Saturday, May 12, 2012

ਲੋਕਾਂ ਤੋਂ ਫਿਰੌਤੀਆਂ ਮੰਗਣ ਵਾਲਾ ਗਰੋਹ ਮੋਹਾਲੀ ਪੁਲਿਸ ਵਲੋਂ ਕਾਬੂ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਡਾਕਟਰ ਤੋਂ ਮੰਗੀ ਸੀ 10 ਲੱਖ ਦੀ ਫ਼ਿਰੌਤੀ

ਮੁਹਾਲੀ, 11 ਮਈ  : ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਦੋਰਾਨ ਦੱਸਿਆ ਕਿ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵਲੋ ਗੈਂਗਸਟਰ ਦੇ ਰੂਪ ਵਿੱਚ ਲੋਕਾਂ ਪਾਸੋਂ ਫਿਰੌਤੀ ਦੀ ਮੰਗ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਨੂੰ ਖੂਫੀਆ ਤੌਰ ਤੇ ਇਤਲਾਹ ਮਿਲੀ ਸੀ ਕਿ ਦੋਸ਼ੀ ਰਾਜੇਸ਼ ਉਮਰ ਕਰੀਬ 22 ਸਾਲ ਪੁੱਤਰ ਰਮੇਸ਼ਵਰ ਦਾਸ ਵਾਸੀ ਮਕਾਨ ਨੰਬਰ1014 ਸੈਕਟਰ 19 ਪੰਚਕੂਲਾ ਅਤੇ ਸ਼ਤੀਸ਼ ਕੁਮਾਰ ਉਮਰ 30 ਸਾਲ ਪੁੱਤਰ ਮਹੇਸ਼ ਦੱਤ ਸ਼ਰਮਾ ਵਾਸੀ ਮਕਾਨ ਨੰਬਰ 202 ਸੈਕਟਰ 19 ਪੰਚਕੂਲਾ (ਹਰਿਆਣਾ) ਜੋ ਗੈਂਗਿਸਟਰ ਬਣ ਕੇ ਲੋਕਾਂ ਨੂੰ ਜਾਨੋ ਮਾਰਨ ਦੀਆਂਧਮਕੀਆਂ ਦੇ ਕੇ ਫਿਰੌਤੀ ਲਈ ਮੋਟੀ ਰਕਮ ਦੀ ਮੰਗ ਕਰਦੇ ਹਨ, ਉਹਨਾਂ ਦੱਸਿਆ ਕਿ ਇਹਨਾਂ ਦੋਸ਼ੀਆਂ ਵੱਲੋਂ ਫੋਰਟਿਸ ਹਸਪਤਾਲ (ਕਾਰਡੀਅਲੋਜੀ ਵਿਭਾਗ) ਦੇ ਡਾਕਟਰ ਆਰ.ਕੇ. ਜੈਸਵਾਲ ਨੂੰ ਵੀ ਜਾਨੋ ਮਾਰਨ ਦੀਧਮਕੀਆਂ ਦੇ ਕੇ ਉਸ ਪਾਸੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੋਣ ਬਾਰੇ ਪਤਾ ਲੱਗਿਆ ਸੀ। ਉਹਨਾਂ ਦੱਸਿਆ ਕਿ ਸੂਚਨਾ ਭਰੋਸੇਯੋਗ ਹੋਣ ਕਰਕੇ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 144 ਮਿਤੀ 11.5.12 ਅ/ਧ 384,506,511 ਹਿੰ:ਦੰ: ਥਾਣਾ ਜੀਰਕਪੁਰ ਵਿਖੇ ਦਰਜ ਕਰਕੇ ਇੰਚਾਰਜ ਸੀ.ਆਈ.ਏ.ਸਟਾਫ ਸ੍ਰੀ ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਸਹਾਇਕ ਏ.ਐਸ.ਆਈ ਹਰਮਿੰਦਰ ਸਿੰਘ ਵਲੋਂ ਤਫਤੀਸ਼ ਅਮਲ ਵਿੱਚਲਿਆਂਦੀ ਗਈ। ਤਫਤੀਸ਼ ਦੋਰਾਨ ਸੀ.ਆਈ.ਏ.ਸਟਾਫ ਦੀ ਪੁਲਿਸ ਪਾਰਟੀ ਵਲੋਂ ਦੋਸ਼ੀਆਂ ਨੂੰ ਹਰ-ਮਿਲਾਪ ਨਗਰ ਬਲਟਾਣਾ ਤੋਂ ਕਿਸੇ ਵਿਅਕਤੀ ਤੋਂ ਫਿਰੌਤੀ ਦੀ ਰਕਮ ਲੈਣ ਦੀ ਉਡੀਕ ਕਰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਫਿਰੌਤੀ ਦੀ ਮੰਗ ਕਰਨ ਅਤੇ ਧਮਕੀਆਂ ਦੇਣ ਸਬੰਧੀ ਵਰਤਿਆਂ ਗਿਆ ਮੋਬਾਇਲ ਅਤੇ ਵੱਖ-ਵੱਖ ਕੰਪਨੀਆਂ ਦੇ ਸਿਮ ਕਾਰਡ ਜੋ ਦੋਸ਼ੀਆਂ ਨੇ ਜਾਅਲੀ ਦਸਤਾਵੇਜ ਦੇ ਕੇ ਜਾਰੀ ਕਰਵਾਏਹੋਏ ਸਨ, ਵੀ ਬ੍ਰਾਮਦ ਕੀਤੇ ਹਨ।
ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲਗਿਆ ਕਿ ਇਹ ਦੋਵੇਂ ਦੋਸ਼ੀ ਅਭੀਜੀਤ ਗਰੁੱਪ ਆਫ ਇੰਸ਼ੋਰੰਸ ਦੇ ਦਫਤਰ ਡੇਰਾਬਸੀ ਵਿਖੇ ਕੰਮ ਕਰਦੇ ਸਨ। ਦੋਸ਼ੀ ਸਤੀਸ਼ ਕੁਮਾਰ ਦੀ ਉਕੱਤ ਗਰੁੱਪ ਆਫ ਇਨਸੋਰੈਂਸ ਦੇ ਮਾਲਕ ਨੀਰਜ ਕੁਮਾਰ ਨਾਲ ਪਾਰਟਨਰ-ਸ਼ਿਪ ਹੋਣ ਬਾਰੇ ਵੀ ਪਤਾ ਲੱਗਿਆ ਹੈ। ਮੁੱਢਲੀ ਤਫਤੀਸ਼ ਤੋਂ ਪਾਇਆ ਗਿਆ ਹੈ ਕਿ ਇਹ ਦੋਸ਼ੀ ਮੰਗਾ ਗੈਂਗਿਸਟਰ ਦੇ ਨਾਮਪਰ ਫਿਰੌਤੀ ਲੈਣ ਲਈ ਧਮਕੀਆਂ ਦਿੰਦੇ ਸਨ। ਇਹ ਇੰਸੋਰੈਂਸ ਡਾਟਾ ਤੋਂ ਪਿੰਨ ਪੁਆਇੰਟ ਕਰਕੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਦੋਸ਼ੀਆਂ ਵੱਲੋਂ ਫਿਰੌਤੀ ਦੀ ਮੰਗ ਕਰਨ ਲਈ ਹੋਰ ਵੀ ਵਾਰਦਾਤਾਂ ਟਰੇਸ ਹੋਣਦੀ ਉਮੀਦ ਹੈ। ਇਸ ਮੌਕੇ ਐਸ.ਪੀ. (ਟ੍ਰੈਫਿਕ) ਵਾਧੂ ਚਾਰਜ ਐਸ.ਪੀ. (ਡੀ) ਸ੍ਰੀ ਸਵਰਨਦੀਪ ਸਿੰਘ , ਡੀ.ਐਸ.ਪੀ (ਡੀ) ਸ੍ਰੀ ਅਮ੍ਰਿੰਤ ਸਿੰਘ ਅਤੇ ਇੰਸਪੈਕਟਰ ਗੁਰਚਰਨ ਸਿੰਘ ਵੀ ਮੌਜੂਦ ਸਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>