Tuesday, May 15, 2012

ਵਿਦਿਆਰਥਣਾਂ ਨੂੰ ਮਿਲੇਗੀ ਸਕੂਲਾਂ ਚ ਕਰਾਟਿਆਂ ਦੀ ਟਰੇਨਿੰਗ : ਪੰਜਾਬ ਦੇ ਸਿੱਖਿਆ ਮੰਤਰੀ ਸ ਸਿਕੰਦਰ ਸਿੰਘ ਮਲੂਕਾ

ਚੰਡੀਗੜ੍ਹ  : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਆਤਮ ਰੱਖਿਆ ਲਈ ਅਪਰ ਪ੍ਰਾਇਮਰੀ ਕਲਾਸਾਂ ਵਿਚ ਪੜਨ ਵਾਲੀਆਂ ਵਿਦਿਆਰਥਣਾਂ ਨੂੰ ਕਰਾਟੇ ਦੀ ਸਿਖਲਾਈ ਦੇਣ ਸ਼ੁਰੂ ਕਰ ਦਿੱਤੀ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਸਿੱਖਿਆ ਮੰਤਰੀ ਸ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਹੇਠ 49792 ਵਿਦਿਆਰਥਣਾਂ ਦੀ ਮਾਹਿਰਾਂ ਵਲੋ ਕਰਾਟੇ ਦੀ ਸਿਖਲਾਈ ਦਿੱਤੇ ਜਾਣ ਲਈ ਚੋਣ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਕਰਾਟੇ ਦੀ ਸਿਖਲਾਈ ਅਲੁਸੂਚਿਤ ਜਾਤਾਂ 'ਤੇ ਕੇਂਦਰਤ ਸਕੂਲਾਂ ਵਿਚ ਸ਼ੁਰੂ ਕੀਤੀ ਗਈ ਹੈ ਅਤੇ 54718 ਵਿਦਿਆਰਥੀਆਂ ਨੂੰ ਪਹਿਲਾਂ ਹੀ ਇਹ ਵਿਲੱਖਣ ਸਿਖਲਾਈ ਮੁਹੱਈਆ ਕਰਵਾਈ ਗਈ ਹੈ। ਇਸ ਤੋ ਇਲਾਵਾ 6ਵੀ ਕਾਲਸ ਦੀਆਂ 2537 ਜਰੂਰਤਮੰਦ ਲੜਕੀਆਂ ਨੂੰ ਸਾਈਕਲ ਵੰਡੇ ਗਏ ਹਨ। ਮੰਤਰੀ ਨੇ ਕਿਹਾ ਕਿ ਹੁਨਰ ਨੂੰ ਉਭਾਰਨ ਲਈ ਰਾਜ ਦੇ ਸਾਰੇ ਜਿਲਿਆਂ ਦੇ ਚੋਣਵੇ ਸਕੂਲਾਂ ਦਾ ਦੋਰਾ ਕੀਤਾ ਗਿਆ ਜਿਹਨਾਂ ਵਿਚ 66368 ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਫਰਵਰੀ ਵਿਚ 5ਵੀ ਤੋ 8ਵੀ ਕਲਾਸ ਦੀਆਂ ਲੜਕੀਆਂ ਅਤੇ ਅਨੁਸੂਚਿਤ ਜਾਤਾਂ ਦੇ ਬੱਚਿਆਂ ਲਈ ਮੁਕਾਬਲੇ ਦਾ ਇਮਤਿਹਾਨ ਕਰਵਾਇਆ ਗਿਆ। ਹਰੇਕ ਬਲਾਕ ਵਿਚ ਤਿੰਨ ਟਰਾਫੀਆਂ ਅਤੇ ਕ੍ਰਮਵਾਰ 2000/-, 1500/- ਅਤੇ 1000/- ਰੁਪਏ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਿਦਿਆਰਥਣਾਂ ਦੀ ਸਿੱਖਿਆ 'ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ ਅਤੇ ਸਕੂਲ ਛੱਡਣ ਦੀ ਦਰ ਨੂੰ ਰੋਕਣ ਲਈ ਬਹੁਤ ਸਾਰੇ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ 11ਵੀ ਅਤੇ 12ਵੀਂ ਜਮਾਤ ਦੀਆਂ 1.50 ਲੱਖ ਅਤੇ 6ਵੀਂ ਕਲਾਸ ਦੀਆਂ 5480 ਵਿਦਿਆਰਥਣਾਂ ਨੂੰ ਮੁਫਤ ਸਾਇਕਲ ਵੰਡੇ ਗਏ ਹਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>