Tuesday, February 15, 2011

ਦਰਬਾਰ ਸਾਹਿਬ ਤੇ ਜੂਨ ੧੯੮੪ ਦੇ ਹਮਲੇ ਦਾ ਅਸਲ ਵੇਰਵਾ- ਡਾ: ਹਰਜਿੰਦਰ ਸਿੰਘ ਦਿਲਗੀਰ

ਇੰਦਰਾ ਨੇ ਆਪਣੀ ਸਾਰੀ ਸਿਆਸੀ ਜ਼ਿੰਦਗੀ ਇਕੋ ਇੱਕ ਨਿਸ਼ਾਨਾ ਰੱਖਿਆ ਹੋਇਆ ਸੀ ।ਇਹ ਸੀ ਅਗਲੀਆਂ ਚੋਣਾਂ ਕਿਵੇ ਜਿੱਤੀਆਂ ਜਾਣ? ਉਸ ਦਾ ਹਰ ਐਕਸ਼ਨ ਆ ਰਹੀਆਂ ਚੋਣਾ ਵਾਸਤੇ ਇੱਕ ਪੈਂਤੜਾ ਹੋਇਆ ਕਰਦਾ ਸੀ ।ਅਜਿਹਾ ਕਰਦਿਆਂ ਉਸ ਨੂੰ ਕੋਈ ਫਿਕਰ ਨਹੀਂ ਸੀ ਹੁੰਦਾ ਉਹ ਭਾਰਤ ਵਾਸਤੇ ਕਿੰਨਾਂ ਖਤਰਾ ਪੈਦਾ ਕਰ ਦੇਵੇਗੀ ਜਾਂ ਮੁਲਕ ਟੁਕੜੇ-ਟੁਕੜੇ ਹੋਣ ਵੱਲ ਇੱੱਕ ਕਦਮ ਅੱਗੇ ਤੁਰ ਪਵੇਗਾ ਜਾਂ ਮੁਲਕ ਦੀ ਮਾਲੀ ਹਾਲਤ ਤਬਾਹ ਹੋ ਜਾਵੇਗੀ ।ਉਸ ਨੂੰ ਸਿਰਫ ਚੋਣ ਜਿੱਤਣਾ ਹੀ ਸੁਝਦਾ ਸੀ,ਤੇ ਇਸ ਵਾਸਤੇ ਸਭ ਕੁਝ ਕਰਨ ਵਾਸਤੇ ਜਾਂ ਦਾਅ ਤੇ ਲਾਉਣ ਵਾਸਤੇ ਤਿਆਰ ਹੁੰਦੀ ਸੀ ।
੧੯੮੨ ਵਿੱਚ ਸ਼੍ਰੌਮਣੀ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਾਇਆ ਹੋਇਆ ਸੀ ਇਸ ਮੋਰਚੇ ਦੇ ਨਾਲ-ਨਾਲ ਭਿੰਡਰਾਂ ਮਹਿਤਾ ਜਥੇ(ਮੁਖੀ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ) ਬੱਬਰ ਖਾਲਸਾ (ਮੋਢੀ ਜਥੇਦਾਰ ਤਲਵਿੰਦਰ ਸਿਘ)ਇਸ ਦੇ ਇੱਕ ਹਿੱਸੇ ਬੱਬਰ ਖਾਲਸਾ (ਐਕਟਿੰਗ ਮੁਖੀ ਸ: ਸੁਖਦੇਵ ਸਿੰਘ ਦਾਸੂਵਾਲ)ਤੇ ਕੁਝ ਅਜ਼ਾਦ ਜਥੇਬੰਦੀਆਂ ਨੇ ਹੱਥਿਆਰ ਬੰਦ ਜਦੋ-ਜਹਿਦ ਵੀ ਸ਼ੁਰੂ ਕੀਤੀ ਹੋਈ ਸੀ।ਇਸ ਮੋਰਚੇ ਵਿੱਚ ਸਿੱਖ ਕੌਮ ਨੇ ਸਾਬਿਤ ਕਰ ਦਿੱਤਾ ਕਿ ਇਕ ਮੁੱਠ ਹੋ ਕੇ ਉਹ ਆਪਣੇ ਹੱਕ ਲੈਣ ਵਾਸਤੇ ਡਟੀ ਹੋਈ ਹੈ ।
ਸਿੱਖ-ਏਕਤਾ ਵੇਖ ਕੇ ਇੰਦਰਾ ਨੇ ਅਕਾਲੀ ਦਲ ਦੇ ਗੱਲਬਾਤ ਦਾ ਨਵਾ ਸੱਦਾ ਦੇ ਦਿੱਤਾ ।ਉਂਞ ਤਾਂ ਇਹ ਗੱਲਬਾਤ ਨਵੰਬਰ ੧੯੮੨ ਤੋਂ ਹੀ ਚੱਲ ਰਹੀ ਸੀ ਅਤੇ ੧੬-੧੭ ਨਵੰਬਰ ੧੯੮੨ ਤੇ ੧੭ ਜਨਵਰੀ ੧੯੮੩ ਵਿੱਚ ਵੀ ਹੋ ਚੁੱਕੀ ਸੀ ਪਰ ਮਾਰਚ ੧੯੮੪ ਵਿੱਚ ਇੰਦਰਾ ਨੇ ਅਕਾਲੀਆਂ ਨੂੰ ਇੱਕ ਵਾਰ ਫੇਰ ਸੱਦਾ ਦੇ ਦਿੱਤਾ।ਅਕਾਲੀਆਂ ਤੇ ਸੈਂਟਰ ਸਰਕਾਰ ਵਿੱਚ ਇਹ ਮੁਲਾਕਾਤਾਂ ਖੁਫੀਆ ਤੌਰ ਤੇ ਹੋ ਰਹੀਆਂ ਸਨ।ਇਨ੍ਹਾਂ ਵਿਚੋਂ ਅਹਿਮ ਸਨ,੨੪ ਜਨਵਰੀ ੧੯੮੧,੨੮ ਮਾਰਚ ੧੯੮੪ ਤੇ ੨੧ ਅਪ੍ਰੈਲ ੧੯੮੪ ਦੀਆਂ ਮੁਲਾਕਾਤਾਂ।ਪਰ ਆਖਰੀ ਮੁਲਾਕਾਤ ੨੬ ਮਈ ੧੯੮੪ ਦੇ ਦਿਨ ਹੋਈ ਸੀ।ਇੰਦਰਾ ਵੱਲੋਂ ਮੁਲਾਕਾਤਾਂ ਦਾ ਸਿਲਸਿਲਾ ਦਰਅਸਲ ਸਿਰਫ ਦਿਖਾਵੇ ਦੀ ਕਾਰਵਾਈ ਸੀ ਤਾਂ ਜੋ ਅਕਾਲੀ ਇਹ ਸਮਝਣ ਕੇ ਇੰਦਰਾ ਗਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਵਾਸਤੇ ਖ਼ਾਹਿਸ਼ਮੰਦ ਹੈ,ਪਰ ਇਹ ਸਭ ਇੰਦਰਾ ਦੀ ਚਾਲ ਸੀ ਹਕੀਕਤ ਇਹ ਹੈ ਕਿ ਇਂੰਦਰਾ ਨੇ ਦੂਹਰਾਦੂਨ ਦੀਆਂ ਪਹਾੜੀਆਂ ਵਿੱਚ ਚਕਰਾਤਾ ਨਾਂ ਦੀ ਛਾਉਣੀ ਫ਼ੌਜੀ ਵਿੱਚ ਦਰਬਾਰ ਸਾਹਿਬ ਤੇ ਅਕਾਲ ਤਖਤ ਦਾ ਮਾਡਲ ਬਣਾ ਕੇ ਹਮਲਾ ਕਰਨ ਦੀਆਂ ਕਈ ਚਿਰ ਤੋਂ ਮਸ਼ਕਾਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਸਨ।ਇੰਦਰਾ ਚਾਹੁੰਦੀ ਸੀ ਕਿ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਕੇ ਇੱਕ ਪਾਸੇ ਤਾਂ ਸਿੱਖਾਂ ਵਿੱਚ ਦਹਿਸ਼ਤ ਫੈਲਾਈ ਜਾਵੇ ਤੇ ਦੂਜਾ ਸਿੱਖਾਂ ਦੇ ਖਿਲਾਫ ਦਹਿਸ਼ਤਗਰਦੀ ਤੇ ਮੁਲਕ ਨਾਲ ਗਦਾਰੀ ਦਾ ਪ੍ਰਾਪੇਗੰਢਾ ਕਰਕੇ ਹਿੰਦੂ-ਵੋਟ ਹਾਸਿਲ ਕੀਤੀ ਜਾ ਸਕੇ ।ਲੋਕ ਸਭਾ ਦੀਆਂ ਚੋਣਾ ਅਗਲੇ ਸਾਲ ਹੋਣ ਵਾਲੀਆਂ ਸਨ ਇਸ ਸੂਰਤ ਵਿੱਚ ਐਂਟੀ-ਸਿੱਖ ਕਾਰਡ ਵਧੀਆ ਕੈਸ਼ ਹੋ ਸਕਦਾ ਸੀ ।ਉਦੋਂ ਗੈਰ ਕਾਂਗਰਸੀ ਪਾਰਟੀਆਂ ਨੂੰ ਇੰਦਰਾ ਦੀ ਇਸ ਤਕਰੀਬ ਦਾ ਪਤਾ ਨਾਂ ਲੱਗਿਆ ਅਤੇ ਉਹ ਬੇ-ਧਿਆਨੇ ਹੀ ਇੰਦਰਾ ਦੇ ਜਾਲ ਵਿੱਚ ਫਸਦੇ ਗਏ ।
ਮਈ ਦੇ ਆਖਰੀ ਹਫਤੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਉਤੇ ਹਮਲੇ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਸਨ।ਇਸ ਹਾਲਤ ਵਿੱਚ ਇੰਦਰਾ ਨੇ ਅਕਾਲੀਆਂ ਨਾਲ ਗੱਲਬਾਤ ਫੇਲ੍ਹ ਹੋਣ ਦਾ ਐਲਾਨ ਕਰ ਦਿੱਤਾ,ਹਾਲਾਂਕਿ ੨੭ ਮਈ ੧੯੮੪ ਅਕਾਲੀਆਂ ਅਤੇ ਸਰਕਾਰੀ ਨੁੰਮਾਇੰਦਿਆਂ ਵਿਚਕਾਰ ਤਕਰੀਬਨ ਹਰ ਨੁਕਤੇ ਤੇ ਸਮਝੌਤਾ ਹੋ ਚੁੱਕਿਆ ਸੀ ਤੇ ਸਿਰਫ ਮੈਡਮ ਇੰਦਰਾ ਦੀ ਮਨਜ਼ੂਰੀ ਲੈਣੀ ਹੀ ਬਾਕੀ ਸੀ ।ਪਰ ਮੈਡਮ ਤਾਂ ਮਸਲੇ ਦੇ ਹੱਲ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੀ ਸੀ ।ਉਸਦਾ ਨਿਸ਼ਾਨਾ ਆ ਰਹੀਆਂ ਚੋਣਾ ਨੂੰ ਕਿਸੇ ਹੀਲੇ ਨਾਲ ਜਿਤੱਣਾ ਸੀ ।੨੮ ਮਈ ਨੂੰ ਅਕਾਲੀ ਦਲ ਨੇ ਪੰਜਾਬ ਵਿੱਚ ੩ ਜੂਨ ੧੯੮੪ ਤੋਂ ਨਾਂ ਮਿਲ-ਵਰਤਣ ਲਹਿਰ ਚਲਾਉਣ ਦਾ ਐਲਾਨ ਕਰ ਦਿੱਤਾ ਸੀ।ਉਧਰ ਇੰਦਰਾ ਨੇ ਸਿੱਖਾ ਨੂੰ ਸਬਕ ਸਿਖਾਉਣ ਤੇ ਵੋਟਾਂ ਨੂੰ ਹੂੰਝਾ ਫੇਰਨ ਦਾ ਐਕਸ਼ਨ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੀ ।ਜੂਨ ੧੯੮੪ ਦੇ ਇੰਦਰਾ ਦੇ ਉਸ ਐਕਸ਼ਨ ਨੇ ਪੰਜਾਬ ਤੇ ਭਾਰਤ ਦੀ ਤਾਰੀਕ ਨੂੰ ਹੈਰਾਨੀਕੁੰਨ ਖਤਰਨਾਕ ਮੋੜ ਦੇਣਾ ਸੀ ,ਜਿਸ ਨਾਲ ਸਿੱਖ ਤੇ ਪੰਜਾਬ ਸਿਆਸਤ ਹੀ ਨਹੀਂ ,ਬਲਕਿ ਸਿੱਖ ਭਾਰਤ ਸਬੰਧਾਂ ਅਤੇ ਸਿੱਖ-ਹਿੰਦੂ ਸਬੰਧਾਂ ਵਿੱਚ ਵੀ ਕਦੇ ਨਾਂ ਪੂਰੀਆਂ ਹੋਣ ਵਾਲੀਆਂ ਤਰੇੜਾਂ ਪੈ ਜਾਣੀਆਂ ਸਨ ਪਰ ਇੰਦਰਾ ਨੂੰ ਸਿਰਫ ਤੇ ਸਿਰਫ ਅਗਲੀਆਂ ਚੋਣਾ ਹੀ ਨਜ਼ਰ ਆ ਰਹੀਆਂ ਸਨ ।
ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਤੇ ਹਮਲਾ ਇੰਦਰਾ ਨੇ ਫ਼ੌਜ ਨੂੰ ਕਈ ਮਹੀਨੇ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ aੁਂਞ ਤਾਂ ਉਹ ਪਹਿਲਾ ਵੀ ਦੋ ਵਾਰ ਅਜਿਹਾ ਕਰਨ ਲੱਗੀ ਸੀ ਪਰ ਉਸ ਦਾ ਹੌਸਲਾ ਨਹੀਂ ਪਿਆ ਸੀ ।ਪਰ ਇਸ ਵਾਰ ੩੧ ਮਈ ਨੂੰ ਉਸ ਨੇ ਇੱਕ ਦਮ ਫੋਜ ਨੂੰ ਤਿਆਰ ਹੋਣ ਦਾ ਹੁਕਮ ਦਿੱਤਾ ।ਉਸੇ ਦਿਨ ਹੀ ਫ਼ੌਜ ਦੇ ਚੀਫ਼ ਨੇ ਪੂਰੀ ਤਿਆਰੀ ਦੀ ਇਤਲਾਹ ਦੇ ਦਿੱਤੀ ।ਇਸ ਤੇ ਇੰਦਰਾ ਫ਼ੌਜ ਨੂੰ ਅੰਮ੍ਰਿਤਸਰ ਵੱਲ ਕੂਚ ਕਰਨ ਦਾ ਹੁਕਮ ਦੇ ਦਿੱਤਾ ਫ਼ੌਜ ਇੱਕ ਜੂਨ ਨੂੰ ਤੜਕਸਾਰ ਹੀ ਅੰਮ੍ਰਿਤਸਰ ਵੱਲ ਨੂੰ ਚਲ ਪਈ।ਇੱਕ ਅੰਦਾਜ਼ੇ ਮੁਤਾਬਿਕ ਤਕਰੀਬਨ ਤਿੰਨ ਲੱਖ ਫ਼ੌਜਾਂ ਇਸ ਸਾਰੀ ਮੁਹਿੰਮ ਵਿੱਚ ਇੱਕ ਜਾਂ ਦੂਜੇ ਤਰੀਕੇ ਨਾਲ ਸ਼ਾਮਿਲ ਸਨ।ਇਨ੍ਹਾਂ ਵਿੱਚ ਆਰਮੀ,ਨੇਵੀ ਤੇ ਏਅਰ ਫੋਰਸ ਤਿੰਨੇ ਸ਼ਾਮਿਲ ਸਨ।ਪਹਿਲੀ ਜੂਨ ਨੂੰ ਚੰਡੀਗੜ੍ਹ ਕੋਲ ਚੰਡੀ ਮੰਦਰ ੨ ਕੋਰ ਦੇ ਹੈਡਕੁਆਟਰ ਵਿੱਚ ਕੇ.ਐਸ ਬਰਾੜ ਲੈਫਟੀਨੈਂਟ ਜਨਰਲ ਕੇ.ਸੁੰਦਰ,ਆਰ.ਐਸ.ਦਿਆਲ ਅਤੇ ਕਈ ਹੋਰ ਅਫ਼ਸਰ ਫ਼ੌਜੀ ਇੱਕਠੇ ਹੋਏ।ਇਨ੍ਹਾਂ ਵਿਚੋਂ ਸੁੰਦਰ ੧੯੬੫ ਦੀ ਲੜਾਈ ਵਿੱਚ ਇੱਕ ਮਾਹਿਰ ਰੈਜਮੈਂਟ ਦਾ ਕਮਾਂਡਰ ਸੀ ਤੇ ਦਿਆਲ ਇਸੇ ਲੜਾਈ ਵਿੱਚ ਹਿੱਸਾ ਲੈ ਰਹੀ ਪੈਰਾਸ਼ੂਟ ਰੈਜਮੈਂਟ ਦਾ ਇੱਕ ਮੇਜਰ ਸੀ ।ਇਸ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਦਰਬਾਰ ਸਾਹਿਬ ਤੇ ਇੰਦਰਾ ਵੱਲੋਂ ਦਿੱਤੀ ਹਦਾਇਤ ਮੁਤਾਬਿਕ ਹਮਲਾ ਤੇ ਸਾਰੇ ਕੰਪਲੈਕਸ ਦਾ ਕਬਜ਼ਾ ੪੮ ਤੋਂ ੭੨ ਘੰਟੇ ਵਿੱਚ ਕੀਤਾ ਜਾਣਾ ਹੈ।ਇਸ ਐਕਸ਼ਨ ਦੇ ਦੋ ਮੁੱਖ ਹਿੱਸੇ ਸਨ ਦਰਬਾਰ ਸਾਹਿਬ ਤੇ ਹਮਲਾ ਅਤੇ ਕਬਜ਼ਾ (ਬਲਿਊ ਸਟਾਰ) ਅਤੇ ਅੰਮ੍ਰਿਤਸਰ ਦੀ ਪਾਕਿਸਤਾਨ ਵੱਲ ਸਰਹੱਦ ਸੀਲ ਕਰਨਾ (ਵੁੱਡ ਰੋਜ਼)।ਸਰੱਹਦ ਸੀਲ ਕਰਨ ਦਾ ਕੰਮ ੧੧ ਕੋਰ ਯੂਨਿਟ,ਜਿਸ ਦਾ ਮੁੱਖੀ ਲ਼ੈਫਟੀਨੈਂਟ ਜਰਨਲ ਕੇ.ਗੌਰੀ ਸ਼ੰਕਰ ਸੀ ਨੂੰ ਸੌਂਪਿਆ ਗਿਆ ।
ਕੇ.ਅੈਸ.ਬਰਾੜ ਪਹਿਲੀ ਜੂਨ ਫ਼ੌਜ ਨੂੰ ਸਵੇਰੇ ਤੜਕਸਾਰ ਆਪਣੇ ਨਾਇਬ ਬਰਗੇਡੀਅਰ ਐਨ.ਕੇ.ਤਲਵਾੜ ਨਾਲ ਅੰਮ੍ਰਿਤਸਰ ਪੁੱਜ ਚੁੱਕਾ ਸੀ ਇਸ ਵੇਲੇ ਤੱਕ ੧੫ ਪਿਆਦਾ ਡਵੀਜਨ ਫ਼ੌਜ ਨੂੰ ਤਿਆਰ ਕਰ ਲਿਆ ਗਿਆ ਹੋਇਆ ਸੀ ਇਨ੍ਹਾਂ ਦੇ ਹੈੱਡਕੁਆਟਰ ਵਿੱਚ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਹੋਰ ਚਾਰੇ ਪਾਸਿਓਂ ਮਿੰਟ-ਮਿੰਟ ਦੀ ਖ਼ਬਰ ਪਹੁੰਚ ਰਹੀ ਸੀ ।ਦਿੱਲੀ ਨਾਲ ਸਿੱਧਾ ਰਾਬਤਾ ਫੋਨ ਰਾਹੀਂ ਹਾੱਟ ਲਾਈਨ ਤੇ ਹੋ ਰਿਹਾ ਸੀ,ਇਸ ਦੇ ਨਾਲ ਹੀ ਬਰਗੇਡੀਅਰ ਡੀ.ਵੀ.ਰਾਓ ਦੀ ਅਗਵਾਈ ਹੇਠ ਲੈਫਟੀਨੈਂਟ ਕਰਨਲ ਕੇ.ਐਸ.ਰੰਧਾਵਾ ਦਰਬਾਰ ਸਾਹਿਬ ਤੋਂ ਸੂਹਾਂ ਹਾਸਿਲ ਕਰਨ ਦੀ ਨਿਗਰਾਨੀ ਕਰ ਰਹੇ ਸਨ ਇਸ ਸਬੰਧ ਵਿੱਚ aੁਨ੍ਹਾਂ ਦੀ ਮੱਦਦ ਵਾਸਤੇ ੧੨ ਬਿਹਾਰ ਬਟਾਲੀਅਨ ਤੇ ੧੦ ਗਾਰਡ ਤਿਆਰ ਖੜੀਆਂ ਸਨ।ਵਧੇਰੇ ਸੂਹ ਲੈਣ ਵਾਸਤੇ ਕੈਪਟਨ ਜਸਬੀਰ ਰੈਣਾ ਦਰਬਾਰ ਸਾਹਿਬ 'ਚ ਸਾਦੇ ਕੱਪੜਿਆਂ ਵਿੱਚ ਗਿਆ ਅਤੇ ਚੋਖੀ ਵਾਕਫੀ ਲੈ ਕੇ ਆਇਆ।ਇੰਝ ੨ ਤਾਰੀਖ ਤੱਕ ਫੌਜ ਨੇ ਦਰਬਾਰ ਸਾਹਿਬ ਤੇ ਹਮਲੇ ਦੀ ਪੂਰੀ ਤਿਆਰੀ ਕਰ ਲਈ ਸੀ ਇਸੇ ਰਾਤ ੯-੧੫ ਵਜੇ ਇੰਦਰਾ ਨੇ ਟੀ.ਵੀ ਤੇ ਤਕਰੀਰ ਕੀਤੀ ।ਟੀ.ਵੀ ਤੇ ਬੋਲਣ ਲੱਗਿਆਂ ਇੰਦਰਾ ਥੱਕੀ ਹੋਈ ਡਰੀ ਹੋਈ 'ਤੇ ਖੁਦਕੁਸ਼ੀ ਤੋਂ ਪਹਿਲਾਂ ਵਾਲੀ ਹਾਲਤ ਵਿੱਚ ਨਜ਼ਰ ਆ ਰਹੀ ਸੀ ਇਸ ਤਕਰੀਰ ਵਿੱਚ ਉਸ ਨੇ ਫ਼ੌਜੀ ਹਮਲੇ ਦੀ ਗਲ ਨਹੀਂ ਕੀਤੀ ਪਰ ਜਿਸ ਵੇਲੇ ਉਹ ਟੀ.ਵੀ ਤੇ ਸੀ ਉਸ ਵੇਲੇ ਇੱਕ ਪਿਆਦਾ ਬਟਾਲੀਅਨ ੧੨ ਬਿਹਾਰ ਦੇ ਫੌਜੀ ਦਰਬਾਰ ਸਾਹਿਬ ਨੂੰ ਘੇਰਾ ਪਾ ਰਹੇ ਸਨ ।ਸੀ.ਆਰ.ਪੀ.ਐਫ ਨੇ ਪਹਿਲੋਂ ਹੀ ਪੁਜੀਸ਼ਨਾਂ ਲਈਆਂ ਹੋਈਆਂ ਸਨ।
੩ ਜੂਨ ਨੂੰ ਤੜਕੇ ਹੀ ੧੨ ਬਿਹਾਰ ਦੇ ਫ਼ੌਜੀਆਂ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰੀਆਂ ਇਮਾਰਤਾਂ ਵਿੱਚ ਮੋਰਚੇ ਸੰਭਾਲ ਲਏ ਸਨ ਅਤੇ ਉਨ੍ਹਾਂ ਕੋਲ ਹਰ ਤਰਾਂ ਦੇ ਮਾਰੂ ਹਥਿਆਰ ਸਨ ।ਇਸ ਯੂਨਿਟ ਦਾ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਰੰਧਾਵਾ ਸੀ।ਉਸ ਨੇ ਹਮਲੇ ਵਾਸਤੇ ਟਿਕਾਣਿਆਂ ਦੀ ਨਿਸ਼ਾਨ ਦੇਹੀ ਕਰ ਲਈ ਸੀ ਪਹਿਲੋਂ,ਪਹਿਲੀ ਜੂਨ ਨੂੰ ਸੀ.ਆਰ.ਪੀ ਨੇ ਵੀ ਅੰਨ੍ਹੇਵਾਹ ਫਾਈਰਿੰਗ ਕਰਕੇ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਪਤਾ ਲੱਗ ਸਕੇ ਕਿ ਮੁਕਾਬਲਾ ਕਿਥੋਂ-ਕਿਥੋਂ ਹੋਣਾ ਹੈ।ਪਰ ਉਸ ਦਿਨ ਦਰਬਾਰ ਸਾਹਿਬ ਦੀ ਰਾਖੀ ਕਰ ਰਹੇ ਖਾੜਕੂਆਂ ਨੇ ਸੀ.ਆਰ.ਪੀ ਦੀ ਕਾਰਵਾਈ ਦਾ ਜਵਾਬ ਨਹੀਂ ਦਿੱਤਾ ਸੀ ਕਿਉਂ ਕਿ ਉਹ ਅਸਲਾ ਗੁਆਉਣਾ ਨਹੀਂ ਸੀ ਚਾਹੁੰਦੇ ।
੩ ਜੂਨ ਨੂੰ ਰਾਤ ਦੇ ਨਂੌ ਵਜੇ ਸਾਰੇ ਪੰਜਾਬ ਵਿੱਚ ੩੬ ਘੰਟੇ ਵਾਸਤੇ ਕਰਫਿਊ ਲਾ ਦਿੱਤਾ ਗਿਆ ਸੀ (ਮਗਰੋਂ ਇਸ ਨੂੰ ਹੋਰ ਵਧਾ ਦਿੱਤਾ ਗਿਆ ਸੀ)ਇਸ ਤੋਂ ਸਾਫ਼ ਸਮਝਿਆ ਜਾ ਸਕਦਾ ਸੀ ਫ਼ੌਜ ਦਰਬਾਰ ਸਾਹਿਬ ਤੇ ਹਮਲਾ ਕਰ ਦੇਵੇਗੀ।ਦਰਬਾਰ ਸਾਹਿਬ ਅੰਦਰ ਬੈਠੇ ਖਾੜਕੂਆਂ ਦੀ ਕਮਾਂਡ ਜਰਨਲ ਸ਼ੁਬੇਗ ਸਿੰਘ ਕੋਲ,ਸੀ ਉਸ ਨੇ ਇਸ ਗੱਲ ਤੋਂ ਪੂਰਾ ਅੰਦਾਜ਼ਾ ਲਾ ਲਿਆ ਸੀ ਅਤੇ ਵੱਖ-ਵੱਖ ਥਾਂਵਾਂ ਤੇ ਖਾੜਕੂਆਂ ਨੂੰ ਤਾਇਨਾਤ ਕਰ ਦਿੱਤਾ ਸੀ ।
੩ ਤਾਰੀਖ ਦੀ ਰਾਤ ਨੂੰ ਹੀ ਹਰਿਮੰਦਰ ਸਾਹਿਬ ਤੋਂ ਸਿਰਫ ੩੦੦ ਮੀਟਰ ਦੂਰ ਫ਼ੌਜ ਨੇ ਆਪਣਾ ਕੰਟਰੋਲ ਰੂਮ ਕਾਇਮ ਕਰ ਲਿਆ।ਇਹ ਇੱਕ ਉਚੀ ਇਮਾਰਤ ਦੀ ਮੰਜ਼ਿਲ ਤੇ ਸੀ ।ਇਸ ਜਗ੍ਹਾ ਆਰਡਰਜ਼ ਗਰੁੱਪ ਜਿਸ ਨੂੰ ਬਰਾੜ ਨੇ ਹੁਕਮ ਦੇ ਕੇ ਲਾਗੂ ਕਰਵਾਉਣਾ ਸੀ ਅਤੇ ਹੋਰ ਅਫ਼ਸਰ ਹਾਜ਼ਿਰ ਸਨ ।ਇਨ੍ਹਾਂ ਵਿੱਚ ੩੫੦ ਪਿਆਦਾ ਬਰਗੇਡ ਦਾ ਕਮਾਂਡਰ ਅਤੇ ਇਸ ਹੇਠ ਰੱਖੀਆਂ ਚਾਰ ਪਿਆਦਾ ਬਟਾਲੀਅਨਾਂ ਦੇ ਕਮਾਂਡਿੰਗ ਅਫ਼ਸਰ ਵੀ ਸਨ।ਇਹ ਚਾਰ ਬਟਾਲੀਅਨ ਸਨ,੧੦ ਗਾਰਦ ,੨੬ ਮਦਰਾਸ,੧੨ ਬਿਹਾਰ,ਤੇ ੯ ਕਮਾਊਂ।ਇਸੇ ਸ਼ਾਮ ਨੂੰ ਜਰਨਲ ਸੁੰਦਰ ਅਤੇ ਦਿਆਲ ਵੀ ਡਵੀਜ਼ਨ ਦੇ ਹੈਡਕੁਆਟਰ ਤੇ ਪਹੁੰਚ ਗਏ ।
੪ ਜੂਨ ੧੯੮੪ ਦੀ ਸਵੇਰ ਚਾਰ ਵੱਜ ਕੇ ਚਾਲੀ ਮਿੰਟ ਤੇ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ।ਸਭ ਤੋਂ ਪਹਿਲਾਂ ਅੱਗੇ ਭੇਜੀਆਂ ਜਾਣ ਵਾਲੀਆਂ ਚਾਰ ਪਿਆਦਾ ਬਟਾਲੀਅਨਾਂ ਦੀਆਂ ਕੰਪਨੀਆਂ ਦੀ ਗਿਣਤੀ ਦੇ ਬਰਾਬਰ ਕਮਾਂਡੋ ਸਨ ਇਸ ਪਹਿਲੀ ਹਮਲਾਵਰ ਫੌਜ ਨੂੰ ਇਸ ਤਰਾਂ੍ਹ ਵੰਡਿਆਂ ਗਿਆ ਸੀ,
(a)ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੀਆਂ ਉੱਤਰ ਪੱਛਮੀ ਬਾਹੀਆਂ (ਘੰਟਾ ਘਰ ਤੋਂ ਅਕਾਲ ਤਖਤ ਸਾਹਿਬ ਦਾ ਇਲਾਕਾ)ਇੱਕ ਪਿਆਦਾ ਬਟਾਲੀਅਨ,ਇੱਕ ਕੰਪਨੀ ਪੈਰਾ ਕਮਾਂਡੋ ਇੱਕ ਕੰਪਨੀ ਸਪੈਸ਼ਲ ਬਾਰਡਰ ਫੋਰਸ (ਬੀ.ਐਸ.ਐਫ)(ਐਸ.ਐਫ.ਐਸ)
(ਅ) ਹਰਿਮੰਦਰ ਸਾਹਿਬ ਵਾਸਤੇ ਕਮਾਂਡੋ ਟੋਭਿਆਂ ਦੀ ਹੱਲਾ ਬੋਲ ਟੋਲੀ ।
(e) ਹਰਿਮੰਦਰ ਸਾਹਿਬ ਦੀਆਂ ਪੂਰਬ ਬਾਹੀਆਂ (ਆਟਾ ਮੰਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਮੰਜੀ ਸਾਹਿਬ ਬਾਬਾ ਅਟੱਲ) ਇੱਕ ਪਿਆਦਾ ਬਟਾਲੀਅਨ
(ਸ) ਇਨ੍ਹਾਂ ਸਾਰਿਆਂ ਵਾਸਤੇ ਰੀਜ਼ਰਵ ਇੱਕ ਪਿਆਦਾ ਬਟਾਲੀਅਨ ।
(ਹ) ਘੇਰਾ ਬੰਦੀ ਇੱਕ ਪਿਆਦਾ ਬਟਾਲੀਅਨ ।
ਫ਼ੌਜ ਨੇ ਹਮਲਾ ਕਰਨ ਵੇਲੇ ਸਭ ਤੋਂ ਪਹਿਲਾਂ ਰਾਮਗੜੀਆਂ ਬੁੰਗਿਆਂ ਅਤੇ ਗੁਰੂ ਰਾਮਦਾਸ ਦੇ ਪਿੱਛੇ ਵਾਲੀ ਟੈਂਕੀ ਜਿਥੇ ਬੱਬਰ ਖਾਲਸਾ (ਸੁਖਦੇਵ ਸਿੰਘ ਦੇ ਸਾਥੀਆਂ)ਨੇ ਮੋਰਚੇ ਸੰਭਾਲੇ ਹੋਏ ਸਨ ,੧੦੬ ਐਮ.ਐਮ ਦੀ ਤੋਪ ਅਤੇ ੩੭ ਇੰਚ ਦੀ ਹਾਊਵਿਟਜ਼ਰ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ।ਇਸ ਲਗਾਤਾਰ ਗੋਲਾਬਾਰੀ ਨਾਲ ਟੈਂਕੀ ਟੁੱਟ ਗਈ ਅਤੇ ਬੁੰਗਿਆਂ ਦਾ ਉਪਰਲਾ ਹਿੱਸਾ ਬੁਰੀ ਤਰ੍ਹਾਂ ਤਬਾਹ ਹੋ ਗਿਆ ਇਸ ਦੇ ਨਾਲ ਹੀ ਇਹ ਮੋਰਚੇ ਵੀ ਖਤਮ ਹੋ ਗਏ।
ਭਾਵਂੇ ਬਹੁਤੇ ਸੋਮੇ ਲੜਾਂਈ ੪ ਜੂਨ ਨੂੰ ਸਵੇਰੇ ੪ ਵੱਜ ਕੇ ੪੦ ਮਿੰਟ ਤੋਂ ਸ਼ੁਰੂ ਹੋਈ ਦੱਸਦੇ ਹਨ ਪਰ ਫ਼ੌਜੀ ਹਮਲੇ ਦਾ ਚੀਫ ਬਰਾੜ ਇਸ ਨੂੰ ੫ ਜੂਨ ਸ਼ਾਮ ਸਾਢੇ ਚਾਰ ਵਜੇ ਤੋਂ ਮੰਨਦਾ ਹੈ,ਜਦੋਂ ਉਸ ਮੁਤਾਬਿਕ ਫ਼ੌਜ ਨੇ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਬਾਹਰ ਆ ਜਾਣ ਲਈ ਕਿਹਾ।ਬਰਾੜ ਮੁਤਾਬਿਕ ਇਹ ਐਲਾਨ ਸ਼ਾਮ ੭ ਵਜੇ ਤੱਕ ਕੀਤੇ ਜਾਂਦੇ ਰਹੇ।ਉਸ ਦਾ ਕਹਿਣਾ ਹੈ ਕਿ ੭ ਵਜੇ ਦੇ ਕਰੀਬ ਸਿਰਫ ੧੨੯ ਆਦਮੀ ਔਰਤਾਂ ਅਤੇ ਬੱਚੇ ਹੀ ਬਾਹਰ ਆਇ ਇਨ੍ਹਾਂ ਵਿਚੋਂ ਬਹੁਤੇ ਬਾਲਗ ਤੇ ਬੀਮਾਰ ਸਨ ।
ਬਰਾੜ ਮੁਤਾਬਿਕ ਫ਼ੌਜ ਨੇ ਉਸ ਰਾਤ ੧੦ ਵਜੇ ਤੱਕ ਹੋਟਲ ਟੈਂਪਲ ਵਿਊ ਅਤੇ ਬ੍ਰਹਮ ਬੂਟਾ ਅਖਾੜਾ'ਚ ਖਾੜਕੂਆਂ ਦਾ ਸਫਾਇਆ ਕਰਕੇ ਕਬਜ਼ਾ ਕਰ ਲਿਆ ਸੀ।ਇਸ ਤੋਂ ਬਾਅਦ ੩ ਘੰਟੇ ਤੋਂ ਵੀ ਘੱਟ ਸਮਂੇ ਦੇ ਅੰਦਰ-ਅੰਦਰ ਭਾਰਤੀ ਫ਼ੌਜ ਦੀ ੧੦ ਗਾਰਦ ਘੰਟਾ ਘਰ ਵੱਲੋਂ ਹਰਿਮੰਦਰ ਸਾਹਿਬ ਵੱਲ ਦਾਖਲ ਹੋਈ।ਦਾਖਿਲ ਹੁੰਦਿਆਂ ਹੀ ਇਸ ਦੇ ੫੦ ਫ਼ੌਜੀ ਖਾੜਕੂਆਂ ਹੱਥੋਂ ਮਾਰੇ ਗਏ ਜ਼ਖਮੀ ਹੋਣ ਵਾਲਿਆ ਵਿੱਚ ਜਸਬੀਰ ਰੈਣਾ ਵੀ ਸੀ (ਜੋ ੩ ਜੂਨ ਦਰਬਾਰ ਸਾਹਿਬ ਦੀਆਂ ਸਾਰੀਆਂ ਪੁਜੀਸ਼ਨਾਂ ਦੇਖ ਕਿ ਆਇਆ ਸੀ ) ਜਸਬੀਰ ਰੈਣਾ ਨੂੰ ਲੱਗੀਆਂ ਗੋਲੀਆਂ ਕਾਰਨ ਮਗਰੋਂ ਉਸ ਦੀ ਲੱਤ ਵੀ ਕੱਟਣੀ ਪਈ ਸੀ।ਘੰਟਾ ਘਰ ਵੱਲੋਂ ੧੦ ਗਾਰਦ ਦੇ ਨਾਲ ਪੈਰਾ ਕਮਾਂਡੋ ਅਤੇ ਐਸ.ਐਸ.ਐਫ ਨੇ ਅਪ੍ਰੇਸ਼ਨ ਸ਼ੁਰੂ ਕੀਤਾ ਸੀ।
ਸੈਂਕੜੇ ਫ਼ੌਜੀ ਥੋੜਾ-ਥੋੜਾ ਕਰਕੇ ਇਧਰੋਂ ਅਕਾਲ ਤਖਤ ਸਾਹਿਬ ਵੱਲ ਨੂੰ ਵੱਧਦੇ ਗਏ ਤੇ ਮਰ ਜਾਂਦੇ ਰਹੇ ।ਉਨ੍ਹਾਂ ਦਾ ਨਿਸ਼ਾਨਾਂ ਅਕਾਲ ਤਖਤ ਸਾਹਿਬ ਦੀ ਇਮਾਰਤ ਨੇੜੇ ਪਹੁੰਚ ਕੇ ਇਸ ਦੇ ਅੰਦਰ ਗੈਸ ਦੇ ਗੋਲੇ ਸੁੱਟਣਾ ਸੀ ਜਿਸ ਨਾਲ ਖਾੜਕੂ ਬੇਹੌਸ਼ ਹੋ ਜਾਂਦੇ ਜਾਂ ਮਾਰੇ ਜਾਂਦੇ ।ਪਰ ਇਸ ਨਿਸ਼ਾਨੇ ਤੇ ਫ਼ੌਜ ਦੀ ਕਾਮਯਾਬੀ ਨਹੀਂ ਹੋਈ ਤੇ ਸੈਕਂੜੇ ਫ਼ੌਜੀ ਮਾਰੇ ਗਏ।ਉਨ੍ਹਾਂ ਨੇ ਜ਼ਮੀਨ ਤੇ ਸਰਕ-ਸਰਕ ਕੇ,ਰਿੜ-ਰਿੜ ਕੇ ਅੱਗੇ ਵੱਧਣ ਦੀ ਵੀ ਕੋਸ਼ਿਸ਼ ਕੀਤੀ ਪਰ ਫ਼ਰਸ਼ ਤੇ ਫਿੱਟ ਕੀਤੀ ਮਸ਼ੀਨ ਗਨ ਨੇ ਸੈਂਕੜੇ ਫ਼ੌਜੀ ਮਾਰ ਦਿੱਤੇ ਕਈ ਘੰਟਿਆਂ ਬਾਅਦ ਭਾਰਤੀ ਫੌਜੀ ਦਰਸ਼ਨੀ ਡਿਉੜੀ ਦੇ ਨੇੜੇ ਪੁਜਣ 'ਚ ਕਾਮਯਾਬ ਵੀ ਹੋ ਗਏ ਪਰ ਉਦੋਂ ਨੂੰ ਹਵਾ ਦਾ ਰੁਖ ਉਨ੍ਹਾਂ ਵੱਲ ਹੋ ਗਿਆ ਜਿਸ ਨਾਲ ਗੈਸ ਦੇ ਗੋਲੇ ਉਲਟਾ ਉਨ੍ਹਾਂ ਵਾਸਤੇ ਹੀ ਮੁਸੀਬਤ ਬਣ ਗਏ।ਹੁਣ ਤੱਕ ਅਕਾਲ ਤਖਤ ਸਾਹਿਬ ਦਰਸ਼ਨੀ ਡਿਉੜੀ ਤੇ ਨਿਸ਼ਾਨ ਸਾਹਿਬ ਦੇ ਵਿਚਕਾਰ ਸਿਰਫ ਲਾਸ਼ਾਂ ਹੀ ਲਾਸ਼ਾਂ ਸਨ ਤੇ ਕੋਈ ਵੀ ਫ਼ੌਜੀ ਨਹੀਂ ਸੀ ਬਚ ਸਕਿਆ।
ਦੂਜੇ ਪਾਸੇ ਰੀਜ਼ਰਵ ਕੰਪਨੀ ਨੇ ਅਲਮੀਨੀਅਮ ਦੀ ਪੌੜੀ ਲਾਈ ਤੇ ਉਹ ਪਰਿਕਰਮਾਂ ਦੀ ਇਮਾਰਤ ਦੀ ਪਹਿਲੀ ਮੰਜ਼ਿਲ ਤੇ ਪੁੱਜ ਗਈ ।ਉਨ੍ਹਾਂ ਨੇ ਗਰਨੇਡ ਸੁੱਟ ਕੇ ਅਤੇ ਗੋਲੀਆਂ ਦੀ ਵਾਛੜ ਕਰਕੇ ਘੰਟਾ ਘਰ ਦੇ ਬਿਲਕੁਲ ਨੇੜੇ ਦੇ ਕਮਰਿਆਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਸ ਐਕਸ਼ਨ ਵਿੱਚ ਬਹੁਤ ਸਾਰੇ ਫ਼ੌਜੀ ਮਰ ਗਏ ਤੇ ਕਈ ਖਾੜਕੂ ਵੀ ਜਾਨ ਗੁਆ ਬੈਠ।ਪਰ ਖਾੜਕੂ ਲੜੇ ਜਾਨ ਤੋੜ ਕੇ।
ਉਧਰ ਅਕਾਲ ਤਖਤ ਸਾਹਿਬ ਵੱਲ ਭਾਵੇਂ ਫੌਜੀਆਂ ਨੂੰ ਮੌਤ ਤੋਂ ਸਿਵਾ ਹੋਰ ਕੁਝ ਨਹੀਂ ਸੀ ਹਾਸਿਲ ਹੀ ਸਕਿਆ ਤਾ ਪਰ ਫਿਰ ਵੀ ਉਨ੍ਹਾਂ ਨੇ ਆਪਣਾ ਐਕਸ਼ਨ ਜਾਰੀ ਰੱਖਿਆ ।ਹੁਣ ਲੈਫਟੀਨੈਂਟ ਜਰਨਲ ਕੇ.ਸੀ.ਪੱਡਾ ਆਪਣੇ ਸੂਬੇਦਾਰ ਮੇਜਰ ਤੇ ੩੦ ਕਮਾਂਡੋ ਲੈ ਕੇ ਅੱਗੇ ਵਧਿਆ ਪਰ ਉਹ ਸਾਰੇ ਹੀ ਮਾਰੇ ਗਏ।ਇਸ ਤੋਂ ਬਾਅਦ ਇਕ ਫ਼ੌਜ ਦੀ ਟੁਕੜੀ ਗੁਰਦੁਆਰਾ ਥੜਾ ਸਾਹਿਬ ਦੇ ਨਾਲ ਦੀ ਇਮਾਰਤ ਤੇ ਪੁੱਜ ਗਈ ਤੇ ਅਕਾਲ ਤਖਤ ਸਾਹਿਬ ਤੇ ਗੋਲੇ ਵਰਾਉਣੇ ਸ਼ੁਰੂ ਕਰ ਦਿੱਤੇ ।ਉਧਰ ਹੌਲੀ-ਹੌਲੀ ਐਸ.ਐਸ.ਐਫ ਦੀ ਗੈਸ ਸੁੱਟਣ ਵਾਲੀ ਟੋਲੀ ਦਰਸ਼ਨੀ ਡਿਉੜੀ ਵੱਲ ਵਧੀ,੨੦ ਮੀਟਰ ਤੋਂ ਅਕਾਲ ਤਖਤ ਸਾਹਿਬ ਤੇ ਅੰਨ੍ਹੇ ਵਾਹ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਪਰ ਵਰ੍ਹਦੀਆਂ ਗੋਲੀਆਂ ਨੇ ਉਨ੍ਹਾਂ ਦਾ ਸਫਾਇਆ ਕਰ ਦਿੱਤਾ ।ਇਨ੍ਹਾਂ ਗੋਲਿਆਂ ਦਾ ਵੀ ਕੋਈ ਅਸਰ ਨਾ ਹੋ ਸਕਿਆ ਕਿਉਂ ਕਿ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਦਰਵਾਜ਼ੇ ,ਖਿੜਕੀਆਂ ਤੇ ਰੋਸ਼ਨਦਾਨ ਪੂਰੀ ਤਰਾਂ੍ਹ ਬੰਦ ਸਨ ।ਦੂਜਾ ਝਰੋਖਿਆਂ ਤੋਂ ਗੋਲਾਬਾਰੀ ਹੋ ਰਹੀ ਸੀ ਇਸ ਤੋਂ ਇਲਾਵਾ ਬਹੁਤੇ ਗੋਲਿਆਂ ਦੇ ਡਿਸਪੈਂਸਰ ਕੰਧਾ ਨਾਲ ਵੱਜ ਕੇ ਪਰਿਕਰਮਾਂ ਵਿੱਚ ਆ ਡਿਗਦੇ ਸਨ ।ਇਸ ਗੈਸ ਦਾ ਅਸਰ ਉਲਟਾ ਫ਼ੌਜੀਆਂ ਤੇ ਹੀ ਹੋ ਰਿਹਾ ਸੀ ਤੀਜਾ ਗੈਸ ਦੇ ਧੂੰਏ ਦਾ ਰੁਖ ਫ਼ੌਜ ਵਾਲੇ ਪਾਸੇ ਹੋਣ ਕਰਕੇ ਵੀ ਫ਼ੌਜ ਦਾ ਬਹੁਤ ਨੁਕਸਾਨ ਹੋ ਰਿਹਾ ।
ਉਧਰ ੨੬ ਮਦਰਾਸ ਰੈਜਮੈਂਟ ਨੇ ਰਾਤ ੧੦ ਵਜੇ ਜਲ੍ਹਿਆਂ ਵਾਲਾ ਬਾਗ ਤੋਂ ਗੁਰੂ ਰਾਮਦਾਸ ਸਰਾਂ ਵੱਲ ਹਮਲਾ ਕਰਨਾ ਸੀ,ਜਦੋਂ ਇਹ ਰੈਜਮੈਂਟ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਗੇਟ ਤੇ ਪੁੱਜੀ ਤਾਂ ਉਸ ਕੋਲੋਂ ਇਹ ਗੇਟ ਖੁੱਲ੍ਹ ਹੀ ਨਾਂ ਸਕਿਆ ।ਅਖੀਰ ਉਨ੍ਹਾਂ ਨੇ ਟੈਂਕ ਮੰਗਵਾ ਲਏ ਟੈਂਕਾਂ ਨਾਲ ਸਰਾਂ ਵਾਲੇ ਪਾਸੇ ਦਾ ਮੇਨ ਗੇਟ ਤੋੜਿਆ ਇਸ ਵੇਲੇ ਸਰਾਂ ਲੰਗਰ ਅਤੇ ਬਾਬਾ ਅਟੱਲ ਵਾਲੇ ਮੋਰਚਿਆਂ ਤੋਂ ਗੋਲਾਬਾਰੀ ਨੇ ਭਾਰਤੀ ਫ਼ੌਜ ਦਾ ਅੱਗੇ ਵੱਧਣਾ ਰੋਕ ਦਿੱਤਾ ਤਾ ਹੁਣ ਟੈਂਕਾਂ ਨੇ ਖਾੜਕੂਆਂ ਦੇ ਮੋਰਚਿਆਂ ਤੇ ਜ਼ਬਰਦਸਤ ਗੋਲਾ ਬਾਰੀ ਸ਼ੁਰੂ ਕਰ ਦਿੱਤੀ ।ਇਸ ਦੇ ਬਾਵਜ਼ੂਦ ੨੬ ਮਦਰਾਸ ਬਹੁਤਾ ਅੱਗੇ ਨਾਂ ਵੱਧ ਸਕੀ ਹਾਲਾਂਕਿ ਇਸ ਦਾ ਨਿਸ਼ਾਨਾ ਦਰਬਾਰ ਸਾਹਿਬ ਦਾਖਿਲ ਹੋ ਕੇ ਪਰਿਕਰਮਾਂ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ (ਦੱਖਣੀ ਘੰਟਾ ਘਰ)ਵੱਲੋਂ ਅਕਾਲ ਤਖਤ ਸਾਹਿਬ ਵੱਲ ਵੱਧਣਾ ਸੀ ਪਰ ਇਹ ਕਈ ਘੰਟੇ ਸਰਾਂ ਦੇ ਨੇੜੇ ਹੀ ਗਹਿਗਚ ਲੜਾਈ ਵਿੱਚ ਹੀ ਫਸੀ ਰਹੀ ।
ਜਦੋਂ ੨੬ ਮਦਰਾਸ ਲੜਾਈ ਵਿੱਚ ਬੁਰੀ ਤਰਾਂ੍ਹ ਉਲਝ ਗਈ ਤਾਂ ੯ ਗੜਵਾਲ ਦੀਆਂ ੨ ਕੰਪਨੀਆਂ ਨੂੰ ਆਟਾ ਮੰਡੀ ਵਾਲੇ ਪਾਸਿਓਂ ਘੰਟਾ ਘਰ ਵੱਲ ਹਮਲਾ ਕਰਨ ਵਾਸਤੇ ਆਖਿਆ ਗਿਆ।ਉਨ੍ਹਾਂ ਦੇ ਪਿਛੇ ੧੫ ਕਮਾਊ (੨ ਕੰਪਨੀਆਂ) ਨੇ ਆਉਣਾ ਸੀ ।੧੫ ਕਮਾਊ ਦੀ ਇਹ ਫ਼ੌਜ ਗੁਰੂ ਰਾਮਦਾਸ ਨਿਵਾਸ,ਅਕਾਲ ਹਾਊਸ,ਤੇਜਾ ਸਿੰਘ ਸੁਮੰਦਰੀ ਹਾਲ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਦਫਤਰ ਤੇ ਕਬਜ਼ਾ ਕਰਨ ਵਾਸਤੇ ਰੀਜ਼ਰਵ ਰੱਖੀ ਹੋਈ ਸੀ ਹੁਣ ਇਸ ਨੂੰ ਇਸ ਦੀ ਜਗਾ੍ਹ ਦੱਖਣੀ ਦਰਵਾਜ਼ੇ ਵੱਲ ਤੋਰ ਦਿੱਤਾ ਗਿਆ ।੯ ਗੜਵਾਲ ਦੀਆਂ ਕੰਪਨੀਆਂ ਨੇ ਤੜਕੇ ਡੇਢ ਵਜੇ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਇਸ ਦੇ ਦੋਹੀਂ ਪਾਸੀ ਮਕਾਨਾਂ ਤੇ ਕਬਜ਼ਾ ਕਰ ਲਿਆ ਸੀ,ਇਸ ਵੇਲੇ ਤੱਕ ੧੫ ਕਮਾਊ ਐਕਸ਼ਨ ਫੋਰਸ,ਲੈਫਟੀਨੈਂਟ ਜਰਨਲ ਐੇਨ.ਸੀ.ਪੰਤ ਦੀ ਕਮਾਨ ਹੇਠ ਐਕਸ਼ਨ ਵਿੱਚ ਰੁਝੀ ਹੋਈ ਸੀ ।
ਜਰਨਲ ਬਰਾੜ ਮੁਤਾਬਿਕ ੬ ਜੂਨ ਤੜਕੇ ੨ ਵਜੇ ਤੱਕ ਹਲਾਤ ਇੰਞ ਸਨ,
(੧) ੧੦ ਗਾਰਦ ਬਹੁਤਾ ਵੱਡਾ ਨੁਕਸਾਨ ਹੋ ਚੁੱਕਾ ਸੀ ਅਤੇ ਉਸ ਨੇ ਉੱਤਰ ਘੰਟਾ ਘਰ ਤੇ ਕਬਜ਼ਾ ਕਰ ਲਿਆ ਸੀ ਪਰ ਅਜੇ ਵੀ ਪਰਿਕਰਮਾਂ ਦੇ ਕਮਰਿਆਂ ਵਿੱਚੋਂ ਖਾੜਕੂਆਂ ਦੀਆਂ ਗੋਲੀਆਂ ਭਾਰਤੀ ਫ਼ੌਜੀਆਂ ਦੀਆਂ ਜਾਨਾਂ ਲੈ ਰਹੀਆਂ ਸਨ ।
(੨) ੨੬ ਮਦਰਾਸ ਦੱਖਣੀ ਬਾਹੀ ਵਿੱਚ ਪਹੁੰਚ ਚੁੱਕੀ ਸੀ ।
(੩) ੯ ਗੜਵਾਲ ਰਾਈਫਲ ਦੀਆਂ ਦੋ ਕੰਪਨੀਆਂ ਦੱਖਣੀ ਦੁਆਰ (ਸਿੱਖ ਰੈਫਰੈਂਸ ਲਾਇਬ੍ਰੇਰੀ)ਦੇ ਦੋਹੀਂ ਪਾਸੀਂ ਕਬਜ਼ਾ ਕਰ ਚੁਕੀਆਂ ਸਨ ।
(੪) ਪੈਰਾ ਕਮਾਂਡੋ ਅਤੇ ਐਸ.ਐਫ.ਐਸ ਵਲੋਂ ਅਕਾਲ ਤਖਤ ਸਾਹਿਬ ਤੱਕ ਪੁੱਜਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਸਨ ਤੇ ਉਹ ਸਾਰੇ ਉਥੇ ਜਾਣ ਦੀ ਕੋਸ਼ਿਸ਼ ਵਿੱਚ ਮਾਰੇ ਜਾ ਚੁੱਕੇ ਸਨ ।
ਇਸ ਵੇਲੇ ਬਰਗੇਡੀਅਰ ਏ.ਦੀਵਾਨ (ਚਿੱਕੀ) ਸਿੱਖ ਰੈਫਰੈਂਸ ਲਇਬ੍ਰੇਰੀ ਕੋਲ ਆ ਗਿਆ।ਬਰਾੜ ਨੇ ੨੪ ਮਦਰਾਸ ੯੪ ਕਮਾਊ ਤੇ ੯ ਗੜ੍ਹਵਾਲ ਨੂੰ ਦੀਵਾਨ ਦੀ ਕਮਾਨ ਹੇਠ ਕਰ ਦਿੱਤਾ ਅਤੇ ਉਨ੍ਹਾਂ ਨੂੰ ਹਦਾਇਤ ਸੀ ਕਿ ਉਹ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਹੀ ਨਿਸ਼ਾਨਾਂ ਰੱਖਣ।ਤੜਕੇ ਢਾਈ ਵਜੇ ਤੱਕ ਦੀਵਾਨ ਨੇ ਗੜ੍ਹਵਾਲ ਤੇ ਕਮਾਊ ਦੀ ਕਮਾਨ ਸੰਭਾਲ ਕੇ ਐਕਸ਼ਨ ਸ਼ੁਰੂ ਕਰ ਦਿੱਤਾ ਸੀ।
ਉਸ ਵੱਲੋਂ ਸਖ਼ਤ ਗੋਲਾਬਾਰੀ ਸ਼ੁਰੂ ਹੋ ਚੁੱਕੀ ਸੀ ਇਸ ਦੇ ਬਾਵਜੂਦ ਭਾਰਤੀ ਫ਼ੌਜ ਅਕਾਲ ਤਖਤ ਸਾਹਿਬ ਦੀ ਇਮਾਰਤ ਵੱਲੋਂ ਇੱਕ ਸੈਂਟੀਮੀਟਰ ਵੀ ਨਹੀਂ ਸੀ ਵੱਧ ਸਕੀ ਇਸ ਹਲਾਤ ਵਿੱਚ ਦੀਵਾਨ ਤੇ ਬਰਾੜ ਨੇ ਟੈਂਕਾਂ ਨਾਲ ਹਮਲਾ ਕਰਨ ਦਾ ਪਲਾਨ ਬਣਾਇਆ ਪਰ ਉਹ ਸੁੰਦਰ ਜੀ ਨਾਲ ਬਰਾੜ ਦਾ ਰਾਫ਼ਤਾ ਨਾਂ ਬਣਾ ਸਕੇ ਜਿਉਂ ਹੀ ਸੁੰਦਰ ਜੀ ਨਾਲ ਬਰਾੜ ਦਾ ਰਾਫ਼ਤਾ ਹੋਇਆ ਉਸ ਨੇ ਪਰਿਕਰਮਾਂ ਵਿੱਚ ਟੈਂਕ ਭੇਜਣ ਦੀ ਇਜਾਜ਼ਤ ਦੇ ਦਿੱਤੀ ਢਾਈ ਪੌਣੇ ਤਿੰਨ ਵਜੇ ਟੈਂਕ ਗੁਰੂ ਰਾਮਦਾਸ ਸਰਾਂ (ਪੂਰਬ ਦਿਸ਼ਾ) ਵੱਲੋਂ ਲਿਆਂਦਾ ਗਿਆ ।
ਟੈਂਕ ਨੇ ਪਰਿਕਰਮਾਂ ਵਿੱਚ ਦਾਖਲ ਹੋ ਕੇ ਅਕਾਲ ਤਖਤ ਸਾਹਿਬ ਦੀ ਇਮਾਰਤ ਵੱਲ ਸਰਚ ਲਾਈਟ ਸੁੱਟੀ ਅਤੇ ਨਾਲ ਹੀ ਗੋਲੀ ਦਾ ਮੀਂਹ ਵਰਾਉਣਾ ਸ਼ੁਰੂ ਕਰ ਦਿੱਤਾ ਹੁਣ ਟੈਂਕ ਤੋਂ ਅਤੇ ਸਾਰੀਆਂ ਫ਼ੌਜੀ ਟੁੱਕੜੀਆਂ ਵੱਲੋਂ ਆਖਰਾਂ ਦੀ ਗੋਲਾਬਾਰੀ ਸ਼ੁਰੂ ਹੋ ਗਈ ਪਰ ਇਹ ਐਕਸ਼ਨ ਵੀ ਬਹੁਤੀ ਦੇਰ ਨਾਂ ਚਲ ਸਕਿਆ ਕਿਉਂ ਕਿ ਸਰਚ ਲਾਈਟ ਦੀਆਂ ਬੱਤੀਆਂ ਇੱਕ ਮਿੰਟ ਤੋਂ ਵੱਧ ਜਗਾਉਣ ਨਾਲ ਹਰ ਵਾਰ ਇਨ੍ਹਾਂ ਬਲਬਾਂ ਦੀ ਤਾਰ ਸੜ ਜਾਂਦੀ ਸੀ ।ਇਸ ਹਲਾਤ ਵਿੱਚ ਭਾਰਤੀ ਫ਼ੌਜ ਨੇ ਇੱਕ ਹੋਰ ਟੈਂਕ ਲੈ ਆਂਦਾ ਉਧਰ ਦੂਜੇ ਟੈਂਕ ਦੇ ਬਲਬਾਂ ਦੀਆਂ ਤਾਰਾਂ ਵੀ ਸੜ ਗਈਆਂ ਤਾਂ ਤੀਜੇ ਟੈਂਕ ਨੂੰ ਅੰਦਰ ਲਿਆਦਾ ਗਿਆ ਥੋੜੀ ਦੇਰ ਬਾਦ ਤਕਰੀਬਨ ਚਾਰ ਕੁ ਵਜੇ ਬਖਤਰ ਬੰਦ ਗੱਡੀ ਵੀ ਪਰਿਕਰਮਾਂ ਵਿੱਚ ਲਿਆਦੀ ਗਈ ਇਸ ਗੱਡੀ ਨੂੰ ਲਿਆਉਣ ਵਾਸਤੇ ਪਰਿਕਰਮਾਂ ਦੀਆਂ ਪਾਉੜੀਆਂ ਤੋੜਨੀਆਂ ਪਈਆਂ ਕਿਉਂ ਕਿ ਪਹੀਆਂ ਵਾਲੀ ਸਕੌਟ ਇਨ੍ਹਾਂ ਪੌੜੀਆਂ ਵਿਚੋਂ ਲੰਘ ਨਹੀਂ ਸਕਦੀ ਸੀ ।
ਇਸ ਵੇਲੇ ਤੱਕ ੮੪ ਐਮ.ਐਮ.ਦੇ ਕਾਰਲ ਗੁਸਤਾਵ(ਸਵੀਡਨ ਦੇ ਬਣੇ )ਰੌਂਦ ਅਕਾਲ ਤਖਤ ਸਾਹਿਬ ਦੀ ਇਮਾਰਤ ਤੇ ਸੁੱਟੇ ਜਾ ਰਹੇ ਸਨ ।ਹੁਣ ੧੫ ਕਮਾਊ ਦੇ ਕੁਝ ਦਸਤੇ ਬਖ਼ਤਰਬੰਦ ਗੱਡੀ ਵਿੱਚ ਬੈਠ ਕਿ ਪਰਿਕਰਮਾਂ ਵਿੱਚੋਂ ਅਕਾਲ ਤਖਤ ਸਾਹਿਬ ਵੱਲ ਵਧੇ ਤਾਂ ਉਹ ਜੋ ਭਾਰਤੀ ਫ਼ੌਜ ਦੇ ਰਾਕਟਾਂ ਦੇ ਹਮਲਿਆਂ ਦੀ ਆੜ ਵਿੱਚ ਲੰਘਦੇ ਅਕਾਲ ਤਖਤ ਸਾਹਿਬ ਤੱਕ ਪੁੱਜਣ,ਪਰ ਇਹ ਬਖ਼ਤਰਬੰਦ ਗੱਡੀ ਜਦੋਂ ਸਾਢੇ ਚਾਰ ਕੁ ਵਜੇ ਅਕਾਲ ਤਖਤ ਸਾਹਿਬ ਦੇ ਨੇੜੇ ਪੁੱਜੀ ਤਾਂ ਇੱਕ ਐਂਟੀ ਟੈਂਕ ਗੋਲਾ ਇਸ ਤੇ ਆ ਵੱਜਾ ਤੇ ਇਹ ਉਥੇ ਹੀ ਜਾਮ ਹੋ ਗਈ।ਹੁਣ ਸਰਘੀ ਵੇਲਾ ਹੋ ਗਿਆ ਸੀ ਤੇ ਹੁਣ ਨਿੰਮੀ -ਨਿੰਮੀ ਰੌਸ਼ਨੀ ਹੋ ਗਈ ਸੀ ।ਸਵੇਰੇ ੫-੧੦ ਮਿੰਟ ਤੇ ਇੰਦਰਾ ਨੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਟੈਂਕਾਂ ਰਾਹੀ ਉਡਾ ਦੇਣ ਦਾ ਹੁਕਮ ਦੇ ਦਿੱਤਾ।੫:੨੧ ਮਿੰਟ ਤੇ ਤਿੰਨ ਟੈਕਾਂ ਨੇ ਅੰਨ੍ਹੇ ਵਾਹ ਗੋਲਾਬਾਰੀ ਸ਼ੁਰੂ ਕਰ ਦਿੱਤੀ ਜਿਸ ਨਾਲ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਘੱਟੋ-ਘੱਟ ਤੀਜਾ ਹਿੱਸਾ ਜਾਂ ਤਾਂ ਬਿਲਕੁਲ ਹੀ ਢਹਿ ਢੇਰੀ ਹੋ ਗਿਆ ਜਾਂ ਬੁਰੀ ਤਰਾਂ੍ਹ ਤਬਾਹ ਹੋ ਗਿਆ ਸੀ ।ਇਸ ਦੇ ਨਾਲ ਭਾਰਤੀ ਫ਼ੌਜ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਅਖੀਰ ਪੌਣੇ ਕੁ ਛੇ ਵਜੇ ਕਮਾਂਡੋ ਕੰਪਨੀ ਦਾ ਮੇਜਰ ਬੀ.ਕੇ.ਮਿਸ਼ਰਾ ਅਕਾਲ ਤਖਤ ਸਾਹਿਬ ਦੀ ਇਮਾਰਤ ਦੀਆਂ ਪੌੜੀਆਂ ਲਾਗੇ ਪੁੱਜ ਗਿਆ ਪਰ ਉਹ ਤੇ ਉਸ ਦੇ ਸਾਥੀ ਪਲਾਂ ਵਿੱਚ ਹੀ ਪੌੜੀਆਂ ਵਿੱਚ ਹੀ ਢਹਿ ਢੇਰੀ ਹੋ ਗਏ।ਇਸ ਤੋਂ ਇਲਾਵਾ ਦੋਵੇਂ ਕੰਪਨੀਆਂ ਜੋ ਅਕਾਲ ਤਖਤ ਸਾਹਿਬ ਦੀ ਇਮਾਰਤ ਵੱਲ ਵਧ ਰਹੀਆਂ ਸਨ,ਵੀ ਖਾੜਕੂਆਂ ਦੀ ਜਬਰਦਸਤ ਗੋਲਾਬਾਰੀ ਦਾ ਸ਼ਿਕਾਰ ਹੋ ਗਈਆਂ ,ਉਨ੍ਹਾਂ ਵਿੱਚੋਂ ਬਹੁਤੇ ਸਾਰੇ ਮਾਰੇ ਗਏ ਤੇ ਬਚੇ ਖੁਚੇ ਪਰਿਕਰਮਾਂ ਦੇ ਬਰਾਂਡੇ ਵਿੱਚ ਆ ਕੇ ਲੁੱਕ ਗਏ ।
ਸਵੇਰੇ ੬-ਵੱਜ ਕੇ ੨੦ ਮਿੰਟ ਤੱਕ ਭਾਰਤੀ ਫ਼ੌਜ ਬੰਦੇ ਮਰਵਾਉਣ ਵਿੱਚ ਹੀ ਕਾਮਯਾਬ ਹੋ ਸਕੀ ਤੇ ਅਕਾਲ ਤਖਤ ਸਾਹਿਬ ਦੇ ਮੋਰਚੇ 'ਚੋ ਹੋਰ ਕੁਝ ਵੀ ਹਾਸਿਲ ਨਹੀ ਸੀ ਕਰ ਸਕੀ ।ਇਸ ਤੋਂ ਬਾਅਦ ਸੂਬੇਦਾਰ ਕੇ.ਪੀ.ਰਮਨ(ਰਵੀ) ਦੀ ਅਗਵਾਈ ਹੇਠ ਕਮਾਂਡੋ ਜਾਨ ਤਲੀ ਤੇ ਰੱਖ ਕੇ ਅਕਾਲ ਤਖਤ ਸਾਹਿਬ ਦੀ ਇਮਾਰਤ ਵੱਲ ਵੱਧੇ ਉਹ ਸਾਰੇ ਤਖਤ ਸਾਹਿਬ ਦੀਆਂ ਪੌੜੀਆਂ ਵਿੱਚ ਪੁੱਜ ਗਏ ।ਖਾੜਕੂਆਂ ਨੇ ਰਵੀ ਨੂੰ ਕਾਬੂ ਕਰ ਲਿਆ ਅਤੇ ਉਸ ਦੇ ਦੁਆਲੇ ਬਰੂਦ ਦੀਆਂ ਲੜੀਆਂ ਬੰਨ ਕੇ ਉਸ ਨੂੰ ਉਡਾ ਦਿੱਤਾ ਤੇ ਬਾਕੀ ਕਮਾਂਡੋ ਵੀ ਮਾਰ ਦਿੱਤੇ ।
ਸਵੇਰੇ ਸਾਢੇ ਸੱਤ ਵਜੇ ਤੱਕ ਭਾਰਤੀ ਫ਼ੌਜਾਂ ਦੀਆਂ ਲਾਸ਼ਾਂ ਦਾ ਢੇਰ ਲੱਗ ਚੁੱਕਾ ਸੀ,ਹੁਣ ਟੈਂਕਾਂ ਦੇ ੧੦੫ ਐਮ.ਐਮ ਦੇ ਧਮਾਕਾਖੇਜ ਸੁਕੈਸ਼ ਹੈੱਡ ਗੋਲੇ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਸੁੱਟਣੇ ਸ਼ੁਰੂ ਕਰ ਦਿੱਤੇ।ਇੱਕ ਸੋਮੇ ਮੁਤਾਬਿਕ ਦੁਪਹਿਰ ੧੧ ਵਜੇ ਤੱਕ ਇਹ ਲੜਾਈ ਚਲਦੀ ਰਹੀ ।ਇਸ ਦੌਰਾਨ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ,ਭਾਈ ਅਮਰੀਕ ਸਿੰਘ,ਜਰਨਲ ਸ਼ੁਬੇਗ ਸਿੰਘ ਅਤੇ ਦਰਜਨਾਂ ਹੋਰ ਸਿੰਘ ਸ਼ਹੀਦ ਹੋ ਚੁੱਕੇ ਸਨ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸਿਓਂ ਕੁਝ ਸਿੰਘ ਨਿਕਲ ਵੀ ਚੁੱਕੇ ਸਨ।ਭਾਰਤੀ ਫ਼ੌਜ ਨੂੰ ਸਿਰਫ ਖਾੜਕੂਆਂ ਦੀਆਂ ਲਾਸ਼ਾਂ ਅਤੇ ਚੰਦ ਹਥਿਆਰਾਂ ਤੋਂ ਸਿਵਾ ਹੋਰ ਕੁਝ ਨਹੀਂ ਸੀ ਮਿਲਿਆ।ਭਾਂਵੇ ਭਾਰਤੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ੬ ਜੂਨ ਨੂੰ ਦੁਪਹਿਰੇ ੧੧ ਵਜੇ ਖਾੜਕੂ ਅਕਾਲ ਤਖਤ ਸਾਹਿਬ ਦੀ ਇਮਾਰਤ'ਚੋਂ ਨਿਕਲ ਕੇ ਸਰੋਵਰ ਵੱਲ ਭੱਜੇ ਤਾਂ ਜੋ ਤੈਰ ਕੇ ਹਰਿਮੰਦਰ ਸਾਹਿਬ ਅੰਦਰ ਜਾ ਸਕਣ ਪਰ ਫ਼ੌਜ ਨੇ ਗੋਲੀਆਂ ਨਾਲ ਉਡਾ ਦਿੱਤੇ ਅਤੇ ਇੰਞ ਹੀ ੧੦ ਖਾੜਕੂ ਚਿੱਟਾ ਝੰਡਾ ਲਹਿਰਾ ਤਖਤ ਸਾਹਿਬ ਦੀ ਇਮਾਰਤ'ਚੋਂ ਬਾਹਰ ਆਏ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਇਹ ਪ੍ਰਚਾਰ ਗਲਤ ਕੀਤਾ ਗਿਆ ਸੀ।ਅਕਾਲ ਤਖਤ ਸਾਹਿਬ ਦੀ ਇਮਾਰਤ 'ਚੋਂ ਨਿਕਲ ਕੇ ਸਰੋਵਰ ਤੱਕ ਪੁੱਜਣ ਤੱਕ ਹਜਾਰਾਂ ਗੋਲੀਆਂ ਦੀ ਵਾਛੜ ਤੋਂ ਬਚਣਾ ਨਾਮਮੁਕਿਨ ਸੀ ਤੇ ਇੰਞ ਹੀ ਚਿੱਟਾ ਝੰਡਾ ਲੈ ਕੇ ਆਉਣ ਵਾਲੇ ਨੂੰ ਵੀ ਗ੍ਰਿਫਤਾਰ ਕਰਨ ਵਾਲੀ ਗਲ ਵੀ ਝੂਠੀ ਹੈ ਕਿਉਂ ਕਿ ਫ਼ੌਜ ਨੇ ਇਸ ਮੌਕੇ ਤੇ ਕਿਸੇ ਵੀ ਖਾੜਕੂ ਨੂੰ ਗ੍ਰਿਫਤਾਰ ਨਹੀਂ ਕੀਤਾ ਬਲਕਿ ਸਿਰਫ ਗੋਲੀ ਨਾਲ ਹੀ ਉਡਾਇਆ ਸੀ।ਸ਼ਾਇਦ ਬਰਾੜ ਆਪਣੀ ਪੁਸਤਕ ਵਿੱਚ ਹਥਿਆਰ ਸੁੱਟਣ ਦੀ ਗੱਲ ਆਖ ਕੇ ਫ਼ੌਜ ਦੀ ਕੋਈ ਕਾਮਯਾਬੀ ਸਾਬਿਤ ਕਰਨੀ ਚਾਹੁੰਦਾ ਹੈ ।ਦਰ ਅਸਲ ਅਕਾਲ ਤਖਤ ਸਾਹਿਬ ਦੇ ਬਾਹਰ ਗਹਿ ਗੱਚ ਲੜਾਈ ਹੋਈ ਸੀ ਤੇ ਇੱਕ ਵੀ ਖਾੜਕੂ ਉਥੋਂ ਜਿਊਂਦਾ ਨਹੀਂ ਸੀ ਫੜਿਆ ਗਿਆ ।
ਇਸ ਹਮਲੇ ਦੌਰਾਨ ਭਾਰਤੀ ਫ਼ੋਜਾਂ ਨੇ ਹਰਿਮੰਦਰ ਸਾਹਿਬ ਤੇ ਵੀ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਇਥੇ ਤਕਰੀਬਨ ੩੫੦ ਨਿਸ਼ਾਨ ਦੇਖੇ ਗਏ ਸਨ।ਭਾਰਤੀ ਫੌਜ ਦੀਆਂ ਦੋ ਪਾਸਿਆਂ ਤੋਂ ਆਈਆਂ ਗੋਲੀਆਂ ਨਾਲ ਕੀਰਤਨ ਕਰ ਰਹੇ ਇੱਕ ਭਾਈ ਅਵਤਾਰ ਸਿੰਘ ਵੀ ਸ਼ਹੀਦ ਹੋਏ ਸਨ ਅਤੇ ਇੱਕ ਗੋਲੀ ੧੮੩੦ ਈ: ਦੇ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਉਸ ਸਰੂਪ ਨੂੰ ਵੀ ਲੱਗੀ ਸੀ ਜਿਸ ਦਾ ਕਿ ਹਰਿਮੰਦਰ ਸਾਹਿਬ ਵਿੱਚ ਉਸ ਵੇਲੇ ੬ ਜੂਨ ਦੀ ਸਵੇਰ ਨੂੰ ਪ੍ਰਕਾਸ਼ ਕੀਤਾ ਹੋਇਆ ਸੀ।ਇਸੇ ਦਿਨ ਫ਼ੌਜ ਨੇ ਹਰਿਮੰਦਰ ਸਾਹਿਬ ਦੀ ਤਲਾਸ਼ੀ ਲਈ।ਫ਼ੌਜ ਨੂੰ ਹਰਿਮੰਦਰ ਸਾਹਿਬ ਦੇ ਅੰਦਰੋਂ ਕੋਈ ਖਾੜਕੂ ਜਾਂ ਅਸਲਾ ਨਹੀਂ ਸੀ ਲੱਭਿਆ।
ਹਰਿਮੰਦਰ ਸਾਹਿਬ ਤੇ ਭਾਰਤੀ ਫ਼ੌਜ ਦੀਆਂ ਗੋਲੀਆਂ ਨਾਲ ਤੋਸ਼ੇਖਾਨੇ ਵਿੱਚ ਅੱਗ ਵੀ ਲੱਗ ਗਈ ਸੀ ਇਸ ਅੱਗ ਨਾਲ ਨਵਾਬ ਹੈਦਰਾਬਾਦ ਵੱਲੋਂ ਰਣਜੀਤ ਸਿੰਘ ਨੂੰ ਤੋਹਫੇ ਵਿੱਚ ਮਿਲੀ ਚਾਨਣੀ ਸੜ ਕੇ ਸੁਆਹ ਹੋ ਗਈ ਸੀ ਅਤੇ ਹੋਰ ਵੀ ਬਹੁਤ ਨੁਕਸਾਨ ਹੋਇਆ ।
ਫ਼ੌਜ ਮੁਤਾਬਿਕ ਲੜਾਈ ੬ ਤਾਰੀਖ ਦੀ ਅੱਧੀ ਰਾਤ ਤੱਕ ਚਲਦੀ ਰਹੀ ਸੀ,ਇਸ ਦੇ ਨਾਲ ਹੀ ਸਾਰਾ ਦਿਨ ਲਾਸ਼ਾਂ ਢੋਣ ਦਾ ਕੰਮ ਚਲਦਾ ਰਿਹਾ।ਹਜਾਰਾਂ ਫ਼ੌਜੀਆਂ ਦੀਆਂ ਲਾਸ਼ਾਂ ਫ਼ੌਜੀ ਟਰੱਕਾਂ ਵਿੱਚ ਲਜਾਈਆਂ ਗਈਆਂ ਸਨ ਅਤੇ ਸਿੱਖਾਂ ਦੀਆਂ ਲਾਸ਼ਾਂ ਢੋਣ ਵਾਸਤੇ ਮਿਊਂਸਪਲ ਕਮੇਟੀ ਦੀਆਂ ਕੂੜਾ ਚੁੱਕਣ ਵਾਲੀਆਂ ਟਰਾਲੀਆਂ ਲਿਆਦੀਆਂ ਗਈਆਂ।ਇਨ੍ਹਾਂ ਲਾਸ਼ਾਂ ਨੂੰ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਸ਼ਮਸ਼ਾਨ ਘਾਟਾਂ ਵਿੱਚ ਇੱਕਠੀਆਂ ਕਰਕੇ ਬਿਨਾਂ ਕਿਸੇ ਧਾਰਮਿਕ ਰਸਮ ਦੇ ਫੂਕ ਦਿੱਤਾ ਗਿਆ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>