Wednesday, August 17, 2011


ਅੰਨਾ ਗ੍ਰਿਫਤਾਰ, ਰਿਹਾਈ ਤੋਂ ਇਨਕਾਰ

* ਰਿਹਾਅ ਕਰਨ ’ਤੇ ਜੇਲ੍ਹ ਤੋਂ ਬਾਹਰ ਜਾਣੋਂ ਇਨਕਾਰ, ਕਿਹਾ-ਸ਼ਰਤਾਂ ਨਾਲ ਰਿਹਾਈ ਕਬੂਲ ਨਹੀਂ,

ਨਵੀਂ ਦਿੱਲੀ, 17 ਅਗਸਤ (pp)-ਭ੍ਰਿਸ਼ਟਾਚਾਰ ਖਿਲਾਫ ਅੰਨਾ ਹਜ਼ਾਰੇ ਦਾ ਅੰਦੋਲਨ ਮੰਗਲਵਾਰ ਨੂੰ ਉਸ ਵੇਲੇ ਦੇਸ਼ ਵਿਆਪੀ ਅੰਦੋਲਨ ਬਣ ਗਿਆ ਜਦੋਂ ਉਨ੍ਹਾਂ ਨੂੰ ਭੁੱਖ ਹੜਤਾਲ ’ਤੇ ਬੈਠਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ। ਕੋਰਟ ’ਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਦਾਲਤੀ ਹਿਰਾਸਤ ਵਿਚ ਭੇਜ ਦਿੱਤਾ ਗਿਆ। ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਹੋਣ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਜ਼ਮਾਨਤ ’ਤੇ ਜਾਣ ਤੇ ਮੁਚਲਕਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੇਰ ਰਾਤ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਰਿਹਾਅ ਹੋਣ ਦਾ ਮੌਕਾ ਵੀ ਦਿਤਾ ਗਿਆ ਪਰ ਉਨ੍ਹਾਂ ਨੇ ਇਹ ਕਹਿ ਕੇ ਰਿਹਾਅ ਹੋਣੋਂ ਨਾਂਹ ਕਰ ਦਿੱਤੀ ਕਿ ਉਨ੍ਹਾਂ ਨੂੰ ਸ਼ਰਤਾਂ ਸਣੇ ਰਿਹਾਈ ਮਨਜ਼ੂਰ ਨਹੀਂ ਹਜ਼ਾਰੇ ਦੀ ਸਾਥੀ ਕਿਰਨ ਬੇਦੀ ਨੇ ਕਿਹਾ ਕਿ ਅੰਨਾ ਨੇ ਜੇਲ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਪ੍ਰਸਤਾਵਿਤ ਮਰਨ ਵਰਤ ਲਈ ਸ਼ਰਤਾਂ ਨਾ ਹਟਾਈਆਂ ਗਈਆਂ ਤਾਂ ਉਹ ਬਾਹਰ ਨਹੀਂ ਆਉਣਗੇ।
ਹਜ਼ਾਰੇ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਉਨ੍ਹਾਂ ਨੂੰ ਬਿਨਾਂ ਸ਼ਰਤ ਜੇਪੀ ਪਾਰਕ ਜਾਂ ਜੰਤਰ ਮੰਤਰ ’ਤੇ ਭੁੱਖ ਹੜਤਾਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਅੰਨਾ ਨੂੰ ਡਾਇਰੈਕਟਰ ਜਨਰਲ ਜੇਲਾਂ ਦੇ ਦਫਤਰ ਵਿਚ ਬਿਠਾ ਕੇ ਰਿਹਾਈ ਲਈ ਮਨਾਏ ਜਾਣ ਦੇ ਯਤਨ ਕੀਤੇ ਗਏ। ਪੁਲਸ ਅੰਨਾ ਨੂੰ ਉਨ੍ਹਾਂ ਦੇ ਜੱਦੀ ਪਿੰਡ ਭੇਜੇ ਜਾਣ ਦੀ ਯੋਜਨਾ ਬਣਾ ਰਹੀ ਸੀ। ਇਸ ਤੋਂ ਉਨ੍ਹਾਂ ਨੂੰ 7 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਤਿਹਾੜ ਜੇਲ ਭੇਜ ਦਿੱਤਾ ਗਿਆ। ਸਰਕਾਰ ਨੇ ਕਿਹਾ ਸੀ ਕਿ ਅੰਨਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦੇ ਖਦਸ਼ੇ ਅਤੇ ਕਾਨੂੰਨ ਤੋੜਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਅੰਨਾ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਦੇਸ਼ ਵਿਚ ਉਨ੍ਹਾਂ ਦੀ ਹਮਾਇਤ ’ਤੇ ਅੰਦੋਲਨ ਛਿੜ ਗਿਆ ਹੈ ਤੇ ਲੋਕ ਸੜਕਾਂ ’ਤੇ ਉਤਰ ਆਏ ਹਨ। ਇਧਰ ਅੰਨਾ ਨੇ ਆਪਣੇ ਸੰਦੇਸ਼ ’ਚ ਕਿਹਾ ਹੈ ਆਜ਼ਾਦੀ ਦੀ ਦੂਜੀ ਲੜਾਈ ਸ਼ੁਰੂ ਹੋ ਗਈ ਹੈ ਤੇ ਲੋਕ ਵੱਧ ਤੋਂ ਵੱਧ ਸੰਘਰਸ਼ ਕਰਨ। ਉਨ੍ਹਾਂ ਨਾਲ ਹੀ ਇਸ ਸੰਘਰਸ਼ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਰੱਖਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਇਸ ਅੰਦੋਲਨ ਦੌਰਾਨ ਲੋਕ ਕਿਸੇ ਤਰ੍ਹਾਂ ਦੀ ਵੀ ਹਿੰਸਾ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਅਤੇ ਦੇਸ਼ ਦੀ ਜਾਇਦਾਦ ਜਾਂ ਕਿਸੇ ਦੀ ਨਿੱਜੀ ਸੰਪਤੀ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ। ਇਸ ਤੋਂ ਪਹਿਲਾਂ ਸਵੇਰੇ ਅੰਨਾ ਹਜ਼ਾਰੇ ਨਾਲ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਦਿੱਲੀ ਸਥਿਤ ਮਿਊਰ ਵਿਹਾਰ ’ਚ ਉਨ੍ਹਾਂ ਦੇ ਘਰੋਂ ਹਿਰਾਸਤ ’ਚ ਲੈਣ ਤੋਂ ਬਾਅਦ ਪੁਲਸ ਉਨ੍ਹਾਂ ਅਲੀਪੁਰ ਰੋਡ ਸਿਵਲ ਲਾਈਨਜ਼ ਪੁਲਸ ਦੀ ਆਫੀਸਰਜ਼ ਮੈ¤ਸ ’ਚ ਲੈ ਗਈ। ਬਾਅਦ ਵਿਚ ਕਿਰਨ ਬੇਦੀ ਅਤੇ ਮਸ਼ਹੂਰ ਵਕੀਲ ਸ਼ਸ਼ੀ ਭੂਸ਼ਣ ਨੂੰ ਵੀ ਹਿਰਾਸਤ ਵਿਚ ਲੈ ਕੇ ਇਥੇ ਲਿਆਂਦਾ ਗਿਆ। ਇਸ ਤੋਂ ਬਾਅਦ ਅੰਨਾ ਸਮੇਤ ਪੰਜਾਂ ਜਾਣਿਆਂ ਨੂੰ ਸਰਕਾਰੀ ਕੰਮ ’ਚ ਵਿਘਨ ਪਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਛੱਤਰਸਾਲ ਸਟੇਡੀਅਮ ’ਚ ਅਸਥਾਈ ਜੇਲ ਬਣਾਈ ਗਈ ਅਤੇ ਇਥੇ ਹੀ ਅੰਨਾ ਨੂੰ ਰੱਖਿਆ ਗਿਆ। ਅੰਨਾ ਦੀ ਗ੍ਰਿਫਤਾਰੀ ’ਤੇ ਸਫਾਈ ਦਿੰਦਿਆਂ ਗ੍ਰਹਿ ਸਕੱਤਰ ਆਰ. ਕੇ ਸਿੰਘ ਨੇ ਕਿਹਾ ਕਿ ਗਾਂਧੀਵਾਦੀ ਨੇਤਾ ਨੇ ਐਲਾਨ ਕੀਤਾ ਸੀ ਕਿ ਉਹ ਧਾਰਾ 144 ਦੇ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਨਗੇ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਕਿਹਾ ਕਿ ਕਾਨੂੰਨ ਦੀ ਸਥਿਤੀ ਵਿਗੜਨ ਦੇ ਖਦਸ਼ੇ ਕਾਰਨ ਲੋਕਾਂ ਦੀ ਗ੍ਰਿਫਤਾਰੀ ਕਰਨੀ ਆਮ ਗੱਲ ਹੈ। ਇਸ ਦੀ ਐਮਰਜੈਂਸੀ ਨਾਲ ਤੁਲਨਾ ਕਰਨਾ ਗਲਤ ਗੱਲ ਹੈ।
ਜੇਲ ’ਚ ਹੀ ਅੰਨਾ ਨੇ ਸ਼ੁਰੂ ਕੀਤਾ ਮਰਨ ਵਰਤ : ਗ੍ਰਿਫਤਾਰੀ ਤੋਂ ਬਾਅਦ ਟੀਮ ਅੰਨਾ ਦੇ ਇਕਲੌਤੇ ਮੈਂਬਰ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਅੰਨਾ ਨੇ ਜੇਲ ’ਚ ਹੀ 10 ਵਜੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਅੰਨਾ ਨੇ ਪਹਿਲਾਂ ਵੀ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਜੇਲ ’ਚ ਹੀ ਮਰਨ ਵਰਤ ਸ਼ੁਰੂ ਕਰ ਦੇਣਗੇ। ਇਸ ਦੇ ਨਾਲ ਹੀ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੇ ਸਮਰੱਥਕਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਕੀਤੀ ਗਈ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਲਈ ਉਹ ਛੇਤੀ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਨਗੇ।
ਤਿਹਾੜ ਜੇਲ ਭੇਜਿਆ : ਅੰਨਾ ਹਜ਼ਾਰੇ ਵਲੋਂ ਨਿੱਜੀ ਮੁਚਲਕਾ ਦੇਣ ਅਤੇ ਜ਼ਮਾਨਤ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ 7 ਦਿਨ ਦੀ ਨਿਆਇਕ ਹਿਰਾਸਤ ’ਚ ਤਿਹਾੜ ਜੇਲ ਭੇਜ ਦਿੱਤਾ ਗਿਆ। ਬਾਅਦ ਦੁਪਹਿਰ 3 ਵਜੇ ਉਨ੍ਹਾਂ ਨੂੰ ਵਿਸ਼ੇਸ਼ ਕਾਰਜਕਾਰੀ ਜੱਜ ਸਾਹਮਣੇ ਪੇਸ਼ ਕੀਤਾ ਗਿਆ ਜਿਥੇ ਮਾਣਯੋਗ ਜੱਜ ਨੇ ਅੰਨਾ ਨੂੰ ਸੱਤ ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜਣ ਦਾ ਹੁਕਮ ਸੁਣਾਇਆ। ਦਿੱਲੀ ਦੇ ਪੁਲਸ ਕਮਿਸ਼ਨਰ ਵੀ. ਕੇ. ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਅੰਨਾ ਨੂੰ ਨਿਆਇਕ ਹਿਰਾਸਤ ’ਚ ਨਹੀਂ ਸੀ ਭੇਜਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਜੇ ਅੰਨਾ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਨਾ ਕਰਨ ਸਬੰਧੀ ਹਲਫਨਾਮਾ ਦੇ ਦਿੰਦੇ ਤਾਂ ਪੁਲਸ ਉਨ੍ਹਾਂ ਨੂੰ ਨਿੱਜੀ ਮੁਚਲਕੇ ’ਤੇ ਰਿਹਾਅ ਕਰਨ ਲਈ ਤਿਆਰ ਸੀ।
ਸੂਤਰਾਂ ਨੇ ਦੱਸਿਆ ਕਿ ਕਿਉਂਕਿ ਹਜ਼ਾਰੇ ਨੇ ਹਲਫਨਾਮਾ ਦੇਣ ਤੋਂ ਨਾਹ ਕਰ ਦਿੱਤੀ ਲਿਹਾਜ਼ਾ ਜੱਜ ਨੇ ਉਨ੍ਹਾਂ ਨੂੰ ਸੱਤ ਦਿਨ ਲਈ ਜੇਲ ਭੇਜ ਦਿੱਤਾ। ਅੰਨਾ ਤੋਂ ਇਲਾਵਾ ਉਨ੍ਹਾਂ ਦੇ ਕੁਝ ਸਮਰਥਕਾਂ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਛੱਤਰਸਾਲ ਸਟੇਡੀਅਮ ’ਚ ਰੱਖਿਆ ਗਿਆ ਹੈ। ਰਾਜਘਾਟ ’ਚ ਬਾਪੂ ਦੀ ਸਮਾਧੀ ’ਤੇ ਸ਼ਰਧਾਂਜਲੀ ਦੇਣ ਪੁੱਜੀ ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਨੂੰ ਵੀ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਸੀ।

ਪੰਜਾਬ ’ਚ ਵੀ ਅੰਨਾ ਦੇ ਹੱਕ ’ਚ ਪ੍ਰਦਰਸ਼ਨ

ਚੰਡੀਗੜ੍ਹ,-ਅੰਨਾ ਹਜ਼ਾਰੇ ਦੀ ਗ੍ਰਿਫਤਾਰੀ ਵਿਰੁੱਧ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਵੀ ਪ੍ਰਦਰਸ਼ਨ ਕੀਤੇ ਗਏ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਲੋਕਤੰਤਰ ਵਿਰੋਧੀ ਕਰਾਰ ਦਿੱਤਾ ਗਿਆ। ਅਧਿਕਾਰੀਆਂ ਨੇ ਇਥੇ ਦੱਸਿਆ ਕਿ ਭ੍ਰਿਸ਼ਟਾਚਾਰ ਦਾ ਵਿਰੋਧ ਕਰ ਰਹੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਕਈ ਥਾਈਂ ਆਵਾਜਾਈ ਨੂੰ ਠੱਪ ਕੀਤਾ। ਪੰਜਾਬ ਦੇ ਵੱਖ-ਵੱਖ ਹਿਸਿਆਂ ’ਚ ਬਾਰਿਸ਼ ਦੇ ਬਾਵਜੂਦ ਲੋਕ ਪ੍ਰਦਰਸ਼ਨ ਦੇ ਦੌਰਾਨ ਸੜਕਾਂ ’ਤੇ ਬੈਠ ਗਏ ਅਤੇ ਆਵਾਜਾਈ ਠੱਪ ਕੀਤੀ। ਸੈਕਟਰ 7 ਅਤੇ 8 ਵਿਚ ਐਨ. ਜੀ. ਓ. ਆਵਾਜ਼ ਦੇ ਵਰਕਰਾਂ ਨੇ ਯੂ. ਪੀ. ਏ. ਸਰਕਾਰ ਖਿਲਾਫ ਨਾਅਰੇ ਲਗਾਏ। ਕੇਂਦਰੀ ਮੰਤਰੀ ਕਪਿਲ ਸਿੱਬਲ ਦੀ ਸੈਕਟਰ 5 ਸਥਿਤ ਕੋਠੀ ਦਾ ਘਿਰਾਓ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਪੁਲਸ ਦੀ ਚੌਕਸੀ ਕਾਰਨ ਉਹ ਸਫਲ ਨਹੀਂ ਹੋ ਸਕੇ। ਅੰਨਾ ਹਜ਼ਾਰੇ ਦੇ ਹਮਾਇਤੀਆਂ ਨੇ ਬੁੱਧਵਾਰ ਨੂੰ ਚੰਡੀਗੜ੍ਹ ਅੰਬਾਲਾ ਰੋਡ ’ਤੇ ਜਾਮ ਲਾਉਣ ਦਾ ਐਲਾਨ ਕੀਤਾ ਹੈ। ਲੁਧਿਆਣਾ ’ਚ ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਰਾਤ ਨੂੰ ਮੋਮਬੱਤੀ ਮਾਰਚ ਕੀਤੀ ਅਤੇ ਅੰਨਾ ਹਜ਼ਾਰੇ ਵਲੋਂ ਸ਼ੁਰੂ ਕੀਤੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਸਮਰਥਨ ਦਿੱਤਾ।
ਇਨ੍ਹਾਂ ਸੰਗਠਨਾਂ ਨੇ ਦਿਨ ਵੇਲੇ ਸ਼ਹੀਦ ਭਗਤ ਸਿੰਘ ਨਗਰ ਵਿਚ ਧਰਨਾ ਦਿੱਤਾ। ਲੋਕਾਂ ਨੇ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਦੇ ਘਰ ਦੇ ਲਾਗੇ ਵੀ ਪ੍ਰਦਰਸ਼ਨ ਕੀਤਾ। ਪਟਿਆਲਾ ’ਚ ਮੁਜ਼ਾਹਾਰਾ ਕਰ ਰਹੇ 70 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ।
ਕਿਰਨ ਬੇਦੀ ਨੇ ਜ਼ਮਾਨਤ ਤੋਂ ਕੀਤੀ ਨਾਂਹ
ਨਵੀਂ ਦਿੱਲੀ : ਅੰਨਾ ਹਜ਼ਾਰੇ ਨਾਲ ਹਿਰਾਸਤ ’ਚ ਲਈ ਗਈ ਸਾਬਕਾ ਆਈ. ਪੀ. ਐ¤ਸ. ਅਧਿਕਰਾਰੀ ਕਿਰਨ ਬੇਦੀ ਨੇ ਮੰਗਲਵਾਰ ਨੂੰ ਰਿਹਾਈ ਲਈ ਨਿੱਜੀ ਜ਼ਮਾਨਤ ਦੇਣ ਤੋਂ ਨਾਹ ਕਰ ਦਿੱਤੀ। ਕਿਰਨ ਨੇ ਕਿਹਾ ਕਿ ਮੈਨੂੰ ਜ਼ਮਾਨਤ ਲੈਣ ਨੂੰ ਕਿਹਾ ਗਿਆ ਪਰ ਮੈਂ ਇਸ ਤੋਂ ਇਨਕਾਰ ਕਰ ਦਿੱਤਾ। ਮੈਨੂੰ ਨਿਆਂ ਹਿਰਾਸਤ ’ਚ ਤਿਹਾੜ ਜੇਲ ਭੇਜਿਆ ਜਾ ਸਕਦਾ ਹੈ। ਉਨ੍ਹਾਂ ਨੂੰ ਰਾਜਘਾਟ ਤੋਂ ਹਿਰਾਸਤ ਵਿਚ ਲਿਆ ਗਿਆ ਸੀ। ਹਜ਼ਾਰੇ ਪੱਖ ਦੇ ਪ੍ਰਸ਼ਾਂਤ ਭੂਸ਼ਨ ਨੇ ਕਿਹਾ ਕਿ ਹਜ਼ਾਰੇ ਸਮੇਤ ਕੋਈ ਵੀ ਮੁੱਖ ਕਾਰਕੁੰਨ ਜ਼ਮਾਨਤ ਨਹੀਂ ਮੰਗੇਗਾ।
 

ਅੰਤਰਰਾਸ਼ਟਰੀ ਮੀਡੀਏ ’ਚ ਛਾਏ ਅੰਨਾ

ਨਵੀਂ ਦਿੱਲੀ : ਮਹਾਤਮਾ ਗਾਂਧੀ ਦੇ ਰਾਹ ’ਤੇ ਚੱਲਣ ਵਾਲੇ ਅੰਨਾ ਹਜ਼ਾਰੇ ਵੱਲ ਇਸ ਵੇਲੇ ਸਾਰੇ ਮੀਡੀਏ ਦੀਆਂ ਨਜ਼ਰਾਂ ਲੱਗੀਆਂ ਹਨ। ਮੰਗਲਵਾਰ ਦੀ ਸਵੇਰੇ ਅੰਨਾ ਦੀ ਗ੍ਰਿਫਤਾਰੀ ਦੀ ਖਬਰ ਦੁਨੀਆ ਭਰ ’ਚ ਇੰਟਰਨੈ¤ਟ-ਮੀਡੀਆ ’ਚ ਸੁਰਖੀਆਂ ਨਾਲ ਨਸ਼ਰ ਹੋਈ। ਸਵੇਰੇ ਜਿਓਂ ਹੀ ਅੰਨਾ ਨੂੰ ਗ੍ਰਿਫਤਾਰ ਕੀਤਾ ਗਿਆ, ਅੰਤਰਰਾਸ਼ਟਰੀ ਸਮਾਚਾਰ ਵੈੱਬਸਾਈਟਾਂ ’ਤੇ ਇਹ ਖਬਰ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਗਈ। ਬੀ. ਬੀ. ਸੀ. , ਸੀ. ਐ¤ਨ. ਐ¤ਨ. ਨਿਊਜ਼ ਇੰਟਰਨੈਸ਼ਨਲ, ਵਾਲ ਸਟਰੀਟ ਜਨਰਲ, ਵਾਸ਼ਿੰਗਟਨ ਪੋਸਟ ਅਤੇ ਬਲੂਮਬਰਗ ਸਮੇਤ ਕਈ ਖਬਰਾਂ ਦੀਆਂ ਸਾਈਟਾਂ ’ਤੇ ਅੰਨਾ ਛਾ ਗਏ। ਹਰ ਥਾਂ ’ਤੇ ਉਨ੍ਹਾਂ ਦੇ ਅੰਦੋਲਨ ਦੀਆਂ ਖਬਰਾਂ ਹਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>