ਅੱਜ ਇਸ ਕਹਾਵਤ ’ਤੇ ਹੱਸਣ ਦਾ ਵੇਲਾ ਨਹੀਂ, ਬਲਕਿ ਇਸ ਉੱਤੇ ਸੋਚ ਵਿਚਾਰ ਕਰਨ ਦਾ, ਇਸ ਕਥਨ ਨੂੰ ਬਹੁਤ ਗਹੁ ਨਾਲ ਵਿਚਾਰਨ ਦਾ ਹੈ। ਵਿਗਿਆਨ ਦੇ ਯੁੱਗ ਵਿੱਚ ਭਾਵੇਂ ਮਨੁੱਖ ਨੇ ਨਵੀਆਂ ਖੋਜਾਂ ਕਰ ਕੇ ਇੱਕ ਵਿਲੱਖਣਤਾ ਭਰਪੂਰ ਕੰਮ ਕੀਤਾ ਹੈ, ਜੇਕਰ ਇਹ ਕਹਿ ਲਿਆ ਜਾਵੇ ਕਿ ਸਮਾਜਿਕ ਪੱਖ ਤੋਂ ਮਨੁੱਖ ਪਹਿਲਾਂ ਨਾਲੋਂ ਅੱਗੇ ਨਹੀਂ, ਸਗੋਂ ਪਿੱਛੇ ਵੱਲ ਗਿਆ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਮਨੁੱਖ ਨੇ ਭਾਵੇਂ ਵਿਗਿਆਨਿਕ, ਤਕਨੀਕੀ ਪੱਖੋਂ ਅਤੇ ਆਰਥਿਕ ਪੱਖੋਂ ਬਹੁਤ ਤੱਰਕੀ ਕੀਤੀ ਹੈ, ਪਰ ਸਮਾਜਿਕ ਪੱਖੋਂ ਮਨੁੱਖ ਦੇ ਜੀਵਨ ਵਿੱਚ ਬਹੁਤ ਗਿਰਾਵਟ ਆਈ ਹੈ। ਸਾਡਾ ਮਨੁੱਖ ਆਪਣੀ ਸਿਹਤ ਪੱਖੋਂ ਬਿਲਕੁੱਲ ਅਵੇਸਲਾ ਹੈ। ਆਪਣੇ ਖਾਤਮੇ ਦਾ ਮਸੌਦਾ ਆਪ ਤਿਆਰ ਕਰ ਰਿਹਾ ਹੈ। ਹੁਣ ਪੰਜਾਬ ਅਤੇ ਪੰਜਾਬੀਆਂ ਵਿੱਚ ਬਹੁਤ ਪਰਿਵਰਤਨ ਆ ਚੁੱਕਾ ਹੈ। ਕਿਉਂਕਿ ਭਾਰਤ ਵਿੱਚੋਂ ਜ਼ਿਆਦਾਤਾਰ ਨਸ਼ਿਆਂ ਦਾ ਸ਼ਿਕਾਰ ਪੰਜਾਬ ਹੈ, ਜਿੱਥੇ ਨਸ਼ਿਆਂ ਦੀ ਰੁਚੀ ਦਿਨ-ਪ੍ਰਤੀ-ਦਿਨ ਵੱਧ ਰਹੀ ਹੈ। ਪੰਜਾਬੀਆਂ ਦੀ ਹਾਲਤ ਦੇਖ ਕੇ ਹਰ ਉਹ ਵਿਅਕਤੀ ਜਿਸ ਨੇ ਇਸ ਸੋਹਣੇ ਪੰਜਾਬ ਨੂੰ ਸ਼ੁੱਧ ਹਵਾਵਾਂ ਫੱਕਦੇ ਹੋਏ ਵੇਖਿਆ ਹੈ, ਦਾ ਮਨ ਭਰ ਆਵੇਗਾ। ਪੰਜਾਬੀਆਂ ਦੀ ਮੌਜੂਦਾ ਸਥਿਤੀ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਨਸ਼ੇ ਹਨ। ਮਨੁੱਖ ਇਸ ਗੱਲੋਂ ਬਿਲਕੁਲ ਅਵੇਸਲਾ ਹੈ ਕਿ ਉਹ ਇਸ ਮੱਕੜੀ ਦੇ ਜਾਲ ਵਿੱਚੋਂ ਬਾਹਰ ਨਹੀਂ ਨਿਕਲੇਗਾ।
ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਅਰੰਭ ਦੀ ਪੱਕੀ ਤਾਰੀਖ ਤਾਂ ਦੱਸੀ ਨਹੀਂ ਜਾ ਸਕਦੀ। ਇਨ੍ਹਾਂ ਦੀ ਵਰਤੋਂ ਦਾ ਆਰੰਭ ਸੱਭਿਅਤਾ ਦੇ ਇਤਿਹਾਸ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਹੋਇਆ ਹੈ। ਇਨ੍ਹਾਂ ਪਦਾਰਥਾਂ ਦੀ ਵਰਤੋਂ ਦੇ ਨਾਲ ਹੀ ਇਨ੍ਹਾਂ ਦਾ ਅਮਲ ਲੱਗ ਜਾਣ ਦਾ ਰਸਤਾ ਵੀ ਖੁੱਲ੍ਹ ਗਿਆ ਹੈ। ਨਸ਼ਾ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਮਨੁੱਖ ਨੂੰ ਘੁਣ ਵਾਂਗ ਅੰਦਰੋਂ ਖੋਖਲਾ ਕਰ ਰਹੀ ਹੈ, ਬੁੱਧੀ ਨੂੰ ਮਲੀਨ ਕਰ ਰਹੀ ਹੈ। ਮਨ ਅਤੇ ਤਨ ਵੀ ਟਿਕਾਣੇ ਨਹੀਂ ਰਹਿੰਦੇ। ਮਨੁੱਖ ਆਪਣੀ ਯਾਦ-ਸ਼ਕਤੀ ਗੁਆ ਕੇ ਆਪਣੇ-ਪਰਾਏ ਦੀ ਪਛਾਣ ਭੁੱਲ ਜਾਂਦਾ ਹੈ। ਨਸ਼ਿਆਂ ਦੇ ਪਸਾਰੇ ਅਤੇ ਵਰਤੋਂ ਕਾਰਨ ਅੱਜ ਨੌਜਵਾਨਾਂ ਵਿੱਚ ਉਹ ਸਾਹ-ਸੱਤ ਨਹੀਂ ਰਿਹਾ, ਜੋ ਮਨੁੱਖੀ ਆਚਰਣ ਦਾ ਹਾਸਲ ਸੀ। ਨਸ਼ਿਆਂ ਵਿੱਚ ਡੁੱਬ ਕੇ ਕਈ ਵਾਰ ਵਿਅਕਤੀ ਕਿਸੇ ਨਾਲ ਬਲਾਤਕਾਰ, ਕਿਸੇ ਦਾ ਕਤਲ ਕਰ ਦੇਣ ਨੂੰ ਵੀ ਵੱਡੀ ਗੱਲ ਨਹੀਂ ਸਮਝਦਾ ਅਤੇ ਆਪਣੇ ਆਪ ਲਈ ਵੱਧ ਤੋਂ ਵੱਧ ਮੁਸੀਬਤਾਂ ਆਪ ਹੀ ਸਹੇੜ ਲੈਂਦਾ ਹੈ। ਉਹ ਜਿੰਨਾਂ ਇਨ੍ਹਾਂ ਵਿੱਚੋਂ ਨਿਕਲਣ ਦੀ ਕੋਸ਼ਿਸ ਕਰਦਾ ਹੈ, ਓਨਾਂ ਹੀ ਫੱਸਦਾ ਜਾਂਦਾ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ ਇੱਕ ਨਰਕ ਦੇ ਬਰਾਬਰ ਜਾਪਣ ਲੱਗਦੀ ਹੈ। ਸਮਾਜ ਵੀ ਅਜਿਹੇ ਵਿਅਕਤੀ ਨਾਲ ਘ੍ਰਿਣਾ ਕਰਨ ਲੱਗਦਾ ਹੈ। ਹੋਲੀ-ਹੋਲੀ ਉਹ ਆਪਣੇ ਪ੍ਰਮਾਤਮਾ ਨਾਲੋਂ ਵੀ ਟੁੱਟ ਜਾਂਦਾ ਹੈ। ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਪੰਜਾਬ ਦੇ ਯੁਵਕਾਂ ਵਿੱਚ ਨਸ਼ਿਆਂ ਦੀ ਵਰਤੋਂ ਦੀ ਕਰੁਚੀ ਦਿਨੋ-ਦਿਨ ਵੱਧ ਰਹੀ ਹੈ। ਇਸ ਦਾ ਬਹੁਤਾ ਹਮਲਾ ਸਕੂਲਾਂ, ਕਾਲਜਾਂ ਅਤੇ ਹੋਸਟਲਾਂ ਵਿੱਚ ਰਹਿੰਦੇ ਨੌਜਵਾਨਾਂ ਉੱਪਰ ਹੋਇਆ ਹੈ। ਇੱਕ ਸਰਵੇਖਣ ਅਨੁਸਾਰ ਪੰਜਾਬ ਵਿੱਚ 20.5 ਵਿਦਿਆਰਥੀ ਕੋਈ ਨਾ ਕੋਈ ਨਸ਼ਾ ਲੈਂਦੇ ਹਨ। ਇਸ ਨਾਲ ਨੌਜਵਾਨ ਪੀੜ੍ਹੀ ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿੱਚ ਸਭ ਤੋਂ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ, ਬੁਰੀ ਤਰ੍ਹਾਂ ਕੁਰਾਹੇ ਪੈ ਗਈ ਹੈ। ਇੱਕ ਹੋਰ ਸਰਵੇਖਣ ਅਨੁਸਾਰ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਵੱਸਦੇ ਨੌਜਵਾਨ ਇਸ ਦੇ ਵਧੇਰੇ ਸ਼ਿਕਾਰ ਹਨ ਤੇ ਇਹ ਬਿਮਾਰੀ ਕੇਵਲ ਮੁੰਡਿਆਂ ਵਿੱਚ ਹੀ ਨਹੀਂ, ਸਗੋਂ ਕੁੜੀਆਂ ਵਿੱਚ ਵੀ ਆਪਣੇ ਪੈਰ ਪਸਾਰ ਚੁੱਕੀ ਹੈ। ਨਸ਼ਿਆਂ ਦੀ ਰੁਚੀ ਨੌਜਵਾਨ ਪੀੜ੍ਹੀ ਨੂੰ, ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿੱਚ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ, ਬੁਰੀ ਤਰ੍ਹਾਂ ਕੁਰਾਹੇ ਪਾ ਰਹੀ ਹੈ। ਵਰਤੇ ਜਾਂਦੇ ਨਸ਼ੇ-ਕਈ ਥਾਵਾਂ ’ਤੇ ਸਕੂਲਾਂ ਜਾਂ ਕਾਲਜਾਂ ਦੇ ਹੋਸਟਲਾਂ ਦੀ ਤਲਾਸ਼ੀ ਲੈਣ ਉਪਰੰਤ ਉੱਥੋਂ ਸ਼ਰਾਬ, ਅਫੀਮ, ਚਰਸ, ਸਿਗਰਟਾਂ, ਭੰਗ, ਪੋਸਤ, ਸੁਲਫਾ, ਗਾਂਜਾ, ਕੋਕੀਨ, ਮੈਡਰੈਕਸ, ਸਮੈਕ, ਐੋਲ.ਐੋਸ.ਡੀ ਦੀਆਂ ਗੋਲੀਆਂ ਤੇ ਫੇਰ ਆਮ ਰੂਪ ਵਿੱਚ ਨਾ ਦਿੱਤੇ ਜਾਣ ਵਾਲੀਆਂ ਸ਼ਡਿਊਲਡ ਦਵਾਈਆਂ ਤੇ ਟੀਕੇ ਮਿਲੇ ਹਨ। ਜਿਨ੍ਹਾਂ ਦਾ ਪ੍ਰਯੋਗ ਨੌਜਵਾਨ ਕਰਦੇ ਹਨ। ਨਸ਼ਿਆਂ ਦੇ ਸੇਵਨ ਦੀ ਇਹ ਰੁਚੀ ਕੇਵਲ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਬਿਮਾਰੀ ਅਧਿਆਪਕਾਂ ਵਿੱਚ ਵੀ ਹੈ