Thursday, May 24, 2012


ਸਾਬਕਾ ਮੈਂਬਰ ਪਾਰਲੀਮੈਂਟ ਸ. ਤਰਲੋਚਨ ਸਿੰਘ ਦਾ ਜਨਮ 28 ਜੁਲਾਈ 1933 ਨੂੰ ਹੋਇਆ ਸੀ। ਸ. ਤਰਲੋਚਨ ਸਿੰਘ ਹੀ ਉਹ ਸ਼ਖਸ ਹਨ ਜਿਨਾਂ ਨੇ ਪਹਿਲੀ ਵਾਰ ਰਾਜ ਸਸਾਬਕਾ ਮੈਂਬਰ ਪਾਰਲੀਮੈਂਟ ਸ. ਤਰਲੋਚਨ ਸਿੰਘ ਦਾ ਜਨਮ 28 ਜੁਲਾਈ 1933 ਨੂੰ ਹੋਇਆ ਸੀ। ਸ. ਤਰਲੋਚਨ ਸਿੰਘ ਹੀ ਉਹ ਸ਼ਖਸ ਹਨ ਜਿਨਾਂ ਨੇ ਪਹਿਲੀ ਵਾਰ ਰਾਜ ਸਭਾ ਚ 1909 ਦੇ ਅਨੰਦ ਮੈਰਿਜ ਐਕਟ ਚ ਸੋਧ ਦੀ ਮੰਗ ਚੁੱਕੀ ਸੀ। ਭਾਰਤ ਚ ਸਿੱਖਾਂ ਦੇ ਵਿਆਹ ਹੁਣ ਤਕ ਹਿੰਦੂ ਮੈਰਿਜ ਐਕਟ ਅਨੁਸਾਰ ਹੀ ਰਜਿਸਟਰ ਹੁੰਦੇ ਆ ਰਹੇ ਸਨ ਤੇ ਹੁਣ ਰਾਜ ਸਭਾ ਤੇ ਲੋਕ ਸਭਾ ਵਲੋਂ ਕ੍ਰਮਵਾਰ 21 ਤੇ 22 ਮਈ ਨੂੰ ਇਸ ਬਿਲ ਦੇ ਖਰੜੇ ਨੂੰ ਸਰਵਸੰਮਤੀ ਨਾਲ ਪਾਸ ਕਰਨ ਬਾਦ ਰਾਸ਼ਟਰਪਤੀ ਦੀ ਮਨਜੂਰੀ ਮਗਰੋਂ ਸਿੱਖਾਂ ਦੇ ਵਿਆਹ ਸਿੱਖ ਅਨੰਦ ਮੈਰਿਜ ਐਕਟ ਅਨੁਸਾਰ ਰਜਿਸਟਰ ਹੋਣਗੇ। ਇਹ ਸਿੱਖਾਂ ਦੀ ਵੱਖਰੀ ਹਸਤੀ ਨੂੰ ਸਰਕਾਰੀ ਪੱਧਰ ਤੇ ਸਵੀਕਾਰਨ ਵੱਲ ਇਕ ਵੱਡਾ ਕਦਮ ਹੈ। ਤਰਲੋਚਨ ਸਿੰਘ ਨੇ ਹੀ ਪਹਿਲੀ ਵਾਰ ਭਾਰਤੀ ਸੰਵਿਧਾਨ ਦੇ ਸੈਕਸ਼ਨ 25 ਚ ਸੋਧ ਦੀ ਮੰਗ ਕੀਤੀ ਸੀ ਜਿਸ ਚ ਸਿੱਖਾਂ ਨੂੰ ਹਿੰਦੂਆਂ ਦਾ ਹਿਸਾ ਦੱਸਿਆ ਗਿਆ ਹੈ। ਹਾਲਾਕਿ ਇਹ ਬਿਲ ਅਜੇ ਪਾਸ ਨਹੀਂ ਹੋਇਆ ਹੈ। ਉਹ ਭਾਰਤ ਸਰਕਾਰ ਦੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰ ਵੀ ਰਹੇ ਹਨ। ਉਹ ਹਮੇਸ਼ਾ ਹੀ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦੇ ਹੱਕਾਂ ਲਈ ਲੜਨ ਚ ਮੋਹਰੀ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਤੇ ਪੰਜਾਬੀਆਂ ਲਈ ਪਾਰਲੀਮੈਂਟ ਚ ਤੇ ਪਾਰਲੀਮੈਂਟ ਤੋਂ ਬਾਹਰ ਖੁੱਲਕੇ ਅਵਾਜ ਚੁੱਕੀ ਹੈ। ਘੱਟ ਗਿਣਤੀ ਕਮਿਸ਼ਨ ਨਾਲ ਜੁੜਨ ਤੋਂ ਪਹਿਲਾਂ ਉਹ ਲੰਬਾ ਸਮਾਂ ਇਕ ਪਬਲਿਕ ਰਿਲੇਸ਼ਨ ਹਸਤੀ ਵਜੋਂ ਸਰਕਾਰ ਚ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਲੋਕ ਸੰਪਰਕ ਅਫਸਰ ਵਜੋਂ ਕੀਤੀ ਸੀ ਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਗਿਆਨੀ ਜ਼ੈਲ ਸਿੰਘ ਦੇ ਕਾਫੀ ਨਜ਼ਦੀਕੀ ਰਹੇ ਹਨ। ਤਰਲੋਚਨ ਸਿੰਘ ਵਲੋਂ ਸਿੱਖ ਜਗਤ ਲਈ ਕੀਤੇ ਕੰਮਾਂ ਦੀ ਸੂਚੀ ਕਾਫੀ ਲੰਬੀ ਹੈ ਤੇ ਸਿੱਖ ਕੌਮ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੇ ਯੋਗਦਾਨ ਨੂੰ ਭੁਲਾ ਨਹੀਂ ਸਕੇਗੀ।ਭਾ ਚ 1909 ਦੇ ਅਨੰਦ ਮੈਰਿਜ ਐਕਟ ਚ ਸੋਧ ਦੀ ਮੰਗ ਚੁੱਕੀ ਸੀ। ਭਾਰਤ ਚ ਸਿੱਖਾਂ ਦੇ ਵਿਆਹ ਹੁਣ ਤਕ ਹਿੰਦੂ ਮੈਰਿਜ ਐਕਟ ਅਨੁਸਾਰ ਹੀ ਰਜਿਸਟਰ ਹੁੰਦੇ ਆ ਰਹੇ ਸਨ ਤੇ ਹੁਣ ਰਾਜ ਸਭਾ ਤੇ ਲੋਕ ਸਭਾ ਵਲੋਂ ਕ੍ਰਮਵਾਰ 21 ਤੇ 22 ਮਈ ਨੂੰ ਇਸ ਬਿਲ ਦੇ ਖਰੜੇ ਨੂੰ ਸਰਵਸੰਮਤੀ ਨਾਲ ਪਾਸ ਕਰਨ ਬਾਦ ਰਾਸ਼ਟਰਪਤੀ ਦੀ ਮਨਜੂਰੀ ਮਗਰੋਂ ਸਿੱਖਾਂ ਦੇ ਵਿਆਹ ਸਿੱਖ ਅਨੰਦ ਮੈਰਿਜ ਐਕਟ ਅਨੁਸਾਰ ਰਜਿਸਟਰ ਹੋਣਗੇ। ਇਹ ਸਿੱਖਾਂ ਦੀ ਵੱਖਰੀ ਹਸਤੀ ਨੂੰ ਸਰਕਾਰੀ ਪੱਧਰ ਤੇ ਸਵੀਕਾਰਨ ਵੱਲ ਇਕ ਵੱਡਾ ਕਦਮ ਹੈ। ਤਰਲੋਚਨ ਸਿੰਘ ਨੇ ਹੀ ਪਹਿਲੀ ਵਾਰ ਭਾਰਤੀ ਸੰਵਿਧਾਨ ਦੇ ਸੈਕਸ਼ਨ 25 ਚ ਸੋਧ ਦੀ ਮੰਗ ਕੀਤੀ ਸੀ ਜਿਸ ਚ ਸਿੱਖਾਂ ਨੂੰ ਹਿੰਦੂਆਂ ਦਾ ਹਿਸਾ ਦੱਸਿਆ ਗਿਆ ਹੈ। ਹਾਲਾਕਿ ਇਹ ਬਿਲ ਅਜੇ ਪਾਸ ਨਹੀਂ ਹੋਇਆ ਹੈ। ਉਹ ਭਾਰਤ ਸਰਕਾਰ ਦੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰ ਵੀ ਰਹੇ ਹਨ। ਉਹ ਹਮੇਸ਼ਾ ਹੀ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦੇ ਹੱਕਾਂ ਲਈ ਲੜਨ ਚ ਮੋਹਰੀ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਤੇ ਪੰਜਾਬੀਆਂ ਲਈ ਪਾਰਲੀਮੈਂਟ ਚ ਤੇ ਪਾਰਲੀਮੈਂਟ ਤੋਂ ਬਾਹਰ ਖੁੱਲਕੇ ਅਵਾਜ ਚੁੱਕੀ ਹੈ। ਘੱਟ ਗਿਣਤੀ ਕਮਿਸ਼ਨ ਨਾਲ ਜੁੜਨ ਤੋਂ ਪਹਿਲਾਂ ਉਹ ਲੰਬਾ ਸਮਾਂ ਇਕ ਪਬਲਿਕ ਰਿਲੇਸ਼ਨ ਹਸਤੀ ਵਜੋਂ ਸਰਕਾਰ ਚ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਲੋਕ ਸੰਪਰਕ ਅਫਸਰ ਵਜੋਂ ਕੀਤੀ ਸੀ ਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਗਿਆਨੀ ਜ਼ੈਲ ਸਿੰਘ ਦੇ ਕਾਫੀ ਨਜ਼ਦੀਕੀ ਰਹੇ ਹਨ। ਤਰਲੋਚਨ ਸਿੰਘ ਵਲੋਂ ਸਿੱਖ ਜਗਤ ਲਈ ਕੀਤੇ ਕੰਮਾਂ ਦੀ ਸੂਚੀ ਕਾਫੀ ਲੰਬੀ ਹੈ ਤੇ ਸਿੱਖ ਕੌਮ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੇ ਯੋਗਦਾਨ ਨੂੰ ਭੁਲਾ ਨਹੀਂ ਸਕੇਗੀ। ਪੇਸ਼ਕਸ਼ : ਗਗਨਦੀਪ ਸਿੰਘ ਸੋਹਲ

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>