Saturday, May 12, 2012

ਆਰੀਅਨ ਗਰੁੱਪ ਨੇ ਕਰਵਾਇਆ ਨੌਕਰੀ ਮੇਲਾ ਵਾਧੂ ਫੀਸਾਂ ਵਸੂਲਕੇ ਨੌਕਰੀ ਨਾ ਦਿਵਾਉਣ ਵਾਲੇ ਅਦਾਰਿਆਂ ਖਿਲਾਫ਼ ਕਾਰਵਾਈ ਹੋਏਗੀ : ਜੋਸ਼ੀ

ਚੰਡੀਗੜ੍ਹ (punj) : ਪੰਜਾਬ ਦੇ ਇੰਡਸਟਰੀ-ਕਾਮਰਸ ਅਤੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਵੀਰਵਾਰ ਨੂੰ ਦੱਸਿਆ ਕੀ ਪੰਜਾਬ ਸਰਕਾਰ ਸੂਬੇ ਵਿੱਚ ਤਕਨੀਕੀ ਸਿੱਖਿਆ ਮੁਹਈਆ ਕਰਾਉਣ ਵਾਲੇ ਉਨ੍ਹਾਂ ਵਿਦਿਅਕ ਅਦਾਰਿਆਂ ਦੇ ਖਿਲਾਫ ਸਖਤ ਕਾਰਵਾਈ ਕਰੇਗੀ ਜਿਹੜੇ ਵਾਧੂ ਫੀਸਾਂ ਵਸੂਲ ਕਰਕੇ ਵਿਦਿਆਰਥੀਆਂ ਦੀ ਭਰਤੀ ਤਾਂ ਕਰ ਲੈਂਦੇ ਹਨ ਪ੍ਰੰਤੂ ਬਾਅਦ ਵਿੱਚ ਉਨ੍ਹਾਂ ਨੂੰ ਨੌਕਰੀ ਦਵਾਉਣ ਲਈ ਕੋਈ ਉਪਰਾਲਾ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਹਾਲਾਤਾਂ ਵਿੱਚ ਵਿਦਿਅਕ ਅਦਾਰੇ ਨਾ ਕੇਵਲ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਮੁਹਈਆ ਕਰਨ ਲਈ ਜਿੰਮੇਵਾਰ ਹਨ, ਸਗੋਂ ਵਿਦਿਆਰਥੀਆਂ ਨੂੰ ਰੁਜਗਾਰ ਪ੍ਰਦਾਨ ਕਰਨਾ ਵੀ ਵਿਦਿਅਕ ਅਦਾਰੀਆਂ ਦੀ ਜਿੰਮੇਵਾਰੀ ਬਣਦੀ ਹੈ।
ਸ੍ਰੀ ਜੋਸ਼ੀ ਇਥੇ ਪੀ.ਐਚ.ਡੀ. ਚੈਂਬਰ ਆਫ ਕਾਮਰਸ ਵਿੱਚ ਆਯੋਜਿਤ ਆਰੀਅਨਜ਼ ਮੈਗਾ ਜਾੱਬ ਫੈਸਟ ਦੇ ਉਦਘਾਟਨ ਦੇ ਮੌਕੇ ਤੇ ਪਹੁੰਚੀਆਂ 30 ਤੋਂ ਵੱਧ ਕੰਪਨੀਆਂ ਦੇ ਪ੍ਰਤੀਨਿੱਧਾਂ, ਇੱਕ ਹਜਾਰ ਤੋਂ ਵੱਧ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਿਤ ਕਰ ਰਹੇ ਸਨ. ਸਮਾਗਮ ਦੀ ਪ੍ਰਧਾਨਗੀ ਆਰੀਅਨ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਰੀਆ ਨੇ ਕੀਤੀ।
ਨੌਕਰੀ ਮੇਲੇ ਵਿੱਚ ਪੁੱਜੀ 30 ਤੋਂ ਵੱਧ ਕੰਪਨੀਆਂ ਨੇ 265 ਬੀ.ਟੈਕ., ਬੀ.ਬੀ.ਏ., ਬੀ.ਸੀ.ਏ., ਬੀ.ਏ., ਐਮ.ਬੀ.ਏ., ਐਮ.ਸੀ.ਏ., ਐਮ.ਟੈਕ ਆਦਿ ਦੇ ਵਿਦਿਆਰਥੀਆਂ ਦੀ ਚੋਣ ਕੀਤੀ। ਜਿਸ ਵਿੱਚ ਕੁੱਲ 2536 ਵਿਦਿਆਰਥੀਆਂ ਨੇ ਭਾਗ ਲੈਕੇ ਇੰਟਰਵਿਊ ਦਿੱਤਾ। 
ਉਨ੍ਹਾਂ ਦੱਸਿਆ ਕਿ ਕਾਲਜਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਆਉਣ ਵਾਲੇ ਸਮੇਂ ਵਿੱਚ ਅਜਿਹੇ ਕੋਰਸਾਂ ਵੱਲ ਵਿਸ਼ੇਸ ਧਿਆਨ ਦੇਣ ਜਿਨ੍ਹਾਂ ਰਾਂਹੀ ਵਿਦਿਆਰਥੀਆਂ ਦਾ ਵਿਅਕਤੀਗਤ ਵਿਕਾਸ ਹੋ ਸਕੇ। ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਸੇਵਾਵਾਂ ਦੇ ਰਹੇ ਕਾਲਜਾਂ ਨੂੰ ਮਿਆਰੀ ਵਿਦਿਆ ਦੇਣ ਦੀ ਅਪੀਲ ਕਰਦੇ ਹੋਏ ਸ੍ਰੀ ਜੋਸ਼ੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਬੇਹਦ ਮੁਕਾਬਲੇ ਦਾ ਦੌਰ ਹੈ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਰੁਝਾਨ ਕਿੱਤਾਮੁਖੀ ਵਿਦਿਆ ਵਿੱਚ ਪੈਦਾ ਕਰਨ। ਵਿਦਿਅਕ ਅਦਾਰਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੀ ਸਿੱਖਿਆ ਪ੍ਰਦਾਨ ਕਰਨ ਜਿਸ ਨਾਲ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਹੋ ਸਕੇ।
ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਸੇਵਾਵਾਂ ਦੇ ਰਹੇ ਕਾਲਜਾਂ ਨੂੰ ਮਿਆਰੀ ਵਿਦਿਆ ਦੇਣ ਦੀ ਅਪੀਲ ਕਰਦੇ ਹੋਏ ਸ੍ਰੀ ਜੋਸ਼ੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਬੇਹਦ ਮੁਕਾਬਲੇ ਦਾ ਦੌਰ ਹੈ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਰੁਝਾਨ ਕਿੱਤਾਮੁਖੀ ਵਿਦਿਆ ਵਿੱਚ ਪੈਦਾ ਕਰਨ। ਵਿਦਿਅਕ ਅਦਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੀ ਸਿੱਖਿਆ ਪ੍ਰਦਾਨ ਕਰਨ ਜਿਸ ਨਾਲ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਹੋ ਸਕੇ।
ਇਸ ਮੌਕੇ ਤੇ ਬੌਲਦੇ ਹੋਏ ਡਾਕਟਰ ਅੰਸ਼ੂ ਕਟਾਰੀਆ ਨੇ ਦੱਸਿਆ ਕੀ ਆਰੀਅਨਜ਼ ਗਰੁੱਪ ਵਲੋਂ ਇੱਜੀਨੀਅਰਿੰਗ ਦੇ ਖੇਤਰ ਵਿੱਚ 2000, ਪੌਲੀਟੈਕਨਿਕ ਦੇ ਖੇਤਰ ਵਿੱਚ 1000 ਅਤੇ 500 ਤੋਂ ਵੱਧ ਐਮ.ਬੀ.ਏ. ਵਿਦਿਆਰਥੀਆਂ ਨੂੰ ਨੌਕਰੀ ਦੇਣ ਦਾ ਟਿੱਚਾ ਮਿਥਿਆ ਗਿਆ ਹੈ। ਇਸ ਮੰਤਵ ਦੇ ਲਈ ਦੇਸ਼ ਦੇ ਕਈ ਨਾਮੀ ਕੰਪਨੀਆਂ ਨੂੰ ਸੰਪਰਕ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਚਾਲੂ ਮਾਲੀ ਸਾਲ ਦੌਰਾਨ ਵੱਧ ਤੋਂ ਵੱਧ ਕਰਮਚਾਰੀਆਂ ਦੀ ਲੌੜ ਹੈ। ਉਨ੍ਹਾਂ ਦੱਸਿਆ ਕਿ ਕੇਵਲ ਪੰਜ ਸਾਲ ਦੇ ਅੰਦਰ ਦੇਸ਼ ਦੀ 150 ਤੋਂ ਕੰਪਨੀਆਂ ਆਰੀਅਨਜ਼ ਗਰੁੱਪ ਆਫ ਕਾਲਜ ਦਾ ਦੌਰਾ ਕਰਕੇ ਨੌਕਰੀ ਮੇਲਿਆਂ ਦਾ ਹਿੱਸਾ ਬਣ ਚੁੱਕੀ ਹਨ। ਚਾਲੂ ਮਾਲੀ ਸਾਲ ਦੌਰਾਨ 250 ਤੋਂ ਵੱਧ ਕੰਪਨੀਆਂ ਦੇ ਇੱਥੇ ਆਉਣ ਦੀ ਆਸ ਹੈ।
ਇਹ ਦਸਣਯੋਗ ਹੈ ਕਿ ਐਲਮਾ ਤਕਨੌਲਜ਼ੀ, ਐਲਟ੍ਰੀਸ਼ਟ ਤਕਨੌਲਜੀ, ਕੈਰੀਅਰ ਪਲਾਨਰਜ਼, ਦਾਦਾ ਮੋਟਰਜ਼, ਡੈਲ, ਡੀ.ਐਲ.ਐਫ ਇੰਸ਼ੋਰੰਸ, ਯੂਰੇਕਾ ਫਾਰਬਸ, ਗੂਗਲ, ਐਚ.ਸੀ.ਐਲ., ਐਚ.ਡੀ.ਐਫ.ਸੀ., ਹੋਂਡਾ, ਇੰਡੀਆ ਡਾਇਲਿੰਗ, ਕੋਟੈਕ ਮਹਿੰਦਰਾ, ਮੈਕਸ ਨਿਉਯਾਰਕ, ਰਿਲਾਂਈਸ ਗਰੁੱਪ, ਪੀਜ਼ਾ ਹਟ ਆਦਿ ਵਰਗੀ ਕੰਪਨੀਆਂ ਆਰੀਅਨਜ਼ ਦੇ ਨੌਕਰੀ ਮੇਲੇ ਵਿੱਚ ਸ਼ਾਮਲ ਹੋਈਆਂ.

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>