Friday, August 26, 2011

ਪੰਥਕ ਦਲਾਂ ਦੇ ਉਮੀਦਵਾਰ ਬਾਦਲ ਦੀ ਗੋਦੀ ਵਿੱਚ ਬੈਠਣੇ ਸ਼ੁਰੂ




altਅੰਮ੍ਰਿਤਸਰ,25ਅਗਸਤ -ਪੰਜਾਬ ਸਪੈਕਟਰਮ ਅਖ਼ਬਾਰ ਨੇ ਆਪਣੀ ਅਖ਼ਬਾਰ ਮਿਤੀ 9 ਅਗਸਤ ਦੇ ਵਿਚ ਲਿਖਿਆ ਸੀ, ਕੀ ਕਾਂਗਰਸ ਦਾ ਸਮਰਥਨ ਪੰਥਕ ਜਥੇਬੰਦੀਆਂ ਨੂੰ ਲੈ ਡੁਬੇਗਾ ? ਇਸ ਵਿਚ ਇਹ ਲਿਖਿਆ ਸੀ ਕਿ ਆਉਂਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਪੰਥਕ ਜਥੇਬੰਦੀਆਂ ਕਾਂਗਰਸ ਦੀ ਵਿਸਾਖੀ ਕਾਰਨ ਕੁਝ ਵੀ ਨਹੀਂ ਕਰ ਪਾਉਂਣੀਆਂ ਤੇ ਕਾਂਗਰਸ ਦਾ ਸਮਰਥਨ ਇਹਨਾਂ ਦੀ ਹੋਂਦ ਨੂੰ ਖਤਮ ਕਰ ਦੇਵੇਗਾ। ਉਸ ਵਕਤ ਇਹਨਾਂ ਪੰਥਕ ਜਥੇਬੰਦੀਆਂ ਨੇ ਇਸ ਖਬਰ ਵਿਰੁੱਧ ਰਜ ਕੇ ਆਪਣਾ ਉਬਾਲ ਕੱਢਿਆ ਤੇ ਪੰਥਕ ਦੇ ਇੱਕ ਜੁੰਮੇਵਾਰ ਆਗੂ ਹੋਣ ਦੇ ਨਾਤੇ ਇਸ ਪੱਤਰਕਾਰ ਖਿਲਾਫ ਅਸਭਿਅਕ ਸ਼ਬਦਾਵਲੀ ਦੀ ਵਰਤੀ ਵੀ ਕੀਤੀ ਤੇ ਫੇਸ ਬੁੱਕ ਤੇ ਟਵੀਟਰ ਤੇ ਬੜੇ ਘਟੀਆ ਰਿਮਾਰਕਸ ਵੀ ਦਿੱਤੇ। ਇਸ ਅਖਬਾਰ ਵੱਲੋਂ ਦੁਬਾਰਾ ਫਿਰ ਭਵਿਖ ਬਾਣੀ ਕੀਤੀ ਗਈ 
ਕਿ 26 ਅਗਸਤ ਨੂੰ ਉਮੀਦਵਾਰਾਂ ਦੇ ਨਾਮ ਵਾਪਿਸ ਲੈਣ ਦੇ ਆਖਰੀ ਦਿਨ ਆਉਂਣ ਵਾਲੀ ਸਿੱਖਾਂ ਦੀ ਮਿਨੀ ਪਾਰਲੀਮੈਂਟ ਦੇ ਵਿਚ, ਸੇਵਾ ਕਰਨ ਵਾਲੀ ਪਾਰਟੀ ਦੀ ਪੁਜੀਸ਼ਨ ਸਾਫ ਹੋ ਜਾਵੇਗੀ। ਪਰ ਅਚਾਨਕ ਇੱਕ ਦਿਨ ਪਹਿਲਾਂ ਹੀ ਜਦ ਮਾਨ ਦਲ ਤੇ ਪੰਥਕ ਉਮੀਦਵਾਰਾਂ ਦੇ 6 ਉਮੀਦਵਾਰਾਂ ਵੱਲੋਂ, ਆਪਣੇ ਚੋਣ ਨਿਸ਼ਾਨ ਘੋੜੇ ਤੇ ਟਰੱਕ ਤੋਂ ਉਤਰ ਕੇ, ਬਾਦਲ ਦੇ ਟਰੈਕਟਰ ਵਿਚ ਬੈਠ ਜਾਣ ਨਾਲ ਤਸਵੀਰ ਕੁਝ ਸਾਫ ਹੋਣੀ ਸ਼ੁਰੂ ਹੋ ਗਈ ਹੈ। ਮਾਝੇ ਵਿਚ ਵਿਰੋਧੀ ਪਾਰਟੀਆਂ ਵੱਲੋਂ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਹੱਕ ਵਿਚ 6 ਪੰਥਕ ਉਮੀਦਵਾਰਾਂ ਵੱਲੋਂ ਬੈਠਣ ਨਾਲ, ਅਕਾਲੀ ਦਲ ਬਾਦਲ ਦੇ ਅਹੁਦੇਦਾਰਾਂ ਦੇ ਹੌਂਸਲੇ ਕਾਫੀ ਵਧ ਗਏ ਹਨ। ਅੱਜ ਅੰਮ੍ਰਿਤਸਰ ਵਿਚ ਅਕਾਲੀ ਦਲ ਯੂਥ ਦੇ ਪ੍ਰਧਾਨ ਸ਼੍ਰੀ ਬਿਕਰਮਜੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਮਾਝੇ ਵਿਚ 6 ਸੀਟਾਂ ਤੇ ਪੰਥਕ ਤੇ ਮਾਨ ਦਲ ਦੇ ਉਮੀਦਵਾਰਾਂ ਵੱਲੋਂ ਬੈਠਣ ਕਾਰਨ, ਛੇ ਸੀਟਾਂ ਦੇ ਅਕਾਲੀ ਦਲ ਉਮੀਦਵਾਰ ਜੇਤੂ ਕਰਾਰ ਹੋਣ ਜਾ ਰਿਹਾ ਹੈ। 26 ਅਗਸਤ ਨੂੰ ਰੀਟਰਨਿੰਗ ਅਫਸਰਾਂ ਵੱਲੋਂ ਇਹਨਾਂ ਬਾਰੇ ਬਕਾਇਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ। ਇਹਨਾਂ ਸੀਟਾਂ ਵਿਚ ਗੁਰੂ ਕਾ ਬਾਗ, ਅੰਮ੍ਰਿਤਸਰ ਪੂਰਬੀ ਅੰਮ੍ਰਿਤਸਰ ਸੈਂਟਰਲ, ਮਤੇਵਾਲ, ਭਿੱਖੀਵਿੰਡ ਤੇ ਚੁਗਾਵਾਂ ਵਿਚ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਵਿਰੋਧੀ ਉਮੀਦਵਾਰਾਂ ਦੇ ਬੈਠਣ ਕਾਰਨ, ਇਹਨਾਂ ਸੀਟਾਂ ਤੇ ਚੋਣ ਹੋਈ ਅਸੰਭਵ ਹੈ। ਅੱਜ ਅੰਮ੍ਰਿਤਸਰ ਸੈਟਰਲ ਹਲਕੇ ਤੋਂ ਪੰਥਕ ਉਮੀਦਵਾਰ ਸ਼੍ਰੀ ਸਤਬੀਰ ਸਿੰਘ ਬਜ਼ਾਜ਼ ਦੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ਼੍ਰੀ ਰਾਜਿੰਦਰ ਸਿੰਘ ਮਹਿਤਾ ਦੇ ਹੱਕ ਵਿਚ ਬੈਠਣ ਕਾਰਨ, ਇਹ ਸੀਟ ਵੀ ਹੁਣ ਬਿਨਾਂ ਮੁਕਾਬਲੇ ਤੋਂ ਜੇਤੂ ਕਰਾਰ ਦਿੱਤੇ ਜਾਣ ਦੀ ਸੰਭਾਵਨਾ ਬਣ ਗਈ ਹੈ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਦੋਸ਼ ਲਾਇਆ ਕਿ ਉਹ ਰਾਤ ਨੂੰ ਤਾਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਰਗਿਆਂ ਨਾਲ ਖਾਣਾ ਅਤੇ ਦਾਅਵਤਾਂ ਖਾਂਦੇ ਹਨ ਤੇ ਸਵੇਰੇ ਉਠ ਕੇ ਪੰਥ ਲਈ ਮਗਰਮੱਛ ਦੀ ਤਰ੍ਹਾਂ ਹੰਝੂ ਵਹਾਉਂੇਣ ਤੁਰ ਪੈਂਦੇ ਹਨ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਥਕ ਜਥੇਬੰਦੀਆਂ ਸਾਰੀ ਉਮਰ ਸਿੱਖਾਂ ਦੀ ਨਸਲਕੁਸ਼ੀ ਲਈ ਕਾਂਗਰਸ ਨੂੰ ਪਿੱਟਦੀਆਂ ਆ ਰਹੀਆਂ ਹਨ ਤੇ ਦੂਸਰੇ ਪਾਸੇ ਉਸਦੀ ਝੋਲੀ ਵਿਚ ਬੈਠ ਕੇ ਪੰਥ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਅਕਾਲੀ ਦਲ ਬਾਦਲ ਦੇ ਵਿਰੁੱਧ ਆਪਣੇ ਉਮੀਦਵਾਰ ਸਰਨੇ ਦੀਆਂ ਵਿਸਾਖੀਆਂ ਦੇ ਸਹਾਰੇ ਖੜ੍ਹੇ ਕਰਕੇ, ਆਪਣੇ ਆਪ ਨੂੰ ਪੰਥਕ ਹਿਤਾਸ਼ੀ ਸਾਬਤ ਕਰ ਰਹੇ ਹਨ। ਸਰਨੇ ਨੇ ਪੰਥਕ ਉਮੀਦਵਾਰਾਂ ਨੂੰ ਹਰ ਤਰ੍ਹਾਂ ਦੇ ਲਾਲਚ ਦੇ ਕੇ ਉਹਨਾਂ ਦੀ ਚੋਣ ਤੇ ਉਹਨਾਂ ਦੇ ਪਰਿਵਾਰ ਦੇ ਭਵਿੱਖ ਦਾ ਸਾਰਾ ਇੰਤਜਾਮ ਸੋਨੀਆਂ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਵਾਏ ਜਾਣ ਦਾ ਵਾਅਦਾ ਕੀਤਾ। ਉਹਨਾਂ ਨੇ ਕਿਹਾ ਕਿ ਨਾ ਤਾਂ ਸਰਨੇ ਨੂੰ ਤੇ ਹੀ ਮਾਨ ਨੂੰ ਸ਼੍ਰੋਮਣੀ ਕਮੇਟੀ ਦੀਆਂ ਕੁੱਲ 170 ਸੀਟਾਂ ਲਈ ਉਮੀਦਾਵਰ ਲੱਭੇ ਹਨ। ਉਹਨਾਂ ਕਿਹਾ ਕਿ ਸਰਨੇ ਦਾ ਥੰਮ ਸਮਝੇ ਜਾਂਦੇ ਤੇ ਪੰਥਕ ਉਮੀਦਵਾਰਾਂ ਦੀਆਂ ਟਿਕਟਾਂ ਵੰਡਣ ਦੇ ਇੰਚਾਰਜ ਸਰਬਜੀਤ ਸਿੰਘ ਸੋਹਲ ਸਭ ਤੋਂ ਪਹਿਲਾਂ ਸਰਨੇ ਨੂੰ ਲੱਤ ਮਾਰ ਕੇ ਮੁੜ ਆਪਣੀ ਜਮੀਰ ਦੀ ਅਵਾਜ਼ ਅਨੁਸਾਰ ਅਕਾਲੀ ਦਲ ਬਾਦਲ ਵਿਚ ਵਾਪਿਸ ਆ ਗਏ ਹਨ। ਇਸੇ ਹੀ ਤਰ੍ਹਾਂ ਗੁਰਮੀਤ ਸਿੰਘ ਮੁੰਡੀਆ ਨੇ ਇਹਨਾਂ ਪੰਥਕ ਜਥੇਬੰਦੀਆਂ ਨੂੰ ਅੰਗੂਠਾ ਵਿਖਾ ਕੇ ਬਾਏ-ਬਾਏ ਕਰ ਦਿੱਤਾ ਹੈ। ਸਰਨੇ ਨੇ ਪੰਥ ਵਿਚ ਫੁੱਟ ਪਾਉਂਣ ਲਈ ‘ਪਾੜੋ ਤੇ ਰਾਜ ਕਰੋ' ਦੀ ਨੀਤੀ ਅਪਣਾਈ ਹੈ। ਇਹ ਵਰਨਣ ਯੋਗ ਹੈ ਕਿ 23 ਅਗਸਤ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੀ ਸਿੱਖ ਰਾਜਨੀਤੀ ਵਿਚ ਉਸ ਵਕਤ ਵੱਡਾ ਧਮਾਕਾ ਹੋ ਗਿਆ, ਜਦੋਂ ਇਹ ਖਾਲਿਸਤਾਨ ਦਾ ਨਾਅਰਾ ਲਾਉਂਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸੋਚ ਤੇ ਪਹਿਰਾ ਦੇਣ ਵਾਲੇ ਵੱਡੇ ਵੱਡੇ ਫੈਡਰੇਸ਼ਨ ਆਗੂ ਘੋੜੇ ਤੇ ਟਰੱਕ ਤੋਂ ਉਤਰ ਕੇ ਬਾਦਲ ਦੇ ਟਰੈਕਟਰ ਵਿਚ ਸਵਾਰ ਹੋ ਗਏ ਹਨ। ਇਸੇ ਹੀ ਦੌਰਾਨ ਫੈਡਰੇਸ਼ਨ ਆਗੂ ਭਾਈ ਮਨਜੀਤ ਸਿੰਘ ਭੋਮਾ, ਸਵਿੰਦਰ ਸਿੰਘ ਕੋਟ ਖਾਲਸਾ, ਹਲਕਾ ਮੱਤੇਵਾਲ ਤੋਂ ਪੰਥਕ ਉਮੀਦਵਾਰ ਤਰਲੋਕ ਸਿੰਘ ਅਠਵਾਲ, ਜਥੇਦਾਰ ਬਲਵਿੰਦਰ ਸਿੰਘ ਖੋਜਕੀਪੁਰ ਤੇ ਜਸਵੀਰ ਸਿੰਘ ਘੁਮਾਣ ਆਦਿ ਬਾਦਲ ਦੀ ਗੋਦੀ ਦੀ ਬੈਠ ਵਿਚ ਗਏ। ਬਿਕਰਮਜੀਤ ਮਜੀਠੀਏ ਨੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਕਿ ਇਹਨਾਂ ਪੰਥਕ ਆਗੂਆਂ ਨੂੰ ਕੋਈ ਲਾਲਚ ਜਾਂ ਕੋਈ ਅਹੁਦਾ ਦੇਣ ਕਾਰਨ ਹੀ ਉਹ ਉਹਨਾਂ ਦੇ ਖੇਮੇ ਵਿਚ ਆਏ ਹਨ। ਬਿਕਰਮਜੀਤ ਮਜੀਠੀਏ ਨੇ ਕਿਹਾ ਕਿ ਪਿਛਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾਲੋਂ ਇਸ ਵਾਰ ਉਹਨਾਂ ਨੂੰ ਵਧੇਰੇ ਸੀਟਾਂ ਮਿਲਣ ਦੀ ਆਸ ਹੈ ਤੇ ਇਸ ਇਤਿਹਾਸਿਕ ਜਿੱਤ ਨੂੰ ਆਉਂਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਰੀਹਰਸਲ ਵਜੋਂ ਵੇਖਿਆ ਜਾ ਸਕਦਾ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>