ ਮਤਲਬ ਸੀ ਕਿ ਲੰਮੇ ਸਮੇਂ ਤੋਂ ਵਿਖਾਈ ਨਹੀਂ ਦਿੱਤਾ।'ਲੌਂਗ ਟਾਈਮ' ਯਾਨੀ ਲੰਮਾ ਸਮਾਂ ਅਤੇ 'ਨੋ ਸੀ,' ਨਹੀਂ ਵੇਖਿਆ।
ਇਕ ਦਿਨ ਪੁਲਿਸ ਵੱਲੋਂ ਫੋਨ ਆਇਆ ਸੀ। ਸਵੈਨਸਟਨ ਰੋਡ ਤੇ ਕਿਸੇ ਵਾਕਿਫ਼ ਦਾ ਐਕਸੀਡੈਂਟ ਹੋ ਗਿਆ ਸੀ। ਅਸੀਂ ਤਿੰਨ ਜਨੇ ਉੱਥੇ ਜਾ ਪੁੱਜੇ। ਇਕ ਗੋਰੀ ਕੌਪਸ (ਸਿਪਾਹੀ) ਉਸ ਤੋਂ ਪੁੱਛ ਗਿੱਛ ਕਰ ਰਹੀ ਸੀ ਕਿ ਉਸ ਨੇ ਕਿਵੇਂ ਐਕਸੀਡੈਂਟ ਕਰ ਦਿੱਤਾ। ਪਰ ਸਾਡਾ ਐਮ.ਐਸ-ਸੀ. ਪਾਸ ਨੌਜਵਾਨ ਉਸ ਨੂੰ ਸਮਝਾ ਨਹੀਂ ਪਾ ਰਿਹਾ ਸੀ। ਆਖਿਰਕਾਰ ਉਹ ਗੋਰੀ (ਸਿਪਾਹੀ) ਬੱਚਿਆਂ ਦੀਆਂ ਖੇਡਣ ਵਾਲੀਆਂ ਦੋ ਕਾਰਾਂ ਉਸ ਕੋਲ ਲੈ ਆਈ ਤੇ ਕਹਿਣ ਲੱਗੀ-''ਏਹ ਦੋ ਕਾਰਾਂ ਨੇ। ਸਮਝ ਲੈ ਇਕ ਤੇਰੀ ਟੈਕਸੀ ਹੈ ਤੇ ਦੂਜੀ ਜਿਸ ਨਾਲ ਤੂੰ ਐਕਸੀਡੈਂਟ ਕੀਤੈ। ਹੁਣ ਮੈਨੂੰ ਸਮਝਾ ਤੂੰ ਏਹ ਐਕਸੀਡੈਂਟ ਕਿਵੇਂ ਕੀਤਾ?''
ਮੁੰਡੇ ਨੇ ਜਿਵੇਂ ਤਿਵੇਂ ਸਮਝਾ ਦਿੱਤਾ।
ਆਖਿਰ ਉਹ ਗੋਰੀ ਸਿਪਾਹੀ ਬੋਲੀ-''ਵੇਖਣ ਨੂੰ ਤਾਂ ਤੂੰ ਪੜ੍ਹਿਆ ਲਿਖਿਆ ਸਾਊ ਜਿਹਾ ਬੰਦਾ ਜਾਪਦੈ। ਫੇਰ ਟੈਕਸੀ ਗਲਤ ਮੋੜ ਕੇ ਏਹ ਐਕਸੀਡੈਂਟ ਕਿਵੇਂ ਕਰ ਦਿੱਤਾ?''
ਉਸ ਦੇ ਇੰਜ ਪੁੱਛਣ ਤੇ ਸਾਡੇ ਪੰਜਾਬੀ ਨੌਜਵਾਨ ਨੇ ਆਪਣੀ ਅੰਗ੍ਰੇਜ਼ੀ ਦੇ ਤਾਂ ਜਿਵੇਂ ਫੱਟੇ ਚੁੱਕ ਸੁੱਟੇ-''ਮੀ ਟਾਇਰ, ਸਰਕਲਜ਼ ਇਨ ਹੈੱਡ।''
ਉਸ ਗੋਰੀ ਨੂੰ ਤਾਂ ਕੀ ਪੱਲੇ ਪੈਣਾ ਸੀ, ਪਹਿਲਾਂ ਤਾਂ ਸਾਡੇ ਵੀ ਉੱਪਰੋਂ ਦੀ ਲੰਘ ਗਈ। ਆਖਿਰ ਨਾਲ ਗਏ ਬੰਦੇ ਨੇ ਗੋਰੀ ਨੂੰ ਸਮਝਾਇਆ ਕਿ ਉਸ ਦੇ ਕਹਿਣ ਦਾ ਮਤਲਬ ਹੈ-''ਉਹ ਥੱਕਿਆ ਹੋਇਆ ਸੀ ਤੇ ਉਸਦਾ ਸਿਰ ਚਕਰਾ ਰਿਹਾ ਸੀ'' ਤਾਂ ਉਹ ਗੋਰੀ ਵੀ ਮੁਸਕਰਾ ਪਈ।
ਇਕ ਸਾਡਾ ਇੰਜਨੀਅਰ ਵੀ ਐਥੇ ਆਕੇ ਸਕਯੋਰਟੀ ਯਾਨੀ ਚੌਕੀਦਾਰੀ ਦਾ ਕੰਮ ਕਰ ਰਿਹਾ ਸੀ। ਇਕ ਵਾਰੀ ਉਹ ਸਾਡੇ ਨਾਲ ਸੜਕ ਤੇ ਤੁਰਿਆ ਜਾ ਰਿਹਾ ਸੀ ਕਿ ਉਸਦਾ ਵਾਕਿਫ਼ ਇਕ ਅੰਗ੍ਰੇਜ਼ ਮਿਲ ਗਿਆ। ਅੰਗ੍ਰੇਜ਼ ਨੇ ਉਸ ਨੂੰ ਪੁੱਛਿਆ-''ਹਾਊ ਆਰ ਯੂ ਗੋਇੰਗ ਬਡੀ, ਯਾਨੀ ਕਿਵੇਂ ਗੁਜ਼ਰ ਰਹੀ ਏ ਦੋਸਤ?'' ਪਰ ਸਾਡੇ ਇੰਜਨੀਅਰ ਨੇ ਸਮਝ ਲਿਆ ਕਿ ਉਹ ਪੁੱਛ ਰਿਹਾ ਕਿ ਕੰਮ ਤੇ ਕਿਵੇਂ ਜਾਂਦੈ। ਉਸ ਤੁਰਤ ਆਖਿਆ, ''ਬਾਈ ਬਸ।''
ਉਸ ਦਾ ਜਵਾਬ ਸੁਣ ਕੇ ਅੰਗ੍ਰੇਜ਼ ਤਾਂ ਜਿਵੇਂ ਡੌਰ-ਭੌਰ ਹੀ ਹੋ ਗਿਆ ਸੀ।
ਪਤਾ ਨਹੀਂ ਮੈਨੂੰ ਏਹ ਗੱਲਾਂ ਕਿਉਂ ਚੇਤੇ ਆਉਣ ਲੱਗੀਆਂ। ਇਹ ਵੀ ਹੋ ਸਕਦਾ ਹੈ ਕਿ ਮੈਂ ਆਪਣੇ ਆਪ ਨੂੰ ਹੋਸਲਾ ਦੇ ਰਿਹਾ ਹੋਵਾਂ ਕਿ ਫਿਕਰ ਨਾ ਕਰ, ਤੂੰ ਇਹਨਾਂ ਨਾਲੋਂ ਫੇਰ ਵੀ ਚੰਗਾ ਹੈ। ਇਹ ਲੋਕ ਤਾਂ ਇੰਡੀਆ ਤੋਂ ਅੰਗ੍ਰੇਜ਼ੀ ਦਾ ਟੈਸਟ ਆਈਲੈਟਸ ਪਾਸ ਕਰਕੇ ਐਥੇ ਆਏ ਹਨ। ਰੱਬ ਜਾਣੇ, ਇਹ ਟੈਸਟ ਕਿਵੇਂ ਪਾਸ ਕਰ ਲੈਂਦੇ ਹਨ।
...ਤੇ ਡਾਕਟਰ ਨੂੰ ਮੇਰੀ ਅੰਗ੍ਰੇਜ਼ੀ ਦੀ ਸਮਝ ਨਹੀਂ ਪਈ ਜਾਪਦੀ ਸੀ। ਉਸ ਚੈੱਕਅੱਪ ਕਰਨ ਮਗਰੋਂ ਆਖਿਆ-''ਇੰਜ ਤਾਂ ਕੋਈ ਅੇਬਨਾਰਮੇਲਟੀ ਨਹੀਂ ਜਾਪਦੀ। ਮੈਂ ਏਹ ਟੈਸਟ ਲਿਖ ਦਿੱਤੇ ਨੇ। ਇਹਨਾਂ ਦੀ ਰਿਪੋਰਟ ਆਉਣ ਮਗਰੋਂ ਹੀ ਮੈਂ ਕੋਈ ਇਲਾਜ ਕਰ ਸਕਾਂਗਾ।''
ਪਰ ਘਰ ਨੂੰ ਵਾਪਸ ਆਉਂਦਿਆਂ ਮੈਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਠੰਢ ਮਹਿਸੂਸ ਹੋਣ ਲੱਗੀ ਸੀ। ਸ਼ਾਇਦ ਇਸ ਕਰਕੇ ਵੀ, ਕਿਉਂ ਕਿ ਡਾਕਟਰ ਨੇ 55 ਡਾਲਰ ਲੈ ਲਏ ਸਨ। ਮੇਰੇ ਆਖਣ ਤੇ ਕਿ ਇਹ ਤਾਂ ਬਹੁਤ ਜ਼ਿਆਦਾ ਹਨ, ਉਸ ਸਪਸ਼ੱਟ ਕੀਤਾ ਸੀ-''ਵੀਹ ਮਿੰਟਾ ਤੱਕ 35 ਡਾਲਰ,ਤੇ ਵੀਹ ਤੋਂ ਵੱਧ ਸਮਾਂ ਲੱਗਣ ਤੇ 55 ਡਾਲਰ। ਪਰ ਤੁਸੀਂ ਤਾਂ ..ਲੋੜੋਂ ਵੱਧ ਸਮਾਂ ਲੈ ਲਿਆ।'' ਡਾਕਟਰ ਜਿਵੇਂ 55 ਡਾਲਰ ਲੈ ਕੇ ਵੀ ਖੁਸ਼ ਨਹੀਂ ਜਾਪ ਰਿਹਾ ਸੀ।
ਮੈਂ ਸੋਚ ਰਿਹਾ ਸੀ ਕਿ ਜੇ ਅੰਗ੍ਰੇਜ਼ੀ ਦੇ ਵਾਜ਼ਿਬ ਲਫ਼ਜ਼ ਸੁੱਝ ਜਾਂਦੇ ਤਾਂ ਇੰਜ ਰਗੜਾ ਤਾਂ ਨਾ ਲੱਗਦਾ। ਪਰ ਅਗਲੇ ਹੀ ਪਲ ਮਨ ਵਿਚ ਇਹ ਖਿਆਲ ਵੀ ਆ ਰਿਹਾ ਸੀ ਕਿ ਮੈਂ ਰਿਹਾ ਤਾਂ ਬਾਹਮਣ ਦਾ ਬਾਹਮਣ ਹੀ। ਏਸ ਨਾਲੋਂ ਤਾਂ ਚੰਗਾ ਹੁੰਦਾ 15-20 ਡਾਲਰਾਂ ਦੀ ਵਧੀਆ ਕਿਸਮ ਦੀ ਵਾਈਨ ਦੀ ਬੋਤਲ ਖਰੀਦ ਲੈਂਦਾ। ਦੋ ਚਾਰ ਘੁੱਟ ਅੰਦਰ ਜਾਂਦਿਆ ਸਾਰ ਹੀ ਠੰਢ ਵੀ ਦੂਰ ਹੋ ਜਾਣੀ ਸੀ, ਤੇ ਮਨ ਵਿਚ ਇਹ ਗਿਲਾ ਵੀ ਨਹੀਂ ਰਹਿਣਾ ਸੀ ਕਿ ਮਰਵਾ ਦਿੱਤਾ ਅੰਗ੍ਰੇਜ਼ੀ ਨੇ। ਕਿਉਂਕਿ ਦੋ ਘੁੱਟ ਲਾਉਣ ਮਗਰੋਂ ਤਾਂ ਅਨਪੜ੍ਹ ਬੰਦਾ ਵੀ ਅੰਗ੍ਰੇਜ਼ੀ ਬੋਲਣ ਲੱਗਦਾ ਐ, ਮੇਰੇ ਕੋਲ ਤਾਂ ਸੁੱਖ ਨਾਲ ਫੇਰ ਵੀ ਕਈ ਵੱਡੀਆਂ-ਵੱਡੀਆਂ ਡਿਗਰੀਆਂ ਹਨ
Uploads by drrakeshpunj
Popular Posts
-
कामशक्ति को बढ़ाने वाले उपाय (संभोगशक्ति बढ़ाना) परिचय - कोई भी स्त्री या पुरुष जब दूसरे लिंग के प्रति आर्कषण महसूस करने लगता है तो उस...
-
यूं तो सेक्स करने का कोई निश्चित समय नहीं होता, लेकिन क्या आप जानते हैं सेक्स का सही समय क्या है? बात अजीब जरुर लग रही होगी लेकिन एक अ...
-
भारतीय इतिहास के पन्नो में यह लिखा है कि ताजमहल को शाहजहां ने मुमताज के लिए बनवाया था। वह मुमताज से प्यार करता था। दुनिया भर ...
-
फरीदाबाद: यह एक कहानी नही बल्कि सच्चाई है के एक 12 साल की बच्ची जिसको शादी का झांसा देकर पहले तो एक युवक अपने साथ भगा लाया। फिर उससे आठ साल...
-
surya kameshti maha yagya on dated 15 feb 2013 to 18 feb 2013 Posted on February 7, 2013 at 8:50 PM delete edit com...
-
किस ग्रह के लिए कौन सा रत्न ज्योतिष शास्त्र में ग्रहों को बल प्रदान करने और उनका अनिष्ट फल रोकने हेतु रत्नों द्वारा ग्रहों का दुष्प्रभाव र...
-
किस ग्रह के लिए कौन सा रत्न ज्योतिष शास्त्र में ग्रहों को बल प्रदान करने और उनका अनिष्ट फल रोकने हेतु रत्नों द्वारा ग्रहों का दुष्प्रभाव र...
-
महाभारत ऐसा महाकाव्य है, जिसके बारे में जानते तो दुनिया भर के लोग हैं, लेकिन ऐसे लोगों की संख्या बहुत...
-
नई दिल्ली. रोहिणी सेक्टर-18 में एक कलयुगी मौसा द्वारा 12 वर्षीय बच्ची के साथ कई महीनों तक दुष्कर्म किए जाने का मामला सामने आया। मामले का ...
-
लखनऊ: भ्रष्टाचारों के आरोपों से घिरे उत्तर प्रदेश के पूर्व मंत्री बाबू सिंह कुशवाहा को बीजेपी में शामिल करने पर पूर्व मुख्यमंत्री और जन क्...
Search This Blog
Popular Posts
-
कामशक्ति को बढ़ाने वाले उपाय (संभोगशक्ति बढ़ाना) परिचय - कोई भी स्त्री या पुरुष जब दूसरे लिंग के प्रति आर्कषण महसूस करने लगता है तो उस...
-
यूं तो सेक्स करने का कोई निश्चित समय नहीं होता, लेकिन क्या आप जानते हैं सेक्स का सही समय क्या है? बात अजीब जरुर लग रही होगी लेकिन एक अ...
-
भारतीय इतिहास के पन्नो में यह लिखा है कि ताजमहल को शाहजहां ने मुमताज के लिए बनवाया था। वह मुमताज से प्यार करता था। दुनिया भर ...
-
फरीदाबाद: यह एक कहानी नही बल्कि सच्चाई है के एक 12 साल की बच्ची जिसको शादी का झांसा देकर पहले तो एक युवक अपने साथ भगा लाया। फिर उससे आठ साल...
-
surya kameshti maha yagya on dated 15 feb 2013 to 18 feb 2013 Posted on February 7, 2013 at 8:50 PM delete edit com...
-
किस ग्रह के लिए कौन सा रत्न ज्योतिष शास्त्र में ग्रहों को बल प्रदान करने और उनका अनिष्ट फल रोकने हेतु रत्नों द्वारा ग्रहों का दुष्प्रभाव र...
-
किस ग्रह के लिए कौन सा रत्न ज्योतिष शास्त्र में ग्रहों को बल प्रदान करने और उनका अनिष्ट फल रोकने हेतु रत्नों द्वारा ग्रहों का दुष्प्रभाव र...
-
महाभारत ऐसा महाकाव्य है, जिसके बारे में जानते तो दुनिया भर के लोग हैं, लेकिन ऐसे लोगों की संख्या बहुत...
-
नई दिल्ली. रोहिणी सेक्टर-18 में एक कलयुगी मौसा द्वारा 12 वर्षीय बच्ची के साथ कई महीनों तक दुष्कर्म किए जाने का मामला सामने आया। मामले का ...
-
लखनऊ: भ्रष्टाचारों के आरोपों से घिरे उत्तर प्रदेश के पूर्व मंत्री बाबू सिंह कुशवाहा को बीजेपी में शामिल करने पर पूर्व मुख्यमंत्री और जन क्...
followers
style="border:0px;" alt="web tracker"/>