Tuesday, February 15, 2011

ਸਰਾਂਵਾਂ ,ਸ਼੍ਰੌਮਣੀ ਕਮੇਟੀ ਤੇ ਅਕਾਲੀ ਦਲ ਦੇ ਦਫਤਰ ਤੇ ਕਬਜ਼ਾ-ਹਰਜਿੰਦਰ ਸਿੰਘ ਦਿਲਗੀਰ

ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਦੇ ਹਮਲੇ ਦੌਰਾਨ ੫ ਤੇ ੬ ਜੂਨ ਦੀ ਰਾਤ ਨੂੰ ੯ ਕਮਾਓ ਰੈਜਮੈਂਟ ਅਤੇ ੧੫ ਕਮਾaਂ ਰੈਜਮੈਂਟ ਦੀਆਂ ਦੋ ਕੰਪਨੀਆਂ ਨੇ ਸਰਾਂਵਾਂ ਸ਼੍ਰੌਮਣੀ ਕਮੇਟੀ ਅਕਾਲੀ ਦਲ ਦਫਤਰਾਂ ਨੂੰ ਕਬਜ਼ੇ ਵਿੱਚ ਲ਼ੈਣ ਦੀ ਕਾਰਵਾਈ ੫ ਤਾਰੀਖ ਰਾਤ ਨੂੰ ੧੦ ਵਜੇ ਸ਼ੁਰੂ ਕੀਤੀ ਸੀ ਇਹਨਾਂ ਦੋ ਰੈਜਮੈਂਟਾਂ ਨੇ ਟੈਂਕਾਂ ਦੀਆਂ ਮਸ਼ੀਨ ਗੰਨਾਂ ਦੀ ਮਦਦ ਨਾਲ ਗੁਰੂ ਰਾਮਦਾਸ ਸਰਾਂ ਵੱਲ ਦਾ ਗੇਟ ਤੋੜਿਆ ਅਤੇ ਦਰਬਾਰ ਸਾਹਿਬ ਕੰਪਲੈਕਸ ਦੇ ਹਿੱਸੇ ਅੰਦਰ ਵੜਦਿਆਂ ਹੀ ਲੰਗਰ ਗੁਰੂ ਰਾਮਦਾਸ ਅਤੇ ਤੇਜਾ ਸਿੰਘ ਸੁਮੰਦਰੀ ਹਾਲ ਵਿਚਲੇ ਮੋਰਚਿਆਂ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ । ਇਸ ਦੌਰਾਨ ਹੀ ਇਕ ਬਟਾਲੀਅਨ ਗੁਰੂ ਰਾਮਦਾਸ ਨਿਵਾਸ ਅੰਦਰ ਜਾ ਵੜੀ ।ਇੱਕ ਕੰਪਨੀ ਨੇ ਪੌੜੀਆਂ ਚੜ੍ਹ-ਚੜ੍ਹ ਕੇ ਤਿੰਨੇ ਮੰਜਿਲਾਂ ਤੇ ਕਬਜ਼ੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।ਇਸ ਦੌਰਾਨ ਉਨ੍ਹਾਂ ਦਾ ਮੁਕਾਬਲਾ ਕੁਝ ਖਾੜਕੂਆਂ ਨੇ ਕੀਤਾ ਇਸ ਲੜਾਈ ਵਿੱਚ ਕਾਫੀ ਫ਼ੌਜੀ ਮਾਰੇ ਗਏ ਕਿਉਂ ਕਿ ਭਾਰਤੀ ਫ਼ੌਜ ਦੀ ਗਿਣਤੀ ਬਹੁਤ ਜਿਆਦਾ ਸੀ ਅਤੇ ਉਸ ਕੋਲ ਅਸਲਾ ਵੀ ਵਧੇਰੇ ਚੰਗਾ ਅਤੇ ਬਹੁਤ ਜਿਆਦਾ ਸੀ।ਇਸ ਕਰਕੇ ਭਾਰਤੀ ਫ਼ੌਜ ਛੇਤੀ ਹੀ ਗੂਰੂ ਰਾਮਦਾਸ ਤੇ ਕਾਬਜ਼ ਹੋ ਗਈ ।ਭਾਰਤੀ ਫ਼ੌਜ ਨੇ ਆਪਣੇ ਨਾਲ ਬਹੁਤ ਸਾਰੇ ਬੰਬ,ਹੱਥ ਗੋਲੇ ਨਾਲ ਲਿਆਂਦੇ ਹੋਏ ਸਨ ।ਚਸ਼ਮਦੀਦ ਗਵਾਹਾਂ ਮੁਤਾਬਿਕ ਫ਼ੌਜ ਨੇ ਸਰਾਂ ਦੇ ਹਰ ਕਮਰੇ ਵਿੱਚ ਇੱਕ-ਇੱਕ,ਦੋ-ਦੋ ਬੰਬ ਸੁੱਟੇ ਤੇ ਅੰਦਰ ਠਹਿਰੇ ਮੁਸਾਫ਼ਿਰਾ ਅਤੇ ਅਕਾਲੀ ਮੋਰਚੇ ਵਾਸਤੇ ਗ੍ਰਿਫਤਾਰੀ ਦੇਣ ਆਏ ਜਥੇ ਦੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ।ਇਸ ਅਪ੍ਰੇਸ਼ਨ ਵਿੱਚ ਸੈਂਕੜੇ ਸਿੰਘ ਮਾਰੇ ਗਏ।ਇੱਕ ਸੋਮਾਂ ਇਸ ਥਾਂ ਤੇ ਮਰਨ ਵਾਲੇ ਸਿੱਖਾਂ ਦੀ ਗਿਣਤੀ ਡੇਢ ਹਜ਼ਾਰ ਦੇ ਕਰੀਬ ਮੰਨਦਾ ਹੈ ਇਸ ਮੌਕੇ ਤੇ ਕੁਝ ਮੁਸਾਫ਼ਿਰਾਂ ਨੇ ਹੱਥ ਖੜੇ ਕਰਕੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਵਾਸਤੇ ਪੇਸ਼ ਕੀਤਾ ਸੀ ਇਨ੍ਹਾਂ ਵਿੱਚ ਕਈ ਬੰਗਲਾ ਦੇਸ਼ੀ ਵੀ ਸਨ ਜੋ ਅਗਲੇ ਦਿਨ ਲਹੌਰ ਨੂੰ ਜਾਣ ਵਾਲੀ ਗੱਡੀ ਫੜਨ ਆਏ ਹੋਏ ਸਨ ਅਤੇ ਸਰਾਂ ਵਿੱਚ ਠਹਿਰੇ ਸਨ ।ਜਦੋਂ ਭਾਰਤੀ ਫੌਜ ਨੇ ਇਸ ਸਰਾਂ ਤੇ ਪੂਰਾ ਕਬਜ਼ਾ ਕਰ ਲਿਆ ਤਾਂ ਦੋ ਕੰਪਨੀਆਂ ਨੂੰ ਇਥੇ ਛੱਡ ਦਿੱਤਾ ਗਿਆ ਅਤੇ ਬਾਕੀ ਦੋ ਕੰਪਨੀਆਂ ਦੇ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਕੇ.ਭਾਊਮੀਕ ਦੀ ਅਗਵਾਈ ਹੇਠ ਤੇਜਾ ਸਿੰਘ ਸਮੁੰਦਰੀ ਹਾਲ ਵੱਲ ਕੂਚ ਕਰ ਦਿੱਤਾ ।ਤੇਜਾ ਸਿੰਘ ਸਮੁੰਦਰੀ ਹਾਲ ਅਤੇ ਗੁਰੂ ਨਾਨਕ ਨਿਵਾਸ ਸਰਾਂ ਇੱਕ ਦੂਜੇ ਦੇ ਨਾਲ-ਨਾਲ ਹਨ ਤੇ ਵਿਚੋਂ ਰਸਤਾ ਵੀ ਦੋਹਾਂ ਨੂੰ ਜੋੜਦਾ ਹੈ।ਅਕਾਲੀ ਦਲ ਦੇ ਸਾਰੇ ਆਗੂ ਇਹਨਾਂ ਦੋਹਾਂ ਇਮਾਰਤਾਂ ਵਿੱਚ ਹੀ ਬੈਠੇ ਸਨ ,ਸ਼੍ਰੌਮਣੀ ਕਮੇਟੀ ਦਾ ਦਫ਼ਤਰ ਵੀ ਇਥੇ ਹੀ ਸੀ ।
ਰਾਤ ਢਾਈ ਵਜੇ ਦੇ ਕਰੀਬ ਭਾਊਮੀਕ ਨੇ ਇਨ੍ਹਾਂ ਦੋਹਾਂ ਇਮਾਰਤਾਂ ਨੂੰ ਘੇਰ ਲਿਆ ਅਤੇ ਉਥੋਂ ਬਾਹਰ ਨਿਕਲਣ ਦੇ ਰਸਤੇ ਸੀਲ ਕਰ ਦਿੱਤੇ ।ਉਸ ਵੇਲੇ ਦਰਬਾਰ ਸਾਹਿਬ ਦੇ ਕੰਪਲੈਕਸ ਦੀ ਬਿਜਲੀ ਬਿਲਕੁਲ ਬੰਦ ਸੀ ਤੇ ਜੇਠ ਸੁਦੀ ਛੇ ਹੋਣ ਕਰਕੇ ਹਨ੍ਹੇਰੀ ਰਾਤ ਸੀ ।ਇੰਦਰਾ ਵੱਲੋਂ ਫ਼ੌਜ ਨੂੰ ਇਹ ਹਦਾਇਤ ਸੀ ਕਿ ਲੋਂਗੋਵਾਲ ਅਤੇ ਉਸ ਦੇ ਸਾਥੀ ਅਕਾਲੀ ਆਗੂਆਂ ਨੂੰ ਮਾਰਨਾ ਨਹੀ ਬਲਕਿ ਗ੍ਰਿਫ਼ਤਾਰ ਕਰਨਾ ਹੈ ਦਰ ਅਸਲ ਇੰਦਰਾ ਚਾਹੁੰਦੀ ਸੀ ਕਿ ਅਕਾਲੀ ਅਗੂਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਤਾਂ ਹੱਥ ਖੜੇ ਕਰਕੇ ਗ੍ਰਿਫ਼ਤਾਰੀ ਦਿੱਤੀ ਆਖ ਕੇ ਬਦਨਾਮ ਕੀਤਾ ਜਾਏ ਅਤੇ ਦੂਜਾ ਇਹ ਸਾਬਿਤ ਕੀਤਾ ਜਾਏ ਕੇ ਹਥਿਆਰ ਸੁੱਟਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਫੌਜ ਨੇ ਮਾਰਿਆ ਨਹੀਂ ਸੀ ।
ਬਰਾੜ ਦਾ ਕਹਿਣਾ ਹੈ ਜਦੋਂ ਭਾਊਮੀਕ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਗੇਟ ਸੀਲ ਕਰ ਦਿੱਤੇ ਤਾਂ ਗੁਰੂ ਰਾਮਦਾਸ ਸਰਾਂ ਵਿੱਚੋਂ ਗ੍ਰਿਫ਼ਤਾਰ ਕੀਤੇ ਬੰਦਿਆਂ ਵਿਚੋਂ ੨ ਜਾਣਿਆਂ ਨੇ ਅਕਾਲੀ ਆਗੂਆਂ ਦੇ ਅਸਲ਼ੀ ਟਿਕਾਣੇ ਦਾ ਪਤਾ ਹੋਣ ਦਾ ਦਾਅਵਾ ਕੀਤਾ ਤਾਂ ਇਨ੍ਹਾਂ ਨੂੰ ਅਕਾਲੀ ਆਗੂਆਂ ਦਾ ਪਤਾ ਕਰਨ ਲਈ ਭੇਜਿਆ ਗਿਆ।ਜਦੋਂ ਇਨ੍ਹਾਂ ਦੋਹਾਂ ਨੇ ਵਾਪਿਸ ਆ ਕਿ ਲੋਂਗੋਵਾਲ,ਟੌਹੜਾ ਵਗੈਰਾ ਦੇ ਉਥੇ ਹੋਣ ਦੀ ਤਾਈਦ ਕੀਤੀ ਤਾਂ ਮੇਜਰ ਅੇਚ.ਕੇ ਪਲਟਾ ਇੱਕ ਫੌਜੀ ਟੁਕੜੀ ਅਤੇ ਇਨ੍ਹਾਂ ਦੋਹਾਂ ਸਿੱਖਾਂ ਨੂੰ ਲੈ ਕੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਦੇ ਕਮਰੇ ਵਿੱਚ ਗਏ।ਇਥੇ ਇਨ੍ਹਾਂ ਅਕਾਲੀਆਂ ਆਗੂਆਂ ਤੋਂ ਇਲਾਵਾ ਬੀਬੀ ਅਮਰਜੀਤ ਕੌਰ ਅਤੇ ਕਈ ਸਿਰਕਰਦਾ ਵਰਕਰ ਵੀ ਉਥੇ ਹਾਜ਼ਿਰ ਸਨ।ਭਾਰਤੀ ਫ਼ੌਜ ਨੇ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ।ਇਸ ਵੇਲੇ ਤੱਕ ਫ਼ੌਜ ਨੇ ਵੱਖ-ਵੱਖ ਮੁਸਾਫ਼ਿਰ ਕਮਰਿਆਂ ਵਿੱਚੋਂ ੩੫੦ ਦੇ ਕਰੀਬ ਮੁਸਾਫ਼ਿਰ ਤੇ ਸਿੱਖ ਵਰਕਰ ਗ੍ਰਿਫ਼ਤਾਰ ਕਰਕੇ ਬਾਹਰ ਲੈ ਆਂਦੇ ਸਨ ।ਇਸ ਮੌਕੇ ਤੇ ਇੱਕ ਗਰਨੇਡ ਉਥੇ ਡਿੱਗਿਆ ,ਜਿਸ ਨਾਲ ਗੁਰਚਰਨ ਸਿੰਘ (ਸਕੱਤਰ ਅਕਾਲੀ ਦਲ),ਜੋ ਕਿ ਸੋਢੀ ਸੁਰਿੰਦਰ ਸਿੰਘ ਦੇ ਕਤਲ ਵਿੱਚ ਸ਼ਾਮਿਲ ਸੀ ਅਤੇ ਹੋਰ ਦਰਜ਼ਨਾ ਸਿੱਖ ਮਾਰੇ ਗਏ ਇਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸਨ ।ਭਾਰਤੀ ਫੋਜਾਂ ਮੁਤਾਬਿਕ ਇਹ ਗਰਨੇਡ ਖਾੜਕੂਆਂ ਨੇ ਸੁੱਟਿਆ ਸੀ ਅਤੇ ਇਸ ਦੇ ਜਵਾਬ ਵਿੱਚ ਫ਼ੌਜ ਨੇ ਗੋਲੀ ਚਲਾਈ ਇਸ ਦੋ ਪਾਸੜ ਜੰਗ ਵਿੱਚ ੭੦ ਤੋਂ ਵੱਧ ਲੋਕ ਮਾਰੇ ਗਏ ਸਨ ।ਪਰ ਦੀਜੇ ਪਾਸੇ ਖਾੜਕੂਆਂ ਦਾ ਕਹਿਣਾ ਹੈ ਇਹ ਗਰਨੇਡ ਫੌਜ ਨੇ ਹੀ ਸੁੱਟਿਆ ਸੀ ਕਿਉਂ ਕਿ ਫ਼ੌਜ ਨੁੰ ਗ੍ਰਿਫ਼ਤਾਰ ਕਰਨ ਦਾ ਨਹੀ ਬਲਕਿ ਹਰ ਇੱਕ ਨੂੰ (ਅਕਾਲੀ ਆਗੂਆਂ ਨੂੰ ਛੱਡ ਕੇ) ਮਾਰ ਦੇਣ ਦਾ ਹੁਕਮ ਹਾਸਿਲ ਸੀ ਇਹ ਗੱਲ ਇਸ ਵਾਕਿਆ ਤੋਂ ਵੀ ਸਾਬਿਤ ਹੁੰਦੀ ਹੈ ਕਿ ਸਾਢੇ ਚਾਰ ਵਜੇ ਇਕ ਇਹੋ ਜਿਹਾ ਬੰਬ ਉਥੇ ਹੀ ਹੋਰ ਸੁੱਟਿਆ ਗਿਆ,ਸਾਢੇ ਤਿੰਨ ਵਜੇ ਫ਼ੌਜ ਦਾ ਕਬਜ਼ਾ ਹੋਣ ਮਗਰੋਂ ਖਾੜਕੂਆਂ ਵੱਲੋਂ ਬੰਬ ਨਹੀਂ ਸੀ ਸੁੱਟਿਆ ਜਾ ਸਕਦਾ। ਇਸ ਦੂਜੇ ਗਰਨੇਡ ਨਾਲ ਵੀ ਬਹੁਤ ਸਾਰੇ ਸਿੱਖ ਮਾਰੇ ਗਏ ਇਨ੍ਹਾਂ ਮਰਨ ਵਾਲਿਆਂ ਵਿੱਚ ਕੋਈ ਫ਼ੌਜੀ ਨਹੀਂ ਸੀ ਜੇ ਖਾੜਕੂਆਂ ਨੇ ਅਜਿਹਾ ਐਕਸ਼ਨ ਕੀਤਾ ਹੁੰਦਾ ਤਾਂ ਉਹ ਘੱਟੋ-ਘੱਟ ਫੌਜੀਆਂ ਦੇ ਵਿੱਚ ਬੰਬ ਸੁਟਦੇ ।
ਤੇਜਾ ਸਿੰਘ ਸਮੁੰਦਰੀ ਹਾਲ ਤੋਂ ਬਾਅਦ ਸਵਾ ਪੰਜ ਵਜੇ ਗੁਰੂ ਨਾਨਕ ਨਿਵਾਸ ਤੇ ਵੀ ਕਬਜ਼ਾ ਕਰ ਲਿਆ ਗਿਆ ।ਇਥੋਂ ਵੀ ਢਾਈ ਤਿੰਨ ਸੋ ਮੁਸਾਫ਼ਿਰ ਗ੍ਰਿਫ਼ਤਾਰ ਕੀਤੇ ਗਏ ਸਵੇਰੇ ੯ ਵਜੇ ਗੁਰੂ ਰਾਮਦਾਸ ਨਿਵਾਸ ਦੇ ਤਹਿਖਾਨਿਆਂ 'ਚੋਂ ਵੀ ਸਿੱਖ ਗ੍ਰਿਫ਼ਤਾਰ ਕੀਤੇ ਗਏ ਸਵੇਰੇ ੧੦ ਵਜੇ ਤੱਕ ਫ਼ੌਜ ਨੇ ਗੁਰੂ ਰਾਮਦਾਸ ਨਿਵਾਸ ਤੇਜਾ ਸਿੰਘ ਸਮੁੰਦਰੀ ਹਾਲ ਅਤੇ ਗੁਰੂ ਨਾਨਕ ਨਿਵਾਸ ਤੇ ਪੂਰੀ ਤਰਾਂ੍ਹ ਕਬਜ਼ਾ ਕਰ ਲਿਆ ਸੀ ।ਇਸ ਵੇਲੇ ੯ ਵਜੇ ਪੂਰੀ ਤਰਾਂ੍ਹ ਕਬਜ਼ਾ ਕਰ ਲਿਆ ਸੀ ।ਇਸ ਵੇਲੇ ੯ ਕਮਾਊਂ ਦੀਆਂ ਦੋ ਕੰਪਨੀਆਂ ਗੁਰੂ ਰਾਮਦਾਸ ਸਰਾਂ ਅਤੇ ਇੱਕ-ਇੱਕ ਗੁਰੂ ਰਾਮਦਾਸ ਸਰਾਂ ਅਤੇ ਇੱਕ ਗੁਰੂ ਨਾਨਕ ਨਿਵਾਸ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕਾਬਜ਼ ਸਨ।ਇਨ੍ਹਾਂ ਤਿੰਨਾਂ ਥਾਵਾਂ ਤੇ ਕਬਜ਼ੇ ਦੌਰਾਨ ਫੌਜ ਨੂੰ ਹਰਮਿੰਦਰ ਸਿੰਘ ਸੰਧੂ ਤੇ ਮਨਜੀਤ ਸਿੰਘ (ਭਰਾ ਭਾਈ ਅਮਰੀਕ ਸਿੰਘ ),ਸੀਨੀਅਰ ਅਕਾਲੀ ਆਗੂਆਂ (ਜਥੇਦਾਰ ਟੌਹੜਾ 'ਲੋਂਗੋਵਾਲ)ਬੀਬੀ ਅਮਰਜੀਤ ਕੌਰ, ਭਾਨ ਸਿੰਘ,ਰਾਮੂਵਾਲੀਆਂ ਤੋਂ ਇਲਾਵਾ ਹੋਰ ਕੋਈ ਵੀ ਸਰਗਰਮ ਆਗੂ ਵਰਕਰ ਜਾਂ ਖਾੜਕੂ ਹੱਥ ਨਾ ਆਇਆ।ਇਨ੍ਹਾਂ ਮੋਰਚਿਆਂ ਵਿੱਚ ਹਾਜ਼ਿਰ ਬੱਬਰ ਖਾਲਸਾ ਵਰਕਰ ਤਾਂ ੫-੬ ਜੂਨ ਦੀ ਰਾਤ ਨੂੰ ਹੀ ਚੁੱਪ- ਚਾਪ ਉਥੋਂ ਨਿਕਲ ਗਏ ਸਨ ।
ਇੱਕ ਪਾਸੇ ਤਾਂ ਫ਼ੌਜ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਕਬਜ਼ਾ ਕਰ ਰਹੀ ਸੀ ਦੂਜੇ ਪਾਸੇ ਸ਼ਹਿਰ ਵਿੱਚ ਅਤੇ ਸ਼ਹਿਰ ਨੂੰ ਆਉਣ ਵਾਲੇ ਸਾਰੇ ਰਸਤਿਆਂ ਤੇ ਵੀ ਫ਼ੌਜ ਤਾਇਨਾਤ ਸੀ ਦਰਬਾਰ ਸਾਹਿਬ ਦੁਆਲੇ ੧੨ ਬਿਹਾਰ ਦਾ ਘੇਰਾ ਸੀ ਜਿਸ ਨੇ ਉਥੇ ਨਜ਼ਰ ਆਉਂਦੇ ਹਰ ਸਿੱਖ ਨੂੰ ਨਿਸ਼ਾਨਾ ਬਣਾਇਆ।੫੪ ਪਿਆਦਾ ਡਵੀਜ਼ਨ ਅੰਮ੍ਰਿਤਸਰ ਨੇ ਸਾਰੇ ਪਾਸਿਓਂ ਤੋਂ ਨਾਕਾ ਬੰਦੀ ਕੀਤੀ ਹੋਈ ਸੀ ।
ਬਰਾੜ ਮੁਤਾਬਿਕ ੬ ਜੂਨ ਦੀ ਰਾਤ ਤੱਕ ਅਕਾਲ ਤਖਤ ਸਾਹਿਬ ਤੇ ਪੂਰਾ ਕਬਜ਼ਾ ਹੋ ਚੁੱਕਾ ਸੀ ।੨੬ ਮਦਰਾਸ ਰੈਜਮੈਂਟ ਨੇ ਤਖਤ ਸਾਹਿਬ ਦੇ ਅੰਦਰ ਦਾਖਿਲ ਹੋ ਕਿ ਸਿਰਫ ਇੱਕ ਬੰਦਾ ਹੀ ਗ੍ਰਿਫ਼ਤਾਰ ਕੀਤਾ ।ਬਾਕੀ ਸਾਰੇ ਸ਼ਹੀਦ ਹੋ ਚੁੱਕੇ ਸਨ ਬਰਾੜ ਮੁਤਾਬਿਕ ਇਸ ਵੇਲੇ ਤੱਕ ਬਾਬਾ ਜਰਨੈਲ ਸਿੰਘ,ਭਾਈ ਅਮਰੀਕ ਸਿੰਘ ,ਜਨਰਲ ਸ਼ੁਬੇਗ ਸਿੰਘ ਅਤੇ ੩੮ ਹੋਰ ਸਿੰਘਾਂ ਦੀਆਂ ਲਾਸ਼ਾ(ਸਰੀਰ) ਅਕਾਲ ਤਖਤ ਸਾਹਿਬ ਦੇ ਤਹਿਖ਼ਾਨੇ 'ਚੋਂ ਮਿਲੀਆਂ।
ਭਾਰਤੀ ਫੌਜ ਨੇ ੬ ਜੂਨ ਸਵੇਰ ਤਕ ਗੁਰੂ ਰਾਮਦਾਸ ਸਰਾਂ,ਤੇਜਾ ਸਿੰਘ ਸਮੁੰਦਰੀ ਹਾਲ,ਗੁਰੂ ਨਾਨਕ ਨਿਵਾਸ 'ਤੇ ਕਬਜ਼ਾ ਕਰ ਲਿਆ ਸੀ ,ਇੰਞ ਹੀ ਦੂਜੇ ਪਾਸੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਤੇ ਤਾਂ ੫ ਜੂਨ ਦੀ ਅੱਧੀ ਰਾਤ ਤੋਂ ਬਾਅਦ ਕੁਝ ਤਕਰੀਬਨ ਡੇਢ ਵਜੇ ਭਾਰਤੀ ਫ਼ੌਜ ਕਾਬਜ਼ ਹੋ ਚੁੱਕੀ ਸੀ ਇਨ੍ਹਾਂ ਸਾਰਾਂਵਾਂ ਥਾਂਵਾਂ ਤੇ ਕਬਜ਼ਾ ਕਰਨ ਮਗਰੋਂ ਭਾਰਤੀ ਫ਼ੌਜ ਨੇ ਸਿੱਖ ਰੈਫ਼ਰੈਂਸ ਲਾਇਬ੍ਰ੍ਰੇਰੀ ਵਿੱਚੋਂ ਸਾਰਾ ਸਮਾਨ ਚੁੱਕ ਲਿਆ ਅਤੇ ਅਲਮਾਰੀਆਂ ਵਗੈਰਾ ਨੂੰ ਅੱਗ ਲਾ ਦਿੱਤੀ।ਇੰਞ ਹੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਰਿਕਾਰਡ ਵੀ ਚੁੱਕ ਫੌਜ ਲੈ ਗਈ ਤੇ ਇਨ੍ਹਾਂ ਇਮਾਰਤਾਂ ਨੂੰ ਵੀ ਅੱਗ ਲਾ ਦਿੱਤੀ ।ਬਰਾੜ ਨੇ ਆਪਣੇ ਪ੍ਰਾਪੇਗੰਡਾ ਵਾਸਤੇ ਲਿਖੀ ਕਿਤਾਬ ਵਿੱਚ ਇਸਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਕਿ ਫਾਇਰਿੰਗ ਵਿੱਚ ਲਾਇਬ੍ਰੇਰੀ ਜਾਂ ਸ਼੍ਰੌਮਣੀ ਕਮੇਟੀ ਤੇ ਅਕਾਲੀ ਦਲ ਦੇ ਦਫ਼ਤਰਾਂ ਨੂੰ ਅੱਗ ਲੱਗੀ ਸੀ ਇਨ੍ਹਾਂ ਦਾ ਰਿਕਾਰਡ ਚੁੱਕਣ ਅਤੇ ਅਤੇ ਮਗਰੋਂ ਇਮਾਰਤ ਨੂੰ ਅੱਗ ਲਾਉਣ ਬਾਰੇ ਕਈ ਚਸ਼ਮਦੀਦ ਗਵਾਹਾਂ ਨੇ ਤਸਦੀਕ ਕੀਤੀ ਹੈ।
ਦਰਬਾਰ ਸਾਹਿਬ ਵਿੱਚ ਤਕਰੀਬਨ ਇੱਕ ਹਜ਼ਾਰ ਦੇ ਕਰੀਬ ਯਾਤਰੂ ਗ੍ਰਿਫ਼ਤਾਰ ਕੀਤੇ ਗਏ ਸਨ।ਇਨਾਂ੍ਹ ਵਿੱਚ ਕੁਝ ਉਹ ਵੀ ਸਨ,ਜੋ ਨਛੱਤਰ ਸਿੰਘ ਪਹਿਲਵਾਨ ਦੇ ਜਥੇ ਵਿੱਚ ਅਗਲੇ ਦਿਨ ਗ੍ਰਿਫ਼ਤਾਰੀ ਦੇਣ ਵਾਸਤੇ ਆਏ ਹੋਏ ਸਨ।ਇਨ੍ਹਾਂ ਵਿੱਚੋਂ ਸ਼ਾਇਦ ਇੱਕ ਵੀ ਖਾੜਕੂ ਨਹੀਂ ਸੀ ਕਿਉਂ ਕਿ ਖਾੜਕੂ ਜਾਂ ਤਾਂ ਲੜਦੇ ਹੋਏ ਜਾਨ ਦੇ ਗਏ ਸਨ ਜਾਂ ਫਿਰ ਮਕਾਨਾਂ ਵਿਚੋਂ ਦੀ ਹੁੰਦੇ ਹੋਏ ਖਿਸਕ ਗਏ ਸਨ ।ਦੋ ਚਾਰ ਨੋਜੁਆਨ ਅਜਿਹੇ ਸਨ ਜਿੰਨਾਂ ਦੇ ਹੱਥਾਂ ਨੂੰ ਸੁੰਘ ਕੇ ਫ਼ੌਜ ਨੇ ਪਤਾ ਲਾਇਆ ਕੇ ਉਨ੍ਹਾਂ ਨੇ ਗੋਲੀਆਂ ਚਲਾਈਆਂ ਸਨ ਜਿਹੜੇ ਇਸ ਕਿਸਮ ਦੇ ਲੋਕ ਨਿਕਲੇ ਫ਼ੌਜ ਨੇ ਉਨ੍ਹਾਂ ਨੂੰ ਲਾਈਨ ਵਿੱਚ ਖੜਾ ਕਰਕੇ ਗੋਲੀ ਮਾਰ ਦਿੱਤੀ।ਇੰਞ ਹੀ ਫੜੇ ਹੋਏ ਲੋਕਾਂ ਵਿਚੋਂ ਕੋਈ ੨੦ ਕੁ ਨੌਜੁਆਨਾ ਦੇ ਹੱਥ ਪਿਛੇ ਬੰਨ੍ਹ ਕੇ ਗੋਲਆਿਂ ਨਾਲ ਉਡਾ ਦਿੱਤੇ ।ਇਹ ਖ਼ਬਰ ਬਰਤਾਨਵੀ ਪ੍ਰੈਸ ਨੇ ਵੀ ਦਿੱਤੀ ਸੀ।ਗ੍ਰਿਫ਼ਤਾਰ ਸਿੱਖਾਂ ਨੂੰ ਟਰੱਕਾਂ ਵਿੱਚ ਤੂੜ ਕੇ ਛਾਉਣੀ ਵਿੱਚ ਲਿਜਾਇਆ ਗਿਆ ਅਤੇ ਛੋਟੇ-ਛੋਟੇ ਕਮਰਿਆਂ ਵਿੱਚ ਬੰਦ ਕਰ ਦਿੱਤਾ ਗਿਆ ਇਨ੍ਹਾਂ ਵਿਚੋਂ ਕਈ ਸਾਹ ਘੁੱਟਣ ਕਰਕੇ ਅਤੇ ਕਈ ਪਿਆਸ ਨਾਲ ਤੜਫ-ਤੜਪ ਕੇ ਮਰ ਗਏ।ਦਰਬਾਰ ਸਾਹਿਬ ਵਿੱਚ ਵੀ ਗ੍ਰਿਫ਼ਤਾਰ ਕੀਤੇ ਸਿੱਖਾਂ ਵਿੱਚ ਕਈ ਫ਼ੌਜੀਆਂ ਦੇ ਬੱਟਾਂ ਨਾਲ ਅਤੇ ਕਈ ਪਿਆਸ ਨਾਲ ਮਰ ਗਏ ।
ਭਾਵੇਂ ਸਰਕਾਰੀ ਰਿਪੋਰਟ ਵਿੱਚ ਮਰਨ ਵਾਲਿਆਂ ਵਿੱਚ ਸਿਰਫ ੮੩ ਫ਼ੌਜੀ ੪੯੩ ਸਿੱਖ ਸਨ ਪਰ ਗ਼ੈਰ ਸਰਕਾਰੀ ਰਿਪੋਰਟਾਂ ਮੁਤਾਬਿਕ ਹਜ਼ਾਰਾਂ ਫ਼ੌਜੀ ੧੦੦ ਦੇ ਕਰੀਬ ਖਾੜਕੂ ਅਤੇ ੫੦੦੦ ਸਿੱਖ ਤੇ ਬੰਗਲਾ ਦੇਸ਼ੀ ਮੁਸਾਫ਼ਿਰ ਮਾਰੇ ਗਏ ਸਨ ।ਸਰਕਾਰੀ ਵਾਈਟ ਪੇਪਰ ਮੁਤਾਬਿਕ ਹੋਰ ਗੁਰਦੁਆਰਿਆਂ 'ਚ ਹਮਲੇ ਦੌਰਾਨ ੯ ਹੋਰ ਫ਼ੌਜੀ ਅਤੇ ੬੧ ਸਿੱਖ ਮਾਰੇ ਗਏ ਸਨ।ਸਰਕਾਰ ਨੇ ੨੮੭ ਫ਼ੌਜੀਆਂ ਦਾ ਜ਼ਖਮੀਂ ਹੋਣਾ ਅਤੇ ੧੨੧ ਸਿਖਾਂ ਦਾ ਫੱਟੜ ਹੋਣਾ ਵੀ ਮੰਨਿਆਂ ਹੈ ਇਸੇ ਰਿਪੋਰਟ 'ਚ ਸਰਕਾਰ ਨੇ ਦਰਬਾਰ ਸਾਹਿਬ'ਚੋਂ ੧੫੯੨ ਹੋਰ ਗੁਰਦੁਆਰਿਆਂ 'ਚੋਂ ੭੯੬ ਤੇ ਬਾਕੀ ਜਗਾ੍ਹ ਤੋਂ ੨੩੨੪ (ਕੁੱਲ ੪੭੧੨)ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਮੰਨੀਆਂ ਹਨ।
ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਰਤੀ ਫ਼ੌਜ ਦੇ ੧੯੬੫ ਅਤੇ ੧੮੭੧ ਦੀ ਭਾਰਤ ਪਾਕਿਸਤਾਨ ਦੀ ਲੜਾਈ ਤੋਂ ਵੱਧ ਅਸਲਾ ਵਰਤਿਆ ਅਤੇ ਉਸ ਤੋਂ ਵੀ ਵੱਧ ਫ਼ੌਜੀ ਮਰਵਾਏ।ਜਿਥੋਂ ਤੱਕ ਸਿੱਖਾਂ ਦੀ ਲੜਾਈ ਦਾ ਸਵਾਲ ਹੈ ਉਹ ਦੋ ਢਾਈ ਸੋ ਹੋਣ ਦੇ ਬਾਵਜੂਦ ਹਜ਼ਾਰਾਂ ਦੇ ਨਾਲ ਐਵੇਂ ਜ਼ਰਾ ਮਾਸਾ ਹਥਿਆਰਾਂ ਨਾਲ ਹੈਰਾਨੀਕੁੰਨ ਹੱਦ ਤੱਕ ਲੜੇ। ਦਰਅਸਲ ਇਹ ਇੱਕ ਦਿਖ ਦੀ (ਸ਼ੇਮਬੋਲਚਿ) ਲੜਾਈ ਸੀ ਜਿਸ ਵਿੱਚ ਅਸਲ ਜਿੱਤ ਖਾੜਕੂਆਂ ਦੀ ਸੀ ਜਿੰਨਾਂ ਨੇ ਏਨੀ ਵੱਡੀ ਫ਼ੌਜ ਜਿਸ ਕੋਲ ਦੁਨੀਆਂ ਦੇ ਸਭ ਤੋਂ ਵਧੀਆਂ ਹਥਿਆਰ ਸਨ,ਨੂੰ ਇਨ੍ਹੇ ਥੋੜੇ ਅਸਲੇ ਅਤੇ ਚੰਦ ਇੱਕ ਸਾਥੀਆਂ ਦੀ ਮੱਦਦ ਨਾਲ ਤਿੰਨ ਦਿਨ ਇੰਨੀ ਕੁ ਜਗ੍ਹਾ ਵੀ ਨਾ ਜਿੱਤਣ ਦਿੱਤੀ।ਸਿੱਖਾਂ ਨੇ ਇਹੋ ਜਿਹੀਆਂ ਲੜਾਈਆਂ ਪਹਿਲਾਂ ੭-੮ ਦਸੰਬਰ ੧੭੦੫ ਨੂੰ ਚਮਕੌਰ ਸਾਹਿਬ ,੨੯ ਦਸੰਬਰ ੧੭੦੫ ਨੂੰ ਖਿਦਰਾਣੇ ਦੀ ਢਾਬ ਤੇ ,੧੧ ਨਵੰਬਰ ੧੭੫੭ ਅਤੇ ੧ ਦਸੰਬਰ ੧੭੬੪ ਨੂੰ ਅੰਮ੍ਰਿਤਸਰ ਵਿੱਚ ਪਹਿਲਾਂ ਵੀ ਲੜੀਆਂ ਸਨ।ਇਸ ਤੋਂ ਇਲਾਵਾ ਬੋਤਾ ਸਿੰਘ ਗਰਜਾ ਸਿੰਘ ਦਾ ਕਾਰਨਾਮਾ ਵੀ ਸਿੱਖ ਤਵਾਰੀਖ 'ਚ ਇੱਕ ਮਿਸਾਲ ਵਜੋਂ ਹਰ ਇੱਕ ਨੂੰ ਚੇਤੇ ਸੀ ।
ਦਰਬਾਰ ਸਾਹਿਬ'ਚ ਤਬਾਹੀ ਕਰਨ ਮਗਰੋਂ ਜਦੋਂ ਫੌਜੀ ਬਾਹਰ ਨਿਕਲੇ ਤਾਂ ਸ਼ਹਿਰ ਦੇ ਹਿੰਦੂਆਂ ਨੇ ਫ਼ੌਜੀਆਂ ਦੀ ਇਸ ਕਾਰਨਾਮੇ ਤੇ ਮਠਿਆਈਆਂ ਫਲ,ਦੁੱਧ ਵਗੈਰਾ ਨਾਲ ਸੇਵਾ ਕੀਤੀ ਤੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ।ਹਿੰਦੂਆਂ ਨੇ ਇਸ ਤੇ ਭੰਗੜੇ ਵੀ ਪਾਏ ਤੇ ਖੁਸ਼ੀਆਂ ਮਨਾਈਆਂ ਇਸ ਤੋਂ ਜ਼ਾਹਿਰ ਹੁੰਦਾ ਸੀ ਕਿ ਇਹ ਲੜਾਈ ਹਿੰਦੂ ਸਿੱਖ ਲੜਾਈ ਬਣਾ ਕੇ ਲੜੀ ਗਈ ਸੀ ਨਾ ਕਿ ਖਾੜਕੂਆਂ ਜਾਂ ਭਿੰਡਰਾਵਾਲਿਆਂ ਦੇ ਖਿਲਾਫ਼।ਫਿਰ ਏਨਾ ਹੀ ਬਸ ਨਹੀਂ ਭਾਰਤੀ ਫ਼ੌਜ ਨੇ ਤਿੰਨ ਦਰਜ਼ਨ ਤੋਂ ਵੱਧ ਹੋਰ ਗੁਦੁਆਰਿਆਂ ਤੇ ਵੀ ਹਮਲਾ ਕੀਤਾ ।ਇਨ੍ਹਾਂ ਹਮਲਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਪਟਿਆਲਾ,ਤਰਨਤਾਰਨ ,ਮੁਕਤਸਰ,ਮੋਗਾ,ਫਤਹਿਗੜ੍ਹ ਵਿੱਚ ਹੋਇਆ ਸੀ।
ਦੂਜੇ ਪਾਸੇ ਜਦੋਂ ਪੰਜਾਬ ਭਰ ਵਿੱਚ ਸਿੱਖਾਂ ਨੂੰ ਖ਼ਬਰਾਂ ਮਿਲੀਆਂ ਕਿ ਫ਼ੌਜ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਹੈ ਤਾਂ ਹਜ਼ਾਰਾਂ ਸਿੱਖਾਂ ਨੇ ਅਮ੍ਰਿਤਸਰ ਵੱਲ ਨੂੰ ਕੂਚ ਕਰ ਦਿੱਤਾ ਮਾਲਵੇ ਦੁਆਬੇ ਤੇ ਮਾਝੇ ਵੱਲੋਂ ਸਿੱਖ ਅੰਮ੍ਰਿਤਸਰ ਵੱਲ ਚਲ ਪਏ ਭਾਰਤੀ ਫ਼ੌਜ ਨੇ ਹਰ ਪਾਸੇ ਨਾਕੇ ਲਾਏ ਹੋਏ ਸਨ ਤੇ ਤੋਪਾਂ ਬੀੜੀਆਂ ਹੋਈਆਂ ਸਨ ਖਾਸ ਕਰਕੇ ਹਰੀ ਕੇ ਪੱਤਣ 'ਤੇ ਅਤੇ ਤਰਨਤਾਰਨ ਵੱਲ ।ਫ਼ੌਜ ਨੇ ਇੱਧਰ ਆਉਂਦੇ ਸਿੱਖਾਂ ਤੇ ਗੋਲੀਆਂ ਚਲਾਈਆਂ ਜਿਸ ਨਾਲ ਸ: ਗੁਰਬਚਨ ਸਿੰਘ ਤੁੜ ਸਾਬਕਾ ਐਮ.ਪੀ ਅਤੇ ਸੈਂਕੜੇ ਸਿੱਖ ਮਾਰੇ ਗਏ।ਇੱਕ ਸੋਮੇ ਮੁਤਾਬਿਕ ਫ਼ੌਜ ਨੇ ਹੈਲੀਕੈਪਟਰਾਂ ਰਾਹੀਂ ਵੀ ਗੋਲੀਆਂ ਚਲਾਈਆਂ।
ਜਦੋਂ ਇਸ ਹਮਲੇ ਦੀਆਂ ਖ਼ਬਰਾਂ ਫ਼ੌਜੀ ਸਿੱਖਾਂ ਤੱਕ ਪੁਜੀਆਂ ਤਾਂ ਉਨ੍ਹਾਂ ਨੇ ਵੀ ਭਾਰਤੀ ਫ਼ੌਜ ਦੇ ਖਿਲ਼ਾਫ਼ ਬਗਾਵਤ ਕਰ ਦਿੱਤੀ ਅਤੇ ਅੰਮ੍ਰਿਤਸਰ ਵੱਲ ਚਲ ਪਏ ।ਸਭ ਤੋਂ ਵੱਡੀ ਬਗਾਵਤ ਰਾਮਗੜ੍ਹ ,ਗੰਗਾਨਗਰ,ਜੰਮੂ ਵਿੱਚ ਹੋਈ ਸੀ ।ਸਿੱਖ ਰੈਜਮੈਂਟਾਂ ਵਿੱਚੋਂ ਹਜ਼ਾਰਾਂ ਸਿੱਖ ਫੌਜੀਆਂ ਨੇ ਬਗਾਵਤ ਕੀਤੀ ਅਤੇ ਅੰਮ੍ਰਿਤਸਰ ਵੱਲ ਚੱਲ ਪਏ ।ਇਨ੍ਹਾਂ ਸਿੱਖਾਂ ਨੂੰ ਭਾਰਤੀ ਫ਼ੌਜ ਨੇ ਰਾਹ ਵਿੱਚ ਰੋਕ ਕੇ ਮੁਕਾਬਲਾ ਕਰਕੇ ਜਾਂ ਤਾਂ ਮਾਰ ਦਿੱਤਾ ਜਾਂ ਤਾਂ ਗ੍ਰਿਫ਼ਤਾਰ ਕਰ ਲਿਆ ਇੱਕ ਸੋਮੇ ਮੁਤਾਬਿਕ ਬਹੁਤ ਸਾਰੇ ਫੌਜੀਆਂ ਨੇ ਬਗਾਵਤ ਕੀਤੀ ਸੀ ਕਿ ਜਿੰਨਾਂ੍ਹ ਵਿਚੋਂ ਕਈਆਂ ਦਾ ਕਦੀ ਵੀ ਪਤਾ ਥਹੁ ਨਹੀਂ ਲੱਗਿਆ ਕਈ ਲੋਕਾਂ ਦਾ ਖਿਆਲ ਹੈ ਕਿ ਉਹ ਪਾਕਿਸਤਾਨ ਚਲੇ ਗਏ ਤੇ ਉਥੇ ਕੈਦ ਕਰ ਲਏ ਗਏ ਸਨ ।ਭਾਰਤ ਵਿੱਚ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਧਰਮੀ ਫੌਜੀਆਂ ਦੇ ਫ਼ੌਜ ਨੇ ਕੋਟ ਮਾਰਸ਼ਲ ਸਮਰੀ ਟਰਾਇਲ ਕੀਤੇ ਤੇ ਉਨ੍ਹਾਂ ਨੂੰ ਕੈਦਾਂ ਦੀਆਂ ਸਜ਼ਾਵਾਂ ਦਿਤੀਆਂ ਅਤੇ ਨਾਲ ਹੀ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਗਿਆ ।
ਦਰਬਾਰ ਸਾਹਿਬ ਦੇ ਹਮਲੇ ਦੇ ਖਿਲਾਫ ਭਗਤ ਪੂਰਨ ਸਿੰਘ,ਡਾ ਗੰਡਾ ਸਿੰਘ,ਸਾਧੂ ਸਿੰਘ ਹਮਦਰਦ ਵਗੈਰਾ ਨੇ ਪਦਮ ਸ੍ਰੀ ਖਿਤਾਬ ਵਾਪਿਸ ਕਰ ਦਿੱਤੇ ।ਚਰਨਜੀਤ ਸਿੰਘ ਕੋਕਾ ਕੋਲਾ ਤੇ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਵੀ ਅਸਤੀਫ਼ੇ ਦੇ ਦਿੱਤੇ।ਸਿਮਰਨਜੀਤ ਸਿੰਘ ਮਾਨ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ।ਅਜਿਹੇ ਰੋਸ ਹੋਰ ਵੀ ਸਿੱਖਾਂ ਨੇ ਜ਼ਾਹਿਰ ਕੀਤੇ ਸਨ।
ਵਿਦੇਸ਼ਾਂ ਵਿੱਚ ਸਿੱਖਾਂ ਨੇ ਹਰ ਪਾਸੇ ਜ਼ਬਰਦਸਤ ਰੋਸ ਜਲੂਸ ਕੱਢੇ।ਸਭ ਤੋਂ ਵੱਡੇ ਜਲੂਸ ਲੰਡਨ,ਵਾਸ਼ਿਗਟਨ,ਵੈਨਕੂਵਰ,,ਟਰਾਂਟੋ,ਓਸਲੋ ਵਗੈਰਾ ਵਿੱਚ ਕੱਢੇ ਗਏ ਸਨ ਇਨ੍ਹਾਂ ਵਿੱਚ ਲੱਖਾਂ ਸਿੱਖਾਂ ਨੇ ਹਿੱਸਾ ਲਿਆ।
ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵਿੱਚ ਪੰਜਾਬ ਦੇ ਪਿਡਾਂ ਵਿੱਚ ਫ਼ੌਜ ਨੇ ਹਜ਼ਾਰਾਂ ਨੌਜੁਵਾਨ ਸਿੱਖ ਗ੍ਰਿਫ਼ਤਾਰ ਕੀਤੇ ਇਨ੍ਹਾਂ ਵਿਚੋਂ ਤਾਂ ਕਈ ਫ਼ੌਜ ਨੇ ਮਾਰ ਮਕਾਏ ਅਤੇ ਕੁਝ ਜੇਲਾਂ੍ਹ ਵਿੱਚ ਸੁੱਟ ਦਿੱਤੇ ਗਏ ।
ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਸਤੰਬਰ ੧੯੮੪ ਤੱਕ ੮ ਮਹੀਨੇ ਤੱਕ ਕਬਜ਼ਾ ਕਾਇਮ ਰੱਖਿਆ।੬ ਜੂਨ ਤੋਂ ੮ ਜੂਨ ਤੱਕ ਦਰਬਾਰ ਸਾਹਿਬ ਵਿੱਚ ਕੀਰਤਨ ਹੀ ਨਹੀਂ,ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਹੋਣ ਦਿੱਤਾ ਗਿਆ ਸੀ ।ਅਜਿਹਾ ਪਿਛਲੇ ੨੨੦ ਸਾਲਾਂ ਪਹਿਲੀ ਵਾਰੀ ਹੋਇਆ।ਇਸ ਮਗਰੋਂ ਵੀ ਦਰਬਾਰ ਸਾਹਿਬ ਫ਼ੌਜ ਦੀ ਨਿਗਰਾਨੀ ਹੇਠ ਹੀ ਖੁਲਦਾ ਤੇ ਬੰਦ ਹੁੰਦਾ ਰਿਹਾ ਪਰ ਕਿਸੇ ਨੂੰ ਵੀ ਅੰਦਰ ਜਾਣ ਦੀ ਇਜ਼ਾਜ਼ਤ ਨਹੀਂ ਹੁੰਦੀ ਸੀ ।
ਹਮਲੇ ਦੌਰਾਨ ਅਕਾਲ ਤਖਤ ਸਾਹਿਬ ਦੀ ਇਮਾਰਤ ਬੁਰੀ ਤਰਾਂ੍ਹ ਤਬਾਹ ਹੋ ਗਈ ਸੀ ਪਰ ਇਥੋਂ ਦਾ ਮੁੱਖ ਸੇਵਾਦਾਰ ਕਿਰਪਾਲ ਸਿੰਘ ਟੀ.ਵੀ ਤੇ ਰੀਲੇਅ ਕੀਤੀ ਗਈ ਇੱਕ ਕੈਸਟ ਵਿੱਚ ਕੋਠਾ ਸਾਹਿਬ ਠੀਕ ਠਾਕ ਹੈ ਆਖ ਕੇ ਝੂਠ ਬੋਲ ਰਿਹਾ ਸੀ ਸ਼ਾਇਦ ਫ਼ੌਜ ਦੀ ਗੋਲੀ ਤੋਂ ਡਰ ਕੇ ਜਾਨ ਬਚਾਉਣ ਤੇ ਵਾਸਤੇ

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>