ਨਵੀਂ ਦਿੱਲੀ,25ਅਗਸਤ -ਚੀਨ ਭਾਰਤ ਨਾਲ ਲਗਾਤਾਰ ਭੱਦੀਆਂ ਸ਼ਰਾਰਤਾਂ ਕਰ ਰਿਹਾ ਹੈ।ਚੀਨ ਕਦੇ ਭਾਰਤ ਨਾਲ ਲੱਗਦੀ ਸਰਹੱਦ ਤੇ ਸੈਨੀਕਾਂ ਦੀ ਤਾਇਨਾਤੀ ਕਰਦਾ ਹੈ ਅਤੇ ਕਦੇ ਖਤਰਨਾਕ ਹੱਥਿਆਰਾਂ ਨੂੰ ਸਰਹੱਦ ਤੇ ਜਮਾ ਕੇ ਭਾਰਤ ਲਈ ਨਵਾਂ ਸਿਰਦਰਦ ਪੇਦਾ ਕਰਦਾ ਰਹਿੰਦਾਂ ਹੈ।ਪਰ ਪੁੱਛਣ ਤੇ ਹਮੇਸ਼ਾਂ ਉਸ ਦਾ ਇਹੋ ਜੁਆਬ ਹੁੰਦਾਂ ਹੈ ਕਿ ਭਾਰਤ ਦੀ ਇਹ ਚਿੰਤਾ ਬੇਵਜਾ ਹੈ,ਕਿਉਕਿ ਉਹ ਭਾਰਤ ਨਾਲ ਹਮੇਸ਼ਾਂ ਹੀ ਦੋਸਤੀ ਵਾਲੇ ਸਬੰਧ ਚਾਹੰਦਾਂ ਹੈ।ਹੁਣ ਤਾਜਾ ਜਾਣਕਾਰੀ ਮੁਤਾਬਿੱਕ ਚੀਨ ਨੇ ਫਿਰ ਭਾਰਤ ਨਾਲ ਲੱਗਦੀ ਸਰਹੱਦ ਤੇ ਅਧੂਨਿੱਕ ਮਿਜਾਇਲ ਨੂੰ ਸਥਾਪਿੱਤ ਕਰ ਸਰਹੱਦ ਤੇ ਤਨਾਂਡ ਨੂੰ ਇੱਕ ਵਾਰੀ ਫਿਰ ਹਵਾ
ਦੇ ਦਿੱਤੀ ਹੈ।ਇੱਕ ਅੰਗ੍ਰੇਜੀ ਨਿਊਜ ਚੈਨਲ ਦੀ ਰਿਪੋਰਟ ਅਨੂਸਾਰ ਯੂਐਸ ਸੁਰੱਖਿਆ ਵਿਭਾਗ ਦੀ ਗੱਲ ਮੰਨੀਏ ਤਾਂ ਚੀਨ ਨੇ ਭਾਰਤ ਦੀ ਸਰਹੱਦ ਤੇ ਸੀਐਸਐਸ-5 ਤਾਇਨਾਤ ਕੀਤੀ ਹੈ,ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਸਥਿੱਤੀ ਫਿਰ ਤਨਾਂਅ ਪੂਰਨ ਬਣ ਗਈ ਹੈ।ਚੀਨ ਦੀ ਇਹ ਹਰਕਤ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਇੱਕ ਵਾਰੀ ਫਿਰ ਵਿਗਾੜ ਸੱਕਦੀ ਹੈ।ਪੈਟਾਗਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇੱਕ ਅਧੂਨਿੱਕ ਮਿਜਾਇਲ ਹੈ ਜੋ ਕਿ ਅੱਤਿਆਧੂਨਿੱਕ ਟੈਕਨਾਲਿਜੀ ਨਾਲ ਲੇਸ ਹੈ।