ਨਵੀਂ ਦਿੱਲੀ, 25 ਨਵੰਬਰ— ਦਿੱਲੀ  ਦੇ ਐਨ. ਡੀ. ਐੈਮ. ਸੀ. ਸੈਂਟਰ 'ਚ ਖੇਤੀਬਾੜੀ ਮੰਤਰੀ  ਸ਼ਰਦ ਪਵਾਰ ਉੱਤੇ ਇਕ ਨੌਜਵਾਨ ਵਲੋਂ ਥੱਪੜੇ ਮਾਰੇ ਜਾਣ ਦੀ ਘਟਨਾ ਦੀ ਅੱਜ ਪੂਰੇ ਸੰਸਦ ਨੇ ਨਿੰਦਿਆ ਕੀਤੀ ।  ਲੋਕ ਸਭਾ ਵਿੱਚ ਵਿੱਤ ਮੰਤਰੀ ਪ੍ਰਣਬ ਮੁਖਰਜੀ, ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ  ਅਤੇ ਜੇ. ਡੀ.  ਯੂ. ਦੇ ਨੇਤਾ ਸ਼ਰਦ ਯਾਦਵ ਨੇ ਹਮਲੇ ਦੀ ਨਿੰਦਿਆ ਕੀਤੀ ।
ਜੇ. ਡੀ. ਯੂ. ਪ੍ਰਧਾਨ ਸ਼ਰਦ ਯਾਦਵ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਕੀ ਸੌ ਰਹੀ ਹੈ?  ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਮਰੀਯਾਦਾ ਤੈਅ ਹੋਣੀ ਚਾਹੀਦੀ ਹੈ । ਪੂਰੇ ਵਿਰੋਧੀ ਪੱਖ ਨੇ ਇਸ ਘਟਨਾ ਦੀ ਨਿੰਦਿਆ ਕੀਤੀ ।
ਉਧਰ,  ਰਾਜ ਸਭਾ ਵਿਚ ਦੁਪਹਿਰ ਜਦੋਂ 12 ਵਜੇ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਨੇ ਰਿਟੇਲ ਵਿਚ ਨਿਵੇਸ਼ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿੱਤਾ । ਇਸ ਤੋਂ ਬਾਅਦ ਰਾਜ ਸਭਾ ਨੂੰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ