ਬਾਦਲ ਅਤੇ ਬੀਬੀ ਜਗੀਰ ਕੌਰ ਦੇ ਖ਼ਿਲਾਫ਼ ਲੋਕਪਾਲ ਨੂੰ ਸ਼ਿਕਾਇਤ
ਚੰਡੀਗੜ੍ਹ,25ਅਗਸਤ ਕਪੂਰਥਲਾ ਦੇ ਅਧੀਨ ਪੈਂਦੇ ਬੇਗੋਵਾਲ ਦੀ 12 ਏਕੜ ਜ਼ਮੀਨ ਨਾਲ ਸਬੰਧਤ ਵਿਵਾਦ ਲੋਕਪਾਲ ਪੰਜਾਬ ਦੇ ਕੋਲ ਪਹੁੰਚ ਗਿਆ ਹੈ। ਬੇਗੋਵਾਲ ਨਿਵਾਸੀ ਜੌਰਜ ਸ਼ੁਭ ਨੇ ਬੀਤੇ ਦਿਨ ਲੋਕਪਾਲ ਪੰਜਾਬ ਦੇ ਕੋਲ ਇਸ ਬਾਰੇ ਵਿਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੇ ਨਾਲ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਸਨ। ਇਹ ਸ਼ਿਕਾਇਤ ਪੰਜਾਬ ਦੀ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਦੇ ਖ਼ਿਲਾਫ਼ ਦਾਇਰ ਕੀਤੀ ਗਈ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਵਿਚ ਪਾਰਟੀ ਬਣਾਇਆ ਗਿਆ ਹੈ। ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ
ਵਿਧਾਇਕ ਖਹਿਰਾ ਨੇ ਕਿਹਾ ਕਿ ਕਰੀਬ 100 ਕਰੋੜ ਕੀਮਤ ਦੀ ਇਸ ਪੰਚਾਇਤੀ ਜ਼ਮੀਨ ’ਤੇ ¦ਬੇ ਸਮੇਂ ਤੋਂ ਬੀਬੀ ਜਗੀਰ ਕੌਰ ਦਾ ਕਬਜ਼ਾ ਹੈ। ਬੀਬੀ ਨੇ ਇਸ ’ਤੇ ਇਕ ਸਕੂਲ ਬਣਾ ਰੱਖਿਆ ਹੈ ਅਤੇ 10 ਏਕੜ ਜ਼ਮੀਨ ਨੂੰ ਠੇਕੇ ’ਤੇ ਦੇ ਕੇ ਉਥੇ ਖੇਤੀ ਕਰਵਾ ਰਹੀ ਹੈ। ਇਸ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਆਮਦਨ ਹੋ ਰਹੀ ਹੈ। ਇਸ ਦੇ ਖ਼ਿਲਾਫ਼ ਉਹ ਡੀਸੀ ਤੋਂ ਲੈ ਕੇ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਤੱਕ ਸ਼ਿਕਾਇਤਾਂ ਦੇ ਚੁੱਕੇ ਹਨ ਲੇਕਿਨ ਕੋਈ ਲਾਭ ਨਹੀਂ ਹੋਇਆ। ਇਸੇ ਕਾਰਨ ਕਰਕੇ ਬੇਗੋਵਾਲ ਨਿਵਾਸੀ ਜੌਰਜ ਸ਼ੁਭ ਨੇ ਇਹ ਸ਼ਿਕਾਇਤ ਲੋਕਪਾਲ ਪੰਜਾਬ ਨੂੰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਿਉਂ੍ਯਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਮਾਮਲੇ ਵਿਚ ਕਪੂਰਥਲਾ ਯੋਜਨਾ ਕਮੇਟੀ ਦੀ ਚੇਅਰਮੈਨ ਬੀਬੀ ਜਗੀਰ ਕੌਰ ਦਾ ਸਾਥ ਦੇ ਰਹੇ ਹਨ। ਇਸ ਲਈ ਉਨ੍ਹਾਂ ਨੂੰ ਵੀ ਸ਼ਿਕਾਇਤ ਵਿਚ ਪਾਰਟੀ ਬਣਾਏ ਗਏ ਹਨ। ਸ਼ਿਕਾਇਤਕਰਤਾ ਜੌਰਜ ਸ਼ੁਭ ਨੇ ਕਿਹ ਕਿ ਇਸ ਜ਼ਮੀਨ ’ਤੇ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਕਬਜ਼ਾ ਹੈ। ਇਸ ਨੂੰ ਛੁਡਾਉਣ ਦੇ ਲਈ ਹੀ ਉਹ ਲੋਕਪਾਲ ਦੇ ਕੋਲ ਆਏ ਹਨ। ਧਿਆਨ ਰਹੇ ਕਿ ਇਸ ਸਬੰਧ ਵਿਚ ਸੁਖਪਾਲ ਖਹਿਰਾ ਨੇ ਕੁਝ ਦਿਨ ਪਹਿਲਾਂ ਇਕ ਪ੍ਰੈਸ ਕਾਨਫ਼ਰੰਸ ਕੀਤੀ ਸੀ ਅਤੇ ਬੀਬੀ ਜਗੀਰ ਕੌਰ ਨੇ ਇਸ ਸ਼ਿਕਾਇਤ ਨਾਲ ਸਬੰਧਤ ਦੋਸ਼ਾਂ ਨੂੰ ਗਲਤ ਅਤੇ ਨਿਰਾਧਾਰ ਦੱਸਿਆ ਸੀ।