Tuesday, November 8, 2011

ਕੱਬਡੀ ਕਪ ਲਗਦਾ ਏਸ ਬਾਰ ਸੁਖਬੀਰ ਦੇ ਪਾਲੇ ਵਿਚ ਏ ਕਾੰਗ੍ਰੇਸ ਅਤੇ ਸਾਂਝਾ ਮੋਰਚਾ ਸ਼ਾਯਦ ਕੱਬਡੀ ਪਾਉਂਦੇ ਹੀ ਰਹੀ ਜਾਣਗੇ



ਕੱਬਡੀ ਕਪ ਲਗਦਾ ਏਸ ਬਾਰ ਸੁਖਬੀਰ ਦੇ ਪਾਲੇ ਵਿਚ ਏ    ਕਾੰਗ੍ਰੇਸ ਅਤੇ ਸਾਂਝਾ ਮੋਰਚਾ  ਸ਼ਾਯਦ  ਕੱਬਡੀ ਪਾਉਂਦੇ ਹੀ ਰਹੀ ਜਾਣਗੇ 
ਪੰਜਾਬ ਦੀਆ ਚੋਣਾ ਵਿਚ ਹੁਣ ਕੁਸ਼ ਸਮਾਂ ਹੀ ਰਹ ਗਿਆ ਹੈ ਪਰ ਪੰਜਾਬ ਦੇ ਮੁਖ ਮੰਤਰੀ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਪ੍ਰਕਾਸ਼ ਸਿੰਘ ਬਾਦਲ ਆਪਣੇ ਸਪੁਤਰ ਸ ਸੁਖਬੀਰ ਸਿੰਘ ਬਾਦਲ ਨੂ ਮੁਖ ਮੰਤਰੀ ਦੀ ਕੁਰਸੀ ਤੇ ਵੇਖਣ ਦਾ ਸੁਪਨਾ ਬੜੇ ਚਿਰਾਂ ਤੋ ਸੰਜੋਈ ਬੈਠੇ ਹਨ ਇਸੇ ਸੁਪਨੇ ਨੁ ਪੂਰਾ ਕਰਨ ਲਾਈ ਸ ਬਾਦਲ ਨੇ ਸ਼ਤਰੰਜ ਦੀ ਚਾਲ ਵਿਚੋ ਆਪਣਾ ਏਕ ਮੋਹਰਾ ਕਢ ਕੇ ਕਾੰਗ੍ਰੇਸ ਦੀਆ ਵੋਟਾ ਤੋਰਣ ਲਈ ਪੰਜਾਬ ਦੀ ਫਿਜ਼ਾ ਵਿਚ ਛਡ ਦਿਤਾ ! ਉਸ ਮੋਹਰੇ ਨੇ ਆਪਨੇ ਕ਼ਮ  ਨੁ ਬਖੂਬੀ ਅੰਜਾਮ ਦਿਤਾ ! ਉਸ ਮੋਹਰੇ ਨੇ ਆਪਣੀ ਏਕ ਨਵੀ ਪਾਰਟੀ ਦਾ ਏਲਾਨ ਕਰ ਦਿਤਾ ਅਤੇ ਪਾਰਟੀ ਦੇ ਏਜੇਂਡੇ ਨੇ ਸਾਰੀ ਕਹਾਨੀ ਸਾਫ਼ ਕਰ ਦਿਤੀ ! ਸ  ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਏਜੇਂਡੇ ਵਿਚ ਸਿਖ ਵੋਟਰਾ ਅਤੇ ਅਕਾਲੀ ਵੋਟਰਾ ਦੀ ਕੋਈ ਗਲ ਨਹੀ ਕੀਤੀ ਸਿਰਫ ਕਾੰਗ੍ਰੇਸ  ਵੋਟ ਬੈੰਕ ਵਿਚ ਸੇਧ ਲਗਾਈ ਰਿਹੰਦੀ ਖੂੰਡੀ ਕਸਰ ਉਸ ਵੇਲੇ ਪੂਰੀ ਹੋ ਗਈ ਜਦੋ ਕਾੰਗ੍ਰੇਸ ਦਾ ਵੋਟ ਬੈੰਕ ਸਮਝੇ ਜਾਂਦੇ ਕਾਮਰੇਡ ਅਤੇ ਖਬੇ ਪਖਿਆ ਨੁ ਸ ਮਨਪ੍ਰੀਤ ਨੇ ਆਪਨੇ ਨਾਲ ਮਿਲਾ ਲਿਆ ! ਕਾੰਗ੍ਰੇਸ ਏਸ ਭੁਲੇਖੇ ਵਿਚ ਕਛਾ ਮਾਰਦੀ ਰਹੀ ਕੇ ਘਰ ਦੀ ਫੁਟ ਨੇ ਕਾੰਗ੍ਰੇਸ ਦੀ ਰਾਹ ਆਸਾਨ ਕਰ ਦਿਤੀ ਹੈ ਕਾੰਗ੍ਰੇਸ ਦੀ ਬੇੜੀ ਵਿਚ ਵੱਟੇ ਪਾਉਣ ਲਈ ਤਾ ਕਾਂਗਰਸੀ ਹੀ ਬਹੁਤ ਸੀ  ਪਰ ਬਾਬਾ ਰਾਮਦੇਵ ਵੀ ਕਾੰਗ੍ਰੇਸ ਨੁ ਠਿਬੀ ਲਾਉਣ ਵਿਚ ਮੋਹਰੀ ਹੋ ਤੁਰਿਆ ! ਭ੍ਰਸ਼੍ਟਾਚਾਰ ਦੇ ਮੁਦੇ ਨੇ  ਸੇੰਟਰ ਕਾੰਗ੍ਰੇਸ ਨੁ ਕਾਫੀ ਵਢੀ ਪਰੇਸ਼ਾਨੀ ਵਿਚ ਪਾ ਦਿਤਾ ਹੈ ! ਅੰਨਾ ਹਜਾਰੇ ਦੀ ਭ੍ਰਸ਼੍ਟਾਚਾਰ ਵਿਰੋਧੀ ਮੁਹੀਮ ਵੀ ਕਾੰਗ੍ਰੇਸ ਵੋਟ ਬੈੰਕ ਨੁ ਏਕ ਵਡਾ ਖੋਰਾ ਲਗਾ  ਸਕਦੀ ਹੈ ! ਕੈਪਟਨ ਅਮਰਿੰਦਰ ਸਿੰਘ ਦਾ ਜਾਦੂ ਇਕਲਾ ਕਾੰਗ੍ਰੇਸ ਦੀ ਡੁਬਦੀ ਨਾਵ ਨੁ ਬਚਾ ਸਕੇਗਾ ਕੇ ਨਹੀ ਇਹ ਤਾ ਪੰਜਾਬ ਦੇ ਵੋਟਰ ਹੀ ਦਸ ਸਕਦੇ ਹਨ ! ਸ ਮਨਪ੍ਰੀਤ ਬਾਦਲ ਦਾ ਅਕਾਲੀ ਦਲ ਲੋਂਗੋਵਾਲ ਨਾਲ ਕੀਤਾ ਗਿਆ ਚੁਣਾਵੀ ਗਠਜੋੜ  ਪੀ ਪੀ ਪੀ ਲਈ ਤਾ ਕੁਸ਼ ਲਾਹੇਵੰਦ ਹੋ ਸਕਦਾ ਹੈ ਪਰ ਸ  ਮਨਪ੍ਰੀਤ ਦੀ ਆਪਣੀ ਦਿਖ ਵਿਚ ਕੋਈ ਬਹੁਤਾ ਅਸਰ ਨਹੀ ਹੁੰਦਾ ਦਿਖਾਈ ਦਿੰਦਾ ! ਕੀ ਚੋਣਾ ਤੋ ਬਾਦ ਸ ਮਨਪ੍ਰੀਤ ਕਾਂਗੇਸ ਨੁ ਸਮਰਥਨ ਦੇ ਸਕਦੇ ਹਨ ?  ਜੇ ਲੋੜ ਪਈ ਤਾ ਸਮਰਥਨ ਲੈ ਜਰੁਰ ਸਕਦੇ ਹਨ  ! ਭਾਰਤੀ ਜਨਤਾ ਪਾਰਟੀ ਦੇ ਮਿਨਿਸ੍ਟਰ੍ਸ ਅਤੇ ਏਮ . ਏਲ ਏ ਪੰਜਾਬ ਦੇ ਲੋਕਾ ਦੀਆ ਉਮੀਦਾਂ ਤੇ ਪਾਣੀ ਪਾਉਂਦੇ ਹੀ ਜਯਾਦਾ ਨਜਰ ਆਏ !ਏਸ ਦਾ ਅਕਾਲੀ ਦਲ ਬਾਦਲ ਨੁ ਵੀ ਖਮਿਆਜਾ ਭੁਗਤਨਾ ਪੈ ਸਕਦਾ ਹੈ !  ਕੱਬਡੀ ਮਾਂ ਖੇਡ ਦਾ ਸਹਾਰਾ ਲੈ ਕੇ ਸ ਸੁਖਬੀਰ ਬਾਦਲ ਨੇ ਜੋ ਕੱਬਡੀ ਕਪ ਦਾ ਸਹਾਰਾ ਲਿਆ ਹੈ ਓਹ ਕੱਬਡੀ ਕਪ ਲਗਦਾ ਏਸ ਬਾਰ ਸੁਖਬੀਰ ਦੇ ਪਾਲੇ ਵਿਚ ਏ ਅਤੇ  ਕਾੰਗ੍ਰੇਸ ਅਤੇ ਸਾਂਝਾ ਮੋਰਚਾ  ਸ਼ਾਯਦ  ਕੱਬਡੀ ਪਾਉਂਦੇ ਹੀ ਰਹੀ ਜਾਣਗੇ 

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>